ਬਠਿੰਡਾ, 7 ਸਤੰਬਰ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਚਿਆਰ ਮਨੁੱਖਾਂ ਦਾ ਕਾਫ਼ਲਾ ਤਿਆਰ ਕਰਨ ਲਈ ਯਤਨਸ਼ੀਲ ਹੈ, ਜੋ ਕਿ ਸਮਾਜ ਵਿੱਚੋਂ ਗੁਆਚੀਆਂ ਕਦਰਾਂ ਕੀਮਤਾਂ ਦੀ ਮੁੜ ਬਹਾਲੀ ਕਰ ਸਕਣ। ਇਸੇ ਲੜੀ ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਵੱਲੋਂ ਸਾਲ 2024 ਦਾ ਨੈਤਿਕ ਸਿੱਖਿਆ ਇਮਤਿਹਾਨ (ਸਕੂਲ) ਕਰਵਾਇਆ ਗਿਆ।ਇਸ ਇਮਤਿਹਾਨ ਦਾ ਨਤੀਜਾ ਘੋਸ਼ਿਤ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਦੇ ਪ੍ਰਧਾਨ ਬਲਵੰਤ ਸਿੰਘ ਕਾਲਝਰਾਣੀ ਅਤੇ ਸਕੱਤਰ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਦੱਸਿਆ ਕਿ ਇਸ ਇਮਤਿਹਾਨ ਵਿੱਚ ਬਠਿੰਡਾ ਖੇਤਰ ਦੇ 45 ਸਕੂਲਾਂ ਦੇ ਪਹਿਲੀ ਤੋਂ ਬਹਾਰਵੀਂ ਤੱਕ ਦੇ 4200 ਵਿਦਿਆਰਥੀਆਂ ਨੇ ਭਾਗ ਲਿਆ। ਉਹਨਾਂ ਦੱਸਿਆ ਕਿ ਦਰਜਾ ਤੀਜਾ (ਨੌਵੀਂ ਤੋਂ ਬਹਾਰਵੀਂ ਤੱਕ) ਦੇ ਇਮਤਿਹਾਨਾਂ ਵਿੱਚ ਪਹਿਲੇਂ ਸੱਤ ਸਥਾਨਾਂ ਵਿੱਚੋਂ ਚਾਰ ਸਥਾਨ ਲੜਕੀਆਂ ਨੇ ਹਾਸਿਲ ਕੀਤੇ।ਇਸੇ ਤਰਾਂ ਦੂਜੇ ਦਰਜੇ (ਛੇਵੀਂ ਤੋਂ ਅੱਠਵੀਂ) ਦੀ ਪ੍ਰੀਖਿਆ ਵਿੱਚੋਂ ਵੀ ਪਹਿਲੇ ਸੱਤਾਂ ਵਿੱਚੋਂ ਪੰਜ ਸਥਾਨ ਲੜਕੀਆਂ ਨੇ ਹਾਸਲਿ ਕੀਤੇ।
ਵਿਜੀਲੈਂਸ ਬਿਊਰੋ ਨੇ ਪਲਾਟ ਅਲਾਟਮੈਂਟ ਮੁਕੱਦਮੇ ਵਿੱਚ ਸ਼ਾਮਲ ਤਿੰਨ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਤੀਜੇ ਦਰਜੇ ਦੀ ਪ੍ਰੀਖਿਆ ਵਿੱਚੋਂ ਸੰਤ ਕਬੀਰ ਕੰਨਵੈਟ ਸਕੂਲ ਭੁੱਚੋ ਦੇ ਵਿਦਿਆਰਥੀ ਗੁਰਕੀਰਤ ਸਿੰਘ ਨੇ ਪਹਿਲਾ ਸਥਾਨ, ਮੈਰੀਟੋਰੀਅਸ ਸਕੂਲ ਬਠਿੰਡਾ ਦੀ ਜਸਪ੍ਰੀਤ ਕੌਰ ਨੇ ਦੂਜਾ ਅਤੇੇ ਮਾਤਾ ਸੁੰਦਰੀ ਸੀਨੀਅਰ ਸੈਕੰਡਰੀ ਸਕੂਲ ਢੱਡੇ ਦੀ ਨਰਿੰਦਰਪਾਲ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਮੈਰੀਟੋਰੀਅਸ ਸਕੂਲ ਬਠਿੰਡਾ ਦੇ ਗੁਰਪ੍ਰੀਤ ਅਤੇ ਬਾਬਾ ਫਰੀਦ ਸਕੂਲ ਦਿਉਣ ਦੀ ਅਸ਼ਮੀਨ ਕੌਰ ਨੇ ਦੋ ਚੌਥੇ ਇਨਾਮ ਜਿੱਤੇ।ਸੈਂਟ ਕਬੀਰ ਕੰਨਵੈਟ ਸਕੂਲ ਭੁੱਚੋ ਦੇ ਨਵਦੀਪ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫੱਤਾ ਦੀ ਵਿਦਿਆਰਥਣ ਕੋਮਲ ਨੇ ਦੋ ਪੰਜਵੇਂ ਸਥਾਨ ਹਾਸਿਲ ਕੀਤੇ। ਦਰਜਾ ਦੂਜਾ (ਛੇਵੀਂ ਤੋਂ ਅੱਠਵੀਂ) ਦੀ ਸ੍ਰੇਣੀ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਦੀ ਜਸ਼ਨਦੀਪ ਕੌਰ ਨੇ ਪਹਿਲਾ, ਸ੍ਰੀ ਗੁਰੁ ਹਰਗੋਬਿੰਦ ਪਬਲਿਕ ਸੀਨੀ. ਸੈਕੰਡਰੀ ਸਕੂਲ ਪੂਹਲੀ ਦੀ ਜਸਮੀਨ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਭੇਣੀ ਦੇ ਗੁਰਮਹਿਕ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਦਸ਼ਮੇਸ ਗਰਲਜ ਸਕੂਲ ਬਾਦਲ ਦੀ ਨਵਰੀਤ ਕੌਰ ਅਤੇ ਸੰਤ ਕਬੀਰ ਕੰਨਵੈਟ ਸਕੂਲ ਭੁੱਚੋ ਦੀ ਹਰਸਿਮਰਤ ਕੌਰ ਨੇ ਦੋ ਚੌਥੇ ਸਥਾਨ ਹਾਸਿਲ ਕੀਤੇ
ਸਿੱਖਿਆ ਦਾ ਮਿਆਰ ਉਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ: ਵਿਧਾਇਕ ਭੁੱਲਰ
ਜਦੋਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਬਾਗਵਾਲੀ ਦੀ ਕਲੁਜੀਤ ਕੌਰ ਅਤੇ ਲਿਟਲ ਫਲਾਵਰ ਪਬਲਿਕ ਸਕੂਲ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਦੋ ਪੰਜਵੇਂ ਸਥਾਨ ਹਾਸਿਲ ਕੀਤੇ। ਇਸ ਤੋਂ ਇਲਾਵਾ ਦਰਜਾ ਤੀਜਾ (ਨੌਵੀਂ ਤੋਂ ਬਹਾਰਵੀਂ ਤੱਕ) ਦੀ ਪ੍ਰੀਖਿਆ ਵਿਚੋਂ ਵੱਖ-ਵੱਖ ਸਕੂਲਾਂ ਦੇ 34 ਵਿਿਦਆਰਥੀ ਅਤੇ ਦੂਜਾ ਦਰਜਾ (ਛੇਵੀਂ ਤੋਂ ਅੱਠਵੀਂ) ਦੀ ਪ੍ਰਖਿਆ ਵਿੱਚੋਂ 32 ਵਿਦਿਆਰਥੀ ਮੈਰਿਟ ਲਿਸਟ ਵਿੱਚ ਆਏ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਇਮਤਿਹਾਨ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਅਕਤੂਬਰ 2024 ਵਿੱਚ ਹੋਣ ਵਾਲੇ ਅੰਤਰ-ਸਕੂਲ ਯੁਵਕ ਮੇਲੇ ਵਿੱਚ ਨਗਦ ਇਨਾਮ ਅਤੇ ਮੋਮੈਟੋ ਨਾਲ ਵਿਸ਼ੇਸ ਤੌਰ ਤੇ ਸਨਮਾਨ ਦਿੱਤਾ ਜਾਵੇਗਾ। ਇਸ ਇਮਤਿਹਾਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਬਠਿੰਡਾ ਦੀ ਟੀਮ ਵਜੋਂ ਇਕਬਾਲ ਸਿੰਘ, ਸੁਰਿੰਦਰਪਾਲ ਸਿੰਘ, ਰਮਨਦੀਪ ਸਿੰਘ, ਊਧਮ ਸਿੰਘ, ਹਰਪਾਲ ਸਿੰਘ, ਸੁਖਮਿੰਦਰ ਸਿੰਘ, ਦਾ ਖਾਸ ਯੋਗਦਾਨ ਰਿਹਾ।
Share the post "ਗੁਰੂੁ ਗੋਬਿੰਦ ਸਿੰਘ ਸਟੱਡੀ ਸਰਕਲ ਬਠਿੰਡਾ ਵੱਲੋਂ ਨੈਤਿਕ ਸਿੱਖਿਆ ਇਮਤਿਹਾਨ (ਸਕੂਲ਼) 2024 ਦੇ ਨਤੀਜੇ ਘੋਸਿਤ"