22 Views
ਜੀਂਦ, 3 ਸਤੰਬਰ: ਬੀਤੀ ਰਾਤ ਕਰੀਬ ਇੱਕ ਵਜੇਂ ਜੀਂਦ ਦੇ ਵਿਚ ਹਿਸਾਰ-ਚੰਡੀਗੜ੍ਹ ਕੌਮੀ ਮਾਰਗ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਸੱਤ ਸ਼ਰਧਾਲੂਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਇਹ ਸ਼ਰਧਾਲੂ ਇੱਕ ਪਿੱਕਅੱਪ ਡਾਲੇ ’ਤੇ ਸਵਾਰ ਹੋ ਕੇ ਗੂਗਾ ਮਾੜੀ ਮੱਥਾ ਟੇਕਣ ਜਾ ਰਹੇ ਸਨ ਕਿ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਿੱਕਅੱਪ ਸੜਕ ਦੇ ਹੇਠਾਂ ਦਰੱਖਤ ਵਿਚ ਜਾ ਵੱਜਿਆ।
PSPCL ਦਾ ਸਹਾਇਕ ਲਾਈਨਮੈਨ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਹਾਦਸੇ ਸਮੇਂ ਇਸ ਵਿਚ 15 ਦੇ ਕਰੀਬ ਸ਼ਰਧਾਲੂ ਸਵਾਰ ਦੱਸੇ ਜਾ ਰਹੇ ਹਨ, ਜਿਸ ਵਿਚੋਂ ਸੱਤ ਦੀ ਮੌਤ ਤੇ ਬਾਕੀਆਂ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀਆਂ ਨੂੰ ਨਰਵਾਣਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਮੁਢਲੀ ਜਾਣਕਾਰੀ ਮੁਤਾਬਕ ਇਹ ਲੋਕ ਕੁਰੂਕਸ਼ੇਤਰ ਤੋਂ ਪਿੱਕ ਅੱਪ ਡਾਲੇ ਰਾਹੀਂ ਗੂਗਾ ਮਾੜੀ ਮੱਥਾ ਟੇਕਣ ਜਾ ਰਹੇ ਸਨ।