2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਲਈ ਜਾਨ,9 ਜਖ਼ਮੀ
ਜਾਰਜੀਆ, 5 ਸਤੰਬਰ: ਦੁਨੀਆਂ ਦੇ ਸਭ ਤੋਂ ਤਾਕਤਵਾਰ ਦੇਸ਼ ਮੰਨੇ ਜਾਂਦੇ ਅਮਰੀਕਾ ਦੇ ਸਕੂਲਾਂ ਵਿਚ ਗੋਲੀਆਂ ਚੱਲਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦੀ ਵਾਪਰੀ ਇੱਕ ਤਾਜ਼ਾ ਘਟਨਾ ਵਿਚ ਜਾਰਜੀਆ ਦੇ ਵਿੰਡਰ ਹਾਈ ਸਕੂਲ ਵਿਚ ਇੱਕ ਵਿਦਿਆਰਥੀ ਨੇ ਆਪਣੇ ਮਾਪਿਆਂ ਦੀ ਗੰਨ ਦੇ ਨਾਲ ਸਕੂਲ ਵਿਚ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
Canada ’ਚ Justin Trudeau ਦੀ ਸਰਕਾਰ ਖ਼ਤਰੇ ਵਿਚ, NDP ਨੇ ਲਿਆ ਸਮਰਥਨ ਵਾਪਸ
ਇਸ ਗੋਲੀਬਾਰੀ ਵਿਚ ਸਕੂਲ ਦੇ ਦੋ ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦੀ ਮੌਤ ਹੋਣ ਅਤੇ 9 ਹੋਰ ਦੇ ਗੰਭੀਰ ਰੂਪ ਵਿਚ ਜਖ਼ਮੀ ਹੋਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਤੁਰੰਤ ਪੁਲਿਸ ਮੌਕੇ ’ਤੇ ਪੁੱਜੀ ਅਤੇ ਹਮਲਾਵਾਰ ਵਿਦਿਆਰਥੀ ਨੇ ਆਤਮਸਮਰਪਣ ਕਰ ਦਿੱਤਾ। ਹਾਲੇ ਤੱਕ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਲੋਕਲ ਪੁਲਿਸ ਜਾਂਚ ਕਰ ਰਹੀ ਹੈ।
Share the post "ਅਮਰੀਕਾ ਦੇ ਹਾਈ ਸਕੂਲ ’ਚ 14 ਸਾਲਾਂ ਵਿਦਿਆਰਥੀ ਨੇ ਚਲਾਈਆਂ ਅੰਧਾਧੁੰਦ ਗੋ.ਲੀਆਂ"