ਚੰਡੀਗੜ੍ਹ, 3 ਸਤੰਬਰ: ਬੀਤੇ ਕੱਲ ਪੰਜਾਬ ਵਿਧਾਨ ਸਭਾ ’ਚ ਚਰਚਾ ਦਾ ਮੁੱਦਾ ਬਣੇ ਇੱਕ ਕਥਿਤ ਭ੍ਰਿਸਟ ਥਾਣੇਦਾਰ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁੁਖੀ ਗੌਰਵ ਯਾਦਵ ਦੇ ਅੱਜ ਵਿਧਾਨ ਸਭਾ ਵਿਚ ਰੀਪੋਰਟ ਲੈ ਕੇ ਪੇਸ਼ ਹੋਣ ਦੀ ਚਰਚਾ ਹੈ। ਬੀਤੇ ਕੱਲ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਹਲਕੇ ਅਧੀਨ ਆਉਂਦੇ ਇਸ ਮਾਮਲੇ ਨੂੰ ਚੁੱਕਿਆ ਸੀ ਤੇ ਹਾਉੂਸ ਦੀ ਸਹਿਮਤੀ ਨਾਲ ਉਨ੍ਹਾਂ ਇਸ ਮਾਮਲੇ ਵਿਚ ਡੀਜੀਪੀ ਨੂੰ ਰੀਪੋਰਟ ਪੇਸ਼ ਕਰਨ ਲਈ ਤਲਬ ਕਰ ਲਿਆ ਸੀ।
ਭਿਆ.ਨਕ ਸੜਕ ਹਾ+ਦਸੇ ਵਿਚ ਸੱਤ ਸ਼ਰਧਾਲੂਆਂ ਦੀ ਹੋਈ ਮੌ+ਤ
ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਨੇ ਡੀਜੀਪੀ ਨੂੰ ਲਾਰੈਂਸ ਬਿਸਨੋਈ ਦੀ ਇੰਟਰਵਿਊ ਦੇ ਮਾਮਲੇ ਵਿਚ ਵੀ ਹੁਣ ਤੱਕ ਕੋਈ ਕਾਰਵਾਈ ਨਾ ਹੋਣ ਦੇ ਮਾਮਲੇ ਵਿਚ ਰੀਪੋਰਟ ਲੈਣ ਦੀ ਮੰਗ ਕੀਤੀ ਸੀ। ਡੀਜੀਪੀ ਨੂੰ ਸੱਤਾਧਾਰੀ ਧਿਰ ਨਾਲ ਹੀ ਸਬੰਧਤ ਸਪੀਕਰ ਵੱਲੋਂ ਇਸ ਤਰ੍ਹਾਂ ਤਲਬ ਕਰਨ ਦੇ ਨਾਲ ਸਿਆਸੀ ਗਲਿਆਰਿਆਂ ਵਿਚ ਕਾਫ਼ੀ ਚਰਚਾ ਚੱਲ ਰਹੀ ਹੈ। ਹਾਲਾਂਕਿ ਸਦਨ ਦੀ ਕਾਰਵਾਈ ਮੌਕੇ ਪੰਜਾਬ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਸੀ ਕਿ ਸਪੀਕਰ ਨੂੰ ਕਿਸੇ ਨੂੰ ਵੀ ਤਲਬ ਕਰਨ ਲਈ ਹਾਊਸ ਦੀ ਸਹਿਮਤੀ ਦੀ ਜਰੂਰਤ ਨਹੀਂ ਹੁੰਦੀ ਹੈ।
ਗੌਰਤਲਬ ਹੈ ਕਿ ਬਕੌਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁਤਾਬਕ ਥਾਣਾ ਸਿਟੀ ਕੋਟਕਪੂਰਾ ਵਿਚ ਦਰਜ਼ ਮੁਕੱਦਮਾ ਨੰਬਰ 180 ਵਿਚ ਏਐਸਆਈ ਬੋਹੜ ਉਪਰ ਇੱਕ ਗੈਗਸਟਰ ਤੋਂ ਬੈਂਕ ਖ਼ਾਤੇ ਰਾਹੀਂ ਪੈਸੇ ਲੈਣ ਦੇ ਦੋਸ਼ਾਂ ਤਹਿਤ ਪਰਚਾ ਦਰਜ਼ ਹੈ ਪ੍ਰੰਤੂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਮਾਮਲਾ ਵਿਧਾਨ ਸਭਾ ਵਿਚ ਉੱਠਣ ਤੋਂ ਬਾਅਦ ਉਕਤ ਥਾਣੇਦਾਰ ਨੂੰ ਤੁਰੰਤ ਮੁਅੱਤਲ ਕਰ ਦਿਤਾ ਗਿਆ ਹੈ।
Share the post "ਭ੍ਰਿਸਟਾਚਾਰੀ ASI ਦੇ ਮਾਮਲੇ ’ਚ ਅੱਜ ਪੰਜਾਬ ਵਿਧਾਨ ਸਭਾ ਵਿਚ ਪੇਸ਼ ਹੋਣਗੇ DGP ?"