WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਖੁਸ਼ਹਾਲ ਕਿਸਾਨ, ਉੱਨਤ ਖੇਤੀ-ਵਰਦਾਨ ਦੇ ਖੂਬਸੂਰਤ ਫ਼ਲਸਫੇ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-2024 ਸੰਪੰਨ

ਤਲਵੰਡੀ ਸਾਬੋ, 30 ਅਗਸਤ: ਖੇਤੀ ਵਿੱਚ ਆ ਰਹੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਮਾਧਾਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਯੋਜਿਤ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ- 2024 ਦਾ ਸ਼ਾਨਦਾਰ ਸਮਾਪਨ ਸਮਾਰੋਹ ਵਰਸਿਟੀ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤਾ ਗਿਆ। ਮੁੱਖ ਮਹਿਮਾਨ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਖੇਤੀ ਮਾਹਿਰਾਂ ਤੇ ਖੋਜਾਰਥੀਆਂ ਨੂੰ ਕਿਸਾਨਾਂ ਦੀ ਸਮੱਸਿਆਵਾਂ ਦੇ ਸਮਾਧਾਨ ਲਈ ਸੁੱਧਰੇ ਉੱਤਮ ਬੀਜਾਂ, ਵਿਗਿਆਨਿਕ ਵਿਧੀ ਨਾਲ ਵਾਤਾਵਰਣ ਪੱਖੀ ਖੇਤੀ ਅਤੇ ਲਾਹੇਵੰਦ ਕਿਸਾਨੀ ਲਈ ਹੋਰ ਖੋਜ ਕਾਰਜ ਕਰਨ ਦੀ ਸਲਾਹ ਦੇੱਤੀ। ਉਨ੍ਹਾਂ ਨੌਜਵਾਨ ਕਿਸਾਨਾਂ ਨੂੰ ਆਧੁਨਿਕ ਢੰਗਾਂ ਨਾਲ ਜ਼ਹਿਰਾਂ ਮੁਕਤ ਅਤੇ ਘੱਟ ਪਾਣੀ ਵਾਲੀਆਂ ਫਸਲਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਪ੍ਰੇਰਣਾ ਵੀ ਦਿੱਤੀ। ਉਨ੍ਹਾਂ ਖੇਤੀ ਵਿਗਿਆਨੀਆਂ, ਆਯੋਜਕਾਂ ਅਤੇ ਵਿਦਿਆਰਥੀਆਂ ਨੂੰ ਸਫ਼ਲ ਆਯੋਜਨ ਦੀ ਵਧਾਈ ਦਿੰਦਿਆਂ ਖੇਤੀ ਦੇ ਵਿਕਾਸ ਲਈ ਵਰਸਿਟੀ ਵੱਲੋਂ ਸਹਿਯੋਗ ਦਾ ਵਾਅਦਾ ਕੀਤਾ।

PCMS ਐਸੋਸੀਏਸ਼ਨ ਨੇ ਸਿਵਲ ਸਰਜਨ ਡਾ ਢਿੱਲੋਂ ਤੇ ਡਾ ਮਿੱਤਲ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

ਕਾਨਫਰੈਂਸ ਦੀ ਤਿੰਨ ਦਿਨਾਂ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੜਦਿਆਂ ਡਾ. ਵਰਿੰਦਰ ਸਿੰਘ ਪਾਹਿਲ ਨੇ ਦੱਸਿਆ ਕਿ ਕਾਨਫਰੈਂਸ ਵਿੱਚ ਦੇਸ਼ਾਂ-ਵਿਦੇਸ਼ਾਂ ਦੇ 1030 ਵਿਗਿਆਨੀ ਅਤੇ ਖੋਜਾਰਥੀ ਰਜਿਸਟਰਡ ਹੋਏ। ਕਾਨਫਰੈਂਸ ਵਿੱਚ 50 ਪ੍ਰਤੀਭਾਗੀਆਂ ਨੇ ਆਨ ਲਾਈਨ ਪ੍ਰੈਜ਼ਨਟੇਸ਼ਨ ਦਿੱਤੀਆ। 270 ਪ੍ਰਤੀਭਾਗੀਆਂ ਵੱਲੋਂ ਆਫ਼ ਲਾਈਨ ਅਤੇ 25 ਪ੍ਰਤੀਭਾਗੀਆਂ ਵੱਲੋਂ ਆਨ ਲਾਈਨ ਪੋਸਟਰ ਪ੍ਰੈਜੇਂਟ ਕੀਤੇ ਗਏ। ਡਾ. ਰਤਨ ਲਾਲ ਵਰਲਡ ਫੂਡ ਪ੍ਰਾਇਜ਼ ਜੇਤੂ, ਡਾ. ਓ.ਪੀ.ਡਾਂਗੀ, ਕੈਨੇਡਾ, ਡਾ. ਅਰੂਣਾ ਕੈਲਾਰੂ ਅਮਰੀਕਾ, ਡਾ. ਇੰਦਰਜੀਤ ਸਿੰਘ, ਡਾ. ਐਸ.ਕੇ.ਮਲਹੋਤਰਾ, ਡਾ. ਸ਼ੁਵੇਤ ਕਮਲ, ਡਾ. ਪ੍ਰਦੀਪ ਜੁਨੇਜਾ, ਡਾ. ਐਮ.ਐਸ.ਸਿੱਧੂ, ਡਾ. ਆਰ.ਐਸ.ਸਾਂਗਵਾਨ, ਡਾ. ਪ੍ਰਭਜੀਤ ਸਿੰਘ, ਡਾ. ਓ.ਪੀ.ਧਨਖੜ ਅਮਰੀਕਾ, ਡਾ. ਐਚ.ਐਸ.ਜਾਟ ਕਾਨਫਰੈਂਸ ਦੇ ਕੁੰਜੀਵੱਤ ਬੁਲਾਰੇ ਰਹੇ। ਵਿਸ਼ੇਸ਼ ਮਹਿਮਾਨ ਡਾ. ਅਨਿਲ ਸ਼ਰਮਾ, ਮੌਹਾਲੀ, ਡਾ. ਤੇਜਦੀਪ ਕੌਰ, ਡਾਇਰੈਕਟਰ ਆਤਮਾ, ਬਠਿੰਡਾ ਨੇ ਖੇਤੀ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਤਨਖ਼ਾਹੀਆ ਕਰਾਰ ਦੇਣ ਦੇ ਬਾਅਦ ਦੂਜੇ ਦਿਨ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸੁਖਬੀਰ ਬਾਦਲ

ਆਯੋਜਕਾਂ ਵੱਲੋਂ ਔਰਲ ਸੈਸ਼ਨ ਅਤੇ ਪੋਸਟਰ ਸੈਸ਼ਨ ਦੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਡਾ. ਅਜੈ ਕੁਮਾਰ ਗੁਪਤਾ ਕਨਵੀਨਰ ਨੇ ਪਤਵੰਤਿਆਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਖੇਤੀ ਉਤਪਾਦਨ ਦਾ ਭਾਰਤ ਦੀ ਜੀ.ਡੀ.ਪੀ. ਵਿੱਚ ਵਿਸ਼ੇਸ਼ ਯੋਗਦਾਨ ਹੈ, ਸੋ ਭਾਰਤ ਅਤੇ ਭਾਰਤ ਵਾਸੀਆਂ ਦੀ ਖੁਸ਼ਹਾਲੀ ਲਈ ਖੇਤੀ ਯੂਨੀਵਰਸਿਟੀਆਂ ਦੇ ਮਾਹਿਰਾਂ ਅਤੇ ਖੋਜ਼ਾਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਕਿਸਾਨਾਂ ਦੀ ਖੁਸ਼ਹਾਲੀ ਲਈ ਦਿਨ-ਰਾਤ ਮਿਹਨਤ ਕਰਨੀ ਪਵੇਗੀ।ਡਾ. ਆਰ.ਪੀ.ਸਹਾਰਨ, ਡੀਨ ਫੈਕਲਟੀ ਆਫ਼ ਐਗਰੀਕਲਚਰ ਅਤੇ ਕਨਵੀਨਰ ਨੇ ਵਰਸਿਟੀ ਪ੍ਰਬੰਧਕਾਂ, ਵੱਖ-ਵੱਖ ਉਦਯੋਗਿਕ ਅਦਾਰਿਆਂ, ਫੈਕਲਟੀ ਮੈਂਬਰਾਂ, ਪ੍ਰਾਯੋਜਕਾਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਦੇਸ਼ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚਦੇਵਾ, ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਅਤੇ ਡਾ. ਵਿਕਾਸ ਗੁਪਤਾ, ਡਿਪਟੀ ਡਾਇਰੈਕਟਰ ਵੱਲੋਂ ਬਾਖੂਬੀ ਅਦਾ ਕੀਤੀ ਗਈ।

Related posts

ਜ਼ਿਲ੍ਹਾ ਪੱਧਰੀ ਯੁਵਕ ਉਤਸਵ ਯੁਵਾ ਸੰਵਾਦ ਇੰਡੀਆ@2047 ਆਯੋਜਿਤ

punjabusernewssite

ਬੀ.ਐਫ.ਜੀ.ਆਈ. ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ’ਆਈ.ਸੀ.ਸੀ.ਸੀ.ਐਸ.-23 ਸਫਲਤਾਪੂਰਵਕ ਸੰਪੰਨ

punjabusernewssite

SSD Girls College ਦੀਆਂ ਦੋ ਵਿਦਿਆਰਥਣਾਂ PS4M ਵੱਲੋਂ ਸਨਮਾਨਿਤ

punjabusernewssite