ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ’ਚ ਲੱਗੇ ਗੰਨਮੈਂਨਾਂ ਵਿਚਕਾਰ ਹੋਈ ਖ਼ੂ+ਨੀ ਝੜਪ

0
131

ਮਾਨਸਾ, 31 ਅਗਸਤ: ਮਰਹੂਮ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਵਿਚ ਤੈਨਾਤ ਗੰਨਮੈਨਾਂ ਵਿਚਕਾਰ ਹੀ ਆਪਸੀ ਖ਼ੂਨੀ ਝੜਪ ਹੋਣ ਦੀ ਸੂਚਨਾ ਹੈ। ਇਸ ਘਟਨਾ ਵਿਚ ਇੱਕ ਗੰਨਮੈਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਥਾਣਾ ਸਦਰ ਦੀ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਹਾਲੇ ਤੱਕ ਬਿਆਨ ਦਰਜ਼ ਕੀਤੇ ਜਾ ਰਹੇ ਹਨ ਤੇ ਇਸਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੁਢਲੀ ਸੂਚਨਾ ਮੁਤਾਬਕ ਆਪਣੇ ਗਾਇਕ ਪੁੱਤ ਦੇ ਕਾਤਲਾਂ ਵੱਲੋਂ ਜਾਨ ਦੇ ਖ਼ਤਰੇ ਨੂੰ ਦੇਖਦਿਆਂ ਬਲਕੌਰ ਸਿੰਘ ਪੰਜਾਬ ਸਰਕਾਰ ਵੱਲੋਂ ਅੱਧੀ ਦਰਜ਼ਨ ਦੇ ਕਰੀਬ ਕਮਾਂਡੋ ਜਵਾਨ ਗੰਨਮੈਂਨ ਦੇ ਤੌਰ ’ਤੇ ਦਿੱਤੇ ਹੋਏ ਹਨ।

ਬਠਿੰਡਾ ’ਚ ਮਸ਼ਹੂਰ ਬਿਜਲੀ ਦੀ ਦੁਕਾਨ ’ਚ ਅੱਧੀ ਰਾਤ ਨੂੰ ਲੱਗੀ ਭਿ.ਆਨਕ ਅੱ+ਗ, ਸੜ ਕੇ ਹੋਈ ਸਵਾਹ

ਇੰਨ੍ਹਾਂ ਵਿਚੋਂ ਕਈ ਗੰਨਮੈਨ ਰਾਤ ਸਮੇਂ ਵੀ ਹਵੇਲੀ ਵਿਚ ਡਿਊਟੀ ’ਤੇ ਤੈਨਾਤ ਰਹਿੰਦੇ ਹਨ। ਸੂਚਨਾ ਮੁਤਾਬਕ ਬੀਤੀ ਰਾਤ ਕਮਰੇ ਕੁੱਝ ਗੰਨਮੈਂਨ ਕਮਰੇ ਵਿਚ ਪਏ ਹੋਏ ਸਨ ਕਿ ਡਿਊਟੀ ਨੂੰ ਲੈ ਕੇ ਉਨ੍ਹਾਂ ਦੀ ਆਪਸੀ ਤਕਰਾਰਬਾਜ਼ੀ ਹੋ ਗਈ। ਜਿਸਤੋਂ ਬਾਅਦ ਇਹ ਤਕਰਾਰ ਵਧਦੀ ਵਧਦੀ ਹੱਥੋਂ ਪਾਈ ਤੇ ਉਸਤੋਂ ਬਾਅਦ ਤੇਜਧਾਰ ਹਥਿਆਰਾਂ ਨਾਲ ਇੱਕ ਦੂਜੇ ਉਪਰ ਹਮਲੇ ਤੱਕ ਪੁੱਜ ਗਈ। ਜਿਸਦੇ ਚੱਲਦੇ ਇੱਕ ਗੰਨਮੈਨ ਗੁਰਦੀਪ ਸਿੰਘ ਗੰਭੀਰ ਜਖ਼ਮੀ ਹੋ ਗਿਆ, ਜਿਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮਾਮਲੇ ਵਿਚ ਹਾਲੇ ਤੱਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

 

LEAVE A REPLY

Please enter your comment!
Please enter your name here