ਬਠਿੰਡਾ, 3 ਸਤੰਬਰ: ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਸੰਘਰਸ ਕਰ ਰਹੇ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਹੁਣ ਆਗਾਮੀ 9 ਸਤੰਬਰ ਤੋਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਬੀਤੇ ਕੱਲ ਇਸ ਸਬੰਧ ਵਿਚ ਕਾਰਜਕਾਰੀ ਸਿਵਲ ਸਰਜ਼ਨ ਡਾ ਨਵਦੀਪ ਕੌਰ ਸਰਾਂ ਨੂੰ ਇੱਕ ਮੰਗ ਪੱਤਰ ਦਿੰਦਿਆਂ ਪੰਜਾਬ ਸਿਵਲ ਮੈਡੀਕਲ ਸਰਵਿਸਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਡਾ: ਹਰਸ਼ਿਤ ਗੋਇਲ ਨੇ ਦੋਸ਼ ਲਗਾਇਆ ਕਿ ਸਰਕਾਰ ਡਾਕਟਰਾਂ ਦੀਆਂ ਮੰਗਾਂ ਪ੍ਰਤੀ ਅਣਗਹਿਲੀ ਵਰਤ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਿਵਲ ਹਸਪਤਾਲਾਂ ਵਿੱਚ ਮੈਡੀਕਲ ਅਫ਼ਸਰਾਂ ਦੀਆਂ ਖਾਲੀ ਪੋਸਟਾਂ ਨੂੰ ਭਰਿਆ ਜਾਵੇ, ਕਿਉਂਕਿ ਮਰੀਜ਼ਾਂ ਦੀ ਆਮਦ ਵਧਣ ਦੇ ਨਾਲ ਨਾਲ ਪਹਿਲਾਂ ਕੰਮ ਕਰ ਰਹੇ ਡਾਕਟਰਾਂ ਵੱਲੋਂ ਨੌਕਰੀ ਛੱਡਣ ਦਾ ਅਮਲ ਲਗਾਤਾਰ ਜਾਰੀ ਹੈ।
ਨੌਜਵਾਨ ਔਰਤ ਨਾਲ ਕਥਿਤ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਗ੍ਰਿਫਤਾਰ
ਇਸਤੋਂ ਇਲਾਵਾ ਮੈਡੀਕਲ ਅਫ਼ਸਰਾਂ ਦੀਆਂ ਤਰੱਕੀਆਂ ਦੀ ਪ੍ਰਕ੍ਰਿਆ ਨੂੰ ਸਰਲ ਬਣਾਇਆ ਜਾਵੇ ਤੇ ਨਾਲ ਛੇਵੇ ਸੀਪੀਸੀ ਦੇ ਬਕਾਏ ਵੀ ਤੁਰੰਤ ਜਾਰੀ ਕੀਤੇ ਜਾਣ। ਇਸੇ ਤਰ੍ਹਾਂ ਮਰੀਜ਼ਾਂ ਦੇ ਵਧਦੇ ਦਬਾਅ ਤੇ ਹੋਰ ਵਾਪਰ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਹਰੇਕ ਸਿਹਤ ਸੇਵਾਵਾਂ ਵਿਚ ਯੋਗ ਸੁਰੱਖਿਆ ਮੁਹੱਈਆਂ ਕਰਵਾਈ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਡਾਕਟਰਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਵੇਗੀ ਤਾਂ 9 ਸਤੰਬਰ ਤੋਂ ਸਰਕਾਰੀ ਸਿਹਤ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾ. ਗੁਰਮੇਲ ਸਿੰਘ, ਡਾ ਸਤਪਾਲ ਸਿੰਘ, ਡਾ ਗਿਰੀਸ਼ ਗਰਗ, ਡਾ ਰਵਿੰਦਰ ਆਹਲੂਵਾਲੀਆ, ਡਾ. ਅਰੁਣ ਬਾਸਲ, ਡਾ ਅੰਜਲੀ, ਡਾ. ਡਿੰਪੀ, ਡਾ ਵਿਕਰਮਜੀਤ ਸਿੰਘ, ਡਾ. ਵਿਸ਼ਵ ਕੌਸ਼ਲ, ਡਾ. ਸੰਜੀਵ ਗਰਗ, ਡਾ ਸਤਵਿੰਦਰ ਸਿੰਘ, ਡਾ. ਸ਼ੈਰੀ ਗਰਗ, ਡਾ ਵਿਕਾਸ ਅਗਰਵਾਲ, ਡਾ ਸਰਬਜੀਤ ਕੌਰ ਆਦਿ ਮੌਜੂਦ ਰਹੇ।
Share the post "ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰਾਂ ਵੱਲੋਂ 9 ਸਤੰਬਰ ਤੋਂ ਮੁਕੰਮਲ ਹੜਤਾਲ ਕਰਨ ਦਾ ਐਲਾਨ"