ਬਠਿੰਡਾ, 5 ਸਤੰਬਰ : ਮੁੱਖ ਖੇਤੀਬਾੜੀ ਅਫਸਰ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਫਸਰ ਬਲਾਕ ਸੰਗਤ ਡਾ ਬਲਜਿੰਦਰ ਸਿੰਘ ਨੰਦਗੜ੍ਹ ਦੀ ਦੇਖ-ਰੇਖ ’ਚ 4 ਸਤੰਬਰ 2024 ਨੂੰ ਜ਼ਿਲ੍ਹੇ ਦੇ ਪਿੰਡ ਫੁੱਲੋ ਮਿਠੀ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਕੈਂਪ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਭਰਪੂਰ ਸਿੰਘ ਵਲੋਂਕਿਸਾਨਾਂ ਨੂੰ ਨਰਮੇ ਦੀ ਫਸਲ ਦੀ ਮੌਜੂਦਾ ਸਥਿਤੀ ਬਾਰੇ ਦੱਸਦਿਆ ਖੁਰਾਕੀ ਤੱਤਾ ਦੀ ਪੂਰਤੀ ਜਿਵੇ ਕਿ 13:0:45 ਦੋ ਪ੍ਰਤੀਸ਼ਤ ਘੋਲ ਅਤੇ ਮੈਗਨੀਸ਼ਅਮ ਸਲਫੇਟ 1 ਫੀਸਦੀ ਘੋਲ ਦੇ ਛਿੜਕਾਅ ਦੀ ਸਲਾਹ ਦਿੱਤੀ।
ਸ਼ਿਖਾ ਨਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਸੰਭਾਲਿਆ ਅਹੁੱਦਾ
ਪੀਏਯੂ ਤੋਂ ਉਚੇਚੇ ਤੌਰ ’ਤੇ ਕੈਪ ਚ ਭਾਗ ਲੈਣ ਪਹੁੰਚੇ ਕੀਟ ਵਿਗਿਆਨੀ ਡਾ. ਵਿਜੇ ਕੁਮਾਰ ਵੱਲੋਂ ਗੁਲਾਬੀ ਸੁੰਡੀ ਦੇ ਹਮਲੇ, ਜੀਵਨ ਚੱਕਰ ਅਤੇ ਹੱਲ ਬਾਰੇ ਵਿਸਥਾਰ ’ਚ ਜਾਣਕਾਰੀ ਦਿੱਤੀ ਨਾਲ ਹੀ ਝੋਨੇ ਦੇ ਕੀੜੇ ਬਿਮਾਰੀਆ ਬਾਰੇ ਜਾਣਕਾਰੀ ਸਾਂਝੀ ਕੀਤੀ।ਇਸ ਮੌਕੇ ਖੇਤੀਬਾੜੀ ਅਫਸਰ ਸੰਗਤ ਡਾ. ਬਲਜਿੰਦਰ ਸਿੰਘ ਵੱਲੋਂ ਕਿਸਾਨਾ ਨੂੰ ਸੁਚੱਜੀ ਖੇਤੀ ਤੇ ਮੁਨਾਫੇ ਦੀ ਖੇਤੀ ਲਈ ਮਿੱਟੀ ਦੀ ਸਿਹਤ ਸੰਭਾਲ ’ਤੇ ਜ਼ੋਰ ਦਿੰਦਿਆ ਪਰਾਲੀ ਨੂੰ ਖੇਤ ’ਚ ਮਿਲਾਉਣ ਬਾਰੇ ਵਿਚਾਰ ਸਾਂਝੇ ਕੀਤੇ ਨਾਲ ਹੀ ਖੇਤੀ ਮਾਹਿਰ ਦੀ ਸਲਾਹ ਨਾਲ ਖੇਤੀ ਕਰਕੇ ਖੇਤੀ ਖਰਚੇ ਘਟਾਉਣ ਦੀ ਵੀ ਸਲਾਹ ਦਿੱਤੀ। ਇਸ ਮੌਕੇ ਬੀਟੀਐਮ ਰਮਨਦੀਪ ਕੌਰ ਵੱਲੋ ਕਿਸਾਨਾ ਨੂੰ ਆਤਮਾ ਸਕੀਮ ਬਾਰੇ ਤੇ ਪੀਐਮ ਕਿਸਾਨ ਸਕੀਮ ਦਾ ਲਾਭ ਲੈਣ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਖੇਤੀਬਾੜੀ ਵਿਭਾਗ ਬਲਾਕ ਸੰਗਤ ਦੇ ਸਮੂਹ ਖੇਤੀਬਾੜੀ ਉਪ ਨਿਰਿਖਕ ਅਤੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
Share the post "ਪਿੰਡ ਫੁੱਲੋ ਮਿੱਠੀ ਵਿਖੇ ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ"