ਫ਼ਰੀਦਕੋਟ/ਬਠਿੰਡਾ,8 ਸਤੰਬਰ: ਕਰੀਬ ਇੱਕ ਹਫ਼ਤਾ ਪਹਿਲਾਂ ਫ਼ਰੀਦਕੋਟ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਹਥਿਆਰਾਂ ਵਾਲਾ ਬੈਗ ਸੁੱਟ ਕੇ ਭੱਜੇ ਦੋ ਨੌਜਵਾਨਾਂ ਨੂੰ ਬਠਿੰਡਾ ਦੀ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਫ਼ਰੀਦਕੋਟ ਪੁਲਿਸ ਦੀ ਮਦਦ ਨਾਲ ਕਾਬੂ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਕਾਬੂ ਕੀਤੇ ਗਏ ਦੋਨਂੋ ਨੌਜਵਾਨਾਂ ਵਿਰੁਧ ਪਹਿਲਾਂ ਵੀ ਦਰਜ਼ਨਾਂ ਮੁਕੱਦਮੇ ਦਰਜ਼ ਹਨ। ਮੌਜੂਦਾ ਸਮੇਂ ਇੰਨ੍ਹਾਂ ਦਾ ਕਿੱਤਾ ਮੱਧ ਪ੍ਰਦੇਸ਼ ਤੋਂ ਦੇਸੀ ਪਿਸਤੌਲ ਲਿਆ ਕੇ ਇੱਥੇ ਵੇਚਣਾ ਬਣ ਗਿਆ ਸੀ। ਇੰਨ੍ਹਾਂ ਦੀ ਪਹਿਚਾਣ ਰੋਸ਼ਨ ਸਿੰਘ ਵਾਸੀ ਵਾੜਾ ਭਾਈਕਾ ਕਾ, ਥਾਣਾ ਘੱਲ ਖੁਰਦ ਜ਼ਿਲ੍ਹਾ ਫ਼ਿਰੋਜਪੁਰ ਅਤੇ ਅਜੈ ਕੁਮਾਰ ਵਾਸੀ ਰਾਮਸਰ ਥਾਣਾ ਬਹਾਵਲਪੁਰ ਜ਼ਿਲ੍ਹਾ ਫ਼ਾਜਲਿਕਾ ਦੇ ਤੌਰ ’ਤੇ ਹੋਈ ਦੱਸੀ ਜਾ ਰਹੀ ਹੈ।
ਬਿਜਲੀ ਮੰਤਰੀ ਵੱਲੋਂ ਪੀ.ਐਸ.ਪੀ.ਸੀ.ਐੱਲ ਨੂੰ ਬਿਜਲੀ ਚੋਰੀ ਵਿਰੁੱਧ ਵਿਸ਼ੇਸ਼ ਚੈਕਿੰਗ ਕਰਨ ਦੇ ਸਖ਼ਤ ਨਿਰਦੇਸ਼
ਜਿਕਰਯੋਗ ਹੈ ਕਿ 30 ਅਗਸਤ 2024 ਨੂੰ ਰਾਤ ਸਮੇਂ ਟਹਿਣਾ ਟੀ ਪੁਆਇੰਟ ’ਤੇ ਲਗਾਏ ਇੱਕ ਨਾਕੇ ਉਪਰ ਰੋਕਣ ’ਤੇ ਇਹ ਨੌਜਵਾਨ ਕਿੱਟ ਸੁੱਟ ਕੇ ਭੱਜ ਗਏ ਸਨ ਤੇ ਇਸ ਕਿੱਟ ਵਿਚੋਂ 5 ਦੇਸੀ ਪਿਸਤੌਲ ’ਤੇ ਦੋ ਮੈਗਜੀਨ ਬਰਾਮਦ ਹੋਏ ਸਨ। ਇੰਨ੍ਹਾਂ ਦੀ ਭੱਜੇ ਜਾਂਦਿਆਂ ਦੀ ਵੀਡੀਓ ਵੀ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਇਸ ਸਬੰਧ ਵਿਚ ਥਾਣਾ ਸਦਰ ਫ਼ਰੀਦਕੋਟ ਦੀ ਪੁਲਿਸ ਵੱਲੋਂ ਅਗਿਆਤ ਵਿਅਕਤੀਆਂ ਵਿਰੁਧ ਮੁਕੱਦਮਾ ਨੰਬਰ 135 ਅਧੀਨ ਧਾਰਾ 25,54,59 ਆਰਮਜ਼ ਐਕਟ ਤਹਿਤ ਕੇਸ ਵੀ ਦਰਜ਼ ਕੀਤਾ ਸੀ। ਇਸਤੋਂ ਬਾਅਦ ਫ਼ਰੀਦਕੋਟ ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਇੰਨ੍ਹਾਂ ਨੌਜਵਾਨਾਂ ਦੀ ਖ਼ੋਜ ਸ਼ੁਰੂ ਕੀਤੀ ਗਈ ਤੇ ਇਸ ਦੌਰਾਨ ਕਾਉੂਂਟਰ ਇੰਟੈਲੀਜੈਂਸੀ ਬਠਿੰਡਾ ਦੀ ਟੀਮ ਨੂੰ ਇੰਸਪੈਕਟਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਕਾਬੂ ਕਰਨ ਵਿਚ ਸਫ਼ਲਤਾ ਮਿਲੀ।
ਘੋਰ ਕਲਯੁਗ: ਪੁੱਤ ਹੀ ਨਿਕਲਿਆ ਪਿਊ ਦਾ ਕਾਤਲ, ਵਜਾਹ ਜਾਣ ਕੇ ਹੋ ਜਾਵੋਂਗੇ ਹੈਰਾਨ
ਮੁਢਲੀ ਪੁਛਗਿਛ ਦੌਰਾਨ ਕਥਿਤ ਦੋਸ਼ੀ ਮੰਨੇ ਹਨ ਕਿ ਉਹ ਘਟਨਾ ਵਾਲੀ ਰਾਤ ਕਿਸੇ ਨੂੰ ਇੰਨ੍ਹਾਂ ਪਿਸਤੌਲਾਂ ਦੀ ਡਿਲਵਰੀ ਦੇਣ ਲਈ ਆਏ ਸਨ। ਇਸਤੋ ਪਹਿਲਾਂ ਵੀ ਉਹ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਖੇਪ ਲਿਆ ਕੇ ਪੰਜਾਬ ਦੇ ਕਪੂਰਥਲਾ, ਫ਼ਾਜਲਿਕਾ, ਫ਼ਿਰੋਜਪੁਰ, ਮੋਗਾ ਆਦਿ ਜ਼ਿਲਿ੍ਹਆਂ ਵਿਚ ਵੇਚ ਚੁੱਕੇ ਹਨ। ਪੁਲਿਸ ਸੂਤਰਾਂ ਮੁਤਾਬਕ ਮੱਧ ਪ੍ਰਦੇਸ਼ ਤੋਂ ਦੇਸੀ ਪਿਸਤੌਲ 20-22 ਰੁਪਏ ਦਾ ਮਿਲ ਜਾਂਦਾ ਸੀ, ਜਿਹੜਾ ਇੱਥੇ 50-60 ਹਜ਼ਾਰ ਰੁਪਏ ਵਿਚ ਵਿਕ ਜਾਂਦਾ ਸੀ। ਫ਼ਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਥਿਤ ਦੋਸ਼ੀਆਂ ਵੱਲੋਂ ਹੁਣ ਤੱਕ ਕਿੰਨੇ ਨਜ਼ਾਇਜ਼ ਹਥਿਆਰ ਪੰਜਾਬ ਵਿਚ ਵੇਚੇ ਹਨ ਤੇ ਖ਼ਰੀਦਦਾਰ ਕੌਣ ਅਤੇ ਉਨ੍ਹਾਂ ਵੱਲੋਂ ਇੰਨ੍ਹਾਂ ਨਜਾਇਜ਼ ਹਥਿਆਰਾਂ ਦੀ ਵਰਤੋਂ ਕਿੱਥੇ ਕੀਤੀ ਗਈ ਹੈ।
Share the post "ਫ਼ਰੀਦਕੋਟ ’ਚ ਹਥਿਆਰਾਂ ਵਾਲੀ ‘ਕਿੱਟ’ ਸੁੱਟ ਕੇ ਭੱਜੇ ਬਦਮਾਸ਼ ਕਾਊਂਟਰ ਇੰਟੈਲੀਜੈਂਸੀ ਦੀ ਟੀਮ ਵੱਲੋਂ ਕਾਬੂ"