WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
7Nov-10-min
CM Mann & Maryam Nawaz-min
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ’ਚ ਮਸ਼ਹੂਰ ਬਿਜਲੀ ਦੀ ਦੁਕਾਨ ’ਚ ਅੱਧੀ ਰਾਤ ਨੂੰ ਲੱਗੀ ਭਿ.ਆਨਕ ਅੱ+ਗ, ਸੜ ਕੇ ਹੋਈ ਸਵਾਹ

10 Views

ਬਠਿੰਡਾ, 31 ਅਗਸਤ: ਬੀਤੀ ਰਾਤ ਸਥਾਨਕ ਸ਼ਹਿਰ ਦੇ ਬੀਬੀਵਾਲਾ ਰੋਡ ’ਤੇ ਸਥਿਤ ਇੱਕ ਬਿਜਲੀ ਦੀ ਮਸ਼ਹੂਰ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਹੈ। ਕਰੀਬ ਰਾਤ 2 ਵਜੇਂ ਕੁੱਝ ਲੋਕਾਂ ਨੂੰ ਦੁਕਾਨ ਵਿਚ ਅੱਗ ਲੱਗਣ ਦਾ ਪਤਾ ਲੱਗਿਆ ਤੇ ਕਰੀਬ 5-6 ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਦਰਜ਼ਨਾਂ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਇਸ ਅੱਗ ’ਤੇ ਕਾਬੂ ਪਾਇਆ ਗਿਆ ਪ੍ਰੰਤੂ ਇਸ ਦੌਰਾਨ ਇਹ ਤਿੰਨ ਮੰਜਿਲਾਂ ਦੁਕਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਜਿਸਦੇ ਚੱਲਦੇ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਹਰਜੋਤ ਸਿੰਘ ਮਾਨ ਸਹਿਤ ਐਨ.ਡੀ.ਆਰ.ਐਫ਼ ਦੀਆਂ ਟੀਮਾਂ ਵੀ ਪੁੱਜੀਆਂ।

2 ਕਰੋੜ ਦੀ ਫ਼ਿਰੌਤੀ ਲਈ ਅਗਵਾ ਕੀਤਾ ਬੱਚਾ ਸ਼ਾਮ ਨੂੰ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਵਿਚੋਂ ਬਰਾਮਦ

ਅੱਗ ਦਾ ਪ੍ਰਕੋਪ ਜਿਆਦਾ ਹੋਣ ਕਾਰਨ ਬਠਿੰਡਾ ਤੋਂ ਇਲਾਵਾ ਆਸਪਾਸ ਦੀਆਂ ਮੰਡੀਆਂ ਦੀਆਂ ਫ਼ਾਈਰ ਬ੍ਰਿਗੇਡ ਗੱਡੀਆਂ ਅਤੇ ਇੱਥੋਂ ਤੱਕ ਐਨ.ਐਫ਼.ਐਲ ਤੇ ਹੋਰ ਕੌਮੀ ਅਦਾਰਿਆਂ ਦੀ ਗੱਡੀਆਂ ਵੀ ਮੰਗਵਾਉਣੀਆਂ ਪਈਆਂ। ਸੂਚਨਾ ਮੁਤਾਬਕ ਬੀਬੀਵਾਲਾ ਰੋਡ ’ਤੇ ਬਖ਼ਸੀ ਹਸਪਤਾਲ ਦੇ ਸਾਹਮਣੇ ਸਥਿਤ ਆਰ.ਕੇ ਦਰਸ਼ਨ ਇਲੈਟਰੋਨਿਕ ਸਟੋਰ ਨਾਂ ਦੀ ਇਹ ਦੁਕਾਨ ਤਿੰਨ ਮੰਜਿਲਾਂ ਹੈ। ਮੌਕੇ ‘ਤੇ ਫ਼ਾਈਰ ਅਫ਼ਸਰਾਂ ਮੁਤਾਬਕ ਦੁਕਾਨ ਵਿਚ ਮੁਢਲੀ ਸੂਚਨਾ ਮੁਤਾਬਕ ਫ਼ਾਈਰ ਸੇਫ਼ਟੀ ਦੇ ਯੰਤਰ ਨਾਂ ਮਾਤਰ ਹੀ ਸਨ। ਇਸ ਭਿਆਨਕ ਅੱਗ ਦੇ ਕਾਰਨ ਆਸਪਾਸ ਦੀਆਂ ਦੁਕਾਨਾਂ ਤੇ ਘਰਾਂ ਦੀਆਂ ਕੰਧਾਂ ਵਿਚ ਵੀ ਤਰੇੜਾਂ ਆ ਗਈਆਂ। ਘਟਨਾ ਦਾ ਪਤਾ ਲੱਗਦਿਆਂ ਹੀ ਦੁਕਾਨ ਮਾਲਕ ਦੀਪਕ ਕੁਮਾਰ ਨੇ ਕਿਹਾ ਕਿ ਹਾਲੇ ਤੱਕ ਉਸਨੂੰ ਇਸ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਹੈ ਤੇ ਦੁਕਾਨ ਵਿਚ ਪਿਆ ਲਗਭਗ ਸਾਰਾ ਸਮਾਨ ਹੀ ਸੜ ਕੇ ਸੁਆਹ ਹੋ ਗਿਆ।

 

Related posts

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਨੇ ਪੰਜਾਬ ਸਰਕਾਰ ਵਿਰੁਧ ਕੀਤਾ ਰੋਸ਼ ਪ੍ਰਦਰਸ਼ਨ

punjabusernewssite

ਬਕਾਇਆ ਕੇਸਾਂ ਨੂੰ ਤੁਰੰਤ ਜਾਵੇ ਨਿਪਟਾਇਆ : ਚੰਦਰ ਗੈਂਦ

punjabusernewssite

ਬਠਿੰਡਾ ’ਚ ਕੱਟੇ ਹੋਏ 21,680 ਰਾਸ਼ਨ ਕਾਰਡਾਂ ਨੂੰ ਮੁੜ ਕੀਤਾ ਜਾਵੇਗਾ ਬਹਾਲ

punjabusernewssite