ਕੀਤੀ ਮੰਗ, ਸਦਨ ਦੀ ਸਾਂਝੀ ਕਮੇਟੀ ਬਣਾਈ ਜਾਵੇ ਤੇ ਰੀਪੋਰਟ ਹਾਊਸ ਵਿਚ ਰੱਖੀ ਜਾਵੇ
ਚੰਡੀਗੜ੍ਹ, 3 ਸਤੰਬਰ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮਾਨਸੂਨ ਸ਼ੈਸਨ ਦੇ ਅੱਜ ਦੂਜੇ ਦਿਨ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਚੁੱਕਿਆ। ਉਨ੍ਹਾਂ ਜੀਰੋ ਅਵਰ ਵਿਚ ਇਹ ਮੁੱਦਾ ਚੁੱਕਦਿਆਂ ਸਪੀਕਰ ਨੂੰ ਅਪੀਲ ਕੀਤੀ ਕਿ ਇਹ ਮਾਮਲਾ ਬਹੁਤ ਹੀ ਗੰਭੀਰ ਹੈ, ਕਿਉਂਕਿ ਅੱਜ ਪੰਜਾਬ ਵਿਚ ਗੈਂਗਸਟਰਾਂ ਦੀ ਦਹਿਸ਼ਤ ਹੈ ਤੇ ਹੁਣ ਉਨਾਂ ਦੇ ਇੰਨੇਂ ਹੋਸਲੇ ਬੁਲੰਦ ਹੋ ਚੁੱਕੇ ਹਨ ਕਿ ਉਹ ਮੁੰਬਈ ’ਚ ਸਲਮਾਨ ਖ਼ਾਨ ਤੇ ਕੈਨੇਡਾ ’ਚ ਵਸੇ ਇੱਕ ਪੰਜਾਬੀ ਗਾਇਕਾਂ ‘ਤੇ ਵੀ ਹਮਲੇ ਕਰਵਾ ਰਹੇ ਹਨ।
ਮੰਗਾਂ ਨੂੰ ਲੈ ਕੇ ਸਰਕਾਰੀ ਡਾਕਟਰਾਂ ਵੱਲੋਂ 9 ਸਤੰਬਰ ਤੋਂ ਮੁਕੰਮਲ ਹੜਤਾਲ ਕਰਨ ਦਾ ਐਲਾਨ
ਸ਼੍ਰੀ ਬਾਜਵਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜਦ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿਚ ਲਾਰੈਂਸ ਨੂੰ ਪੰਜਾਬ ਲਿਆਂਦਾ ਗਿਆ ਸੀ ਤਾਂ ਉਹ ਏਜੀਟੀਐਫ਼ ਦੀ ਬਜ਼ਾਏ ਥਾਣੇ ਵਿਚ ਕਿਸ ਤਰ੍ਹਾਂ ਗਿਆ ਤੇ ਉਥੇ ਕਿਸ ਤਰ੍ਹਾਂ ਉਸਨੂੰ ਮੋਬਾਇਲ ਫ਼ੋਨ ਮੁਹੱਈਆਂ ਕਰਵਾ ਕੇ ਉਸਦੀ ਇੰਟਰਵਿਊ ਕਰਵਾਈ ਗਈ। ਵਿਰੋਧੀ ਧਿਰ ਦੇ ਨੇਤਾ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਸਦ ਦੀ ਤਰਜ਼ ’ਤੇ ਵਿਧਾਨ ਸਭਾ ਦੀ ਇੱਕ ਸਾਂਝੀ ਕਮੇਟੀ ਬਣਾਉਣ ਅਤੇ ਇਸ ਮਾਮਲੇ ਦੀ ਜਾਂਚ ਦਾ ਜਿੰਮਾ ਡੀਜੀਪੀ ਪ੍ਰਬੋਧ ਕੁਮਾਰ ਨੂੰ ਸੌਂਪਣ ਅਤੇ ਰਿਪੋਰਟ ਨੂੰ ਸਦਨ ਵਿਚ ਰੱਖਣ ਦੀ ਮੰਗ ਕੀਤੀ। ਬਾਜਵਾ ਨੇ ਯਾਦ ਕਰਵਾਇਆ ਕਿ ਬੀਤੇ ਕੱਲ ਖ਼ੁਦ ਸਪੀਕਰ ਸਾਹਿਬ ਦੇ ਹਲਕੇ ’ਚ ਇੱਕ ਥਾਣੇਦਾਰ ਦੇ ਮਾਮਲੇ ਵਿਚ ਪੂਰੇ ਹਾਊਸ ਨੇ ਉਨ੍ਹਾਂ ਨੂੰ ਹਿਮਾਇਤ ਦਿੱਤੀ ਸੀ, ਉਸੇ ਤਰ੍ਹਾਂ ਉਸਤੋਂ ਵੀ ਵੱਧ ਗੰਭੀਰ ਮੁੱਦੇ ’ਤੇ ਵੀ ਵਿਚਾਰੇ ਜਾਣ ਦੀ ਲੋੜ ਹੈ।
Share the post "ਪ੍ਰਤਾਪ ਬਾਜਵਾ ਨੇ ਵਿਧਾਨ ਸਭਾ ਵਿਚ ਚੁੱਕਿਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ"