ਚੰਡੀਗੜ੍ਹ, 8 ਸਤੰਬਰ: ਪਿਛਲੇ ਦਿਨੀਂ ਪੰਜਾਬ ਵਜ਼ਾਰਤ ਦੀ ਹੋਈ ਮੀਟਿੰਗ ਵਿਚ ਪੈਟਰੋਲ ਤੇ ਡੀਜਲ ਉਪਰ ਵੈਟ ਵਧਾਊਣ ਅਤੇ ਬਿਜਲੀ ਦੇ ਸੱਤ ਕਿਲੋਵਾਟ ’ਤੇ ਮਿਲ ਰਹੀ ਤਿੰਨ ਰੁਪਏ ਸਬਸਿਡੀ ਵਾਪਸ ਲੈਣ, ਵਾਹਨਾਂ ਦੇ ਟੈਕਸ ਅਤੇ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਨ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਗਿਆ ਹੈ। ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਦਸਿਆ ਕਿ ਪ੍ਰਜੀਡੀਅਮ ਦੇ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਸਰਕਾਰ ਵੱਲੋਂ ਜਨਤਾ ’ਤੇ ਪਾਏ ਜਾ ਰਹੇ ਵੱਡੇ ਆਰਥਿਕ ਬੋਝ ਵਿਰੁਧ ਅਵਾਜ਼ ਚੁੱਕੀ ਜਾਵੇ
ਤੇ ਸਰਕਾਰ ਨੂੰ ਇਸ ਬੇਲੋੜੇ ਬੋਝ ਨੂੰ ਤੁਰੰਤ ਵਾਪਸ ਲੈਣ ਤੇ ਫਜ਼ੂਲ ਖ਼ਰਚੀ ਘਟਾ ਕੇ ਇਸ ਖੱਪੇ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਸੋਮਵਾਰ 9 ਸਤੰਬਰ ਨੂੰ ਜਲੰਧਰ, ਸੰਗਰੂਰ, ਮੋਹਾਲੀ ਤੇ ਪਟਿਆਲਾ, ਮੰਗਲਵਾਰ 10 ਸਤੰਬਰ ਨੂੰ ਹੁਸਿਆਰਪੁਰ, ਸ੍ਰੀ ਅੰਮ੍ਰਿਤਸਰ ਸਾਹਿਬ, ਫਤਿਹਗੜ ਸਾਹਿਬ , ਲੁਧਿਆਣਾ ਅਤੇ ਮਾਨਸਾ, ਬੁੱਧਵਾਰ 11 ਸਤੰਬਰ ਨੂੰ ਗੁਰਦਾਸਪੁਰ, ਤਰਨਤਾਰਨ, ਬਠਿੰਡਾ, ਬਰਨਾਲਾ, ਮੋਗਾ, ਰੋਪੜ, ਵੀਰਵਾਰ 12 ਸਤੰਬਰ ਨੂੰ ਫਿਰੋਜਪੁਰ, ਕਪੂਰਥਲਾ, ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਸੁੱਕਰਵਾਰ 13 ਸਤੰਬਰ ਨੂੰ ਫਰੀਦਕੋਟ, ਨਵਾਸਹਿਰ ਅਤੇ ਪਠਾਨਕੋਟ ਜ਼ਿਲਿ੍ਹਆਂ ਵਿਚ ਇਹ ਮੰਗ ਪੱਤਰ ਦਿੱਤੇ ਜਾਣਗੇ।
Share the post "ਤੇਲ ਤੇ ਬਿਜਲੀ ਮਹਿੰਗੀ ਕਰਨ ਵਿਰੁਧ ਸੁਧਾਰ ਲਹਿਰ ਦੇ ਆਗੂਆਂ ਦੇਣਗੇ ਡਿਪਟੀ ਕਮਿਸ਼ਨਰਾਂ ਨੂੂੰ ਮੰਗ ਪੱਤਰ"