ਬਠਿੰਡਾ, 9 ਸਤੰਬਰ: ਪੰਜਾਬੀ ਦੇ ਨਾਮਵਾਰ ਗਾਇਕ ਬੱਬੂ ਮਾਨ ਵੱਲੋਂ ਦਹਾਕਿਆਂ ਪਹਿਲਾਂ ਗਾਇਆ ਗਾਣਾ, ‘‘ਮੇਰੀ ਇੱਕ ਗੱਲ ਸੁਣਦਾ ਜਾਈਂ, ਪਿੰਡ ਪਹਿਰਾ ਲੱਗਦਾ, ਰਾਤੀ ਮਿਲਣ ਨਾ ਆਈਂ, ਐਵੇਂ ਨਾ ਵੱਢਿਆ ਜਾਈਂ’’ ਆਸ਼ਕਾਂ ’ਤੇ ਪੂਰਾ ਢੁਕਦਾ ਜਾਪਦਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਵਾਪਰੀ ਘਟਨਾ ਵਿਚ ਅੱਧੀ ਰਾਤ ਨੂੰ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਗਏ, ਪ੍ਰੇਮੀ ਨੂੰ ਔਰਤ ਦੇ ਘਰ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਥਾਣਾ ਰਾਮਾ ਅਧੀਨ ਆਉਂਦੇ ਪਿੰਡ ਬੰਗੀ ਨਿਹਾਲ ਸਿੰਘ ਦੀ ਸੁਖਲੱਧੀ ਰੋਡ ’ਤੇ ਢਾਣੀ ਵਿਚ ਰਹਿਣ ਵਾਲੇ ਹਰਦੁਆਰ ਸਿੰਘ ਦੇ ਨਾਲ ਵਾਪਰੀ ਹੈ।
ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੂੰ ਮਿਲੀ ਜਾਨੋ-ਮਾਰਨ ਦੀ ਧਮਕੀ
ਇੱਥੇ ਇਹ ਵੀ ਦਸਣਯੋਗ ਹੈ ਕਿ ਹਰਦੁਆਰ ਦੀ ਘਰਵਾਲੀ ਉਸਨੂੰ ਕਰੀਬ ਦੋ ਸਾਲ ਪਹਿਲਾਂ ਛੱਡ ਕੇ ਚਲੀ ਗਈ ਸੀ। ਜਿਸਤੋਂ ਬਾਅਦ ਉਹ ਆਪਣੀ ਭੈਣ ਕੋਲ ਢਾਣੀ ਵਿਚ ਹੀ ਰਹਿਣ ਲੱਗ ਪਿਆ ਸੀ। ਇਸ ਦੌਰਾਨ ਉਸਦੇ ਆਪਣੀ ਭੈਣ ਦੇ ਪਿੰਡ ਦੀ ਇੱਕ ਔਰਤ ਪਰਵੰਤ ਕੋਰ ਪਤਨੀ ਸਰਦਾਰਾ ਸਿੰਘ ਉਰਫ ਦਾਰਾ ਨਾਲੇ ਨਜਾਇਜ ਸਬੰਧ ਬਣ ਗਏ। ਚਰਚਾ ਮੁਤਾਬਕ ਘਟਨਾ ਵਾਲੇ ਦਿਨ ਉਹ ਰਾਤ ਸਮੇਂ ਉਕਤ ਔਰਤ ਨੂੰ ਮਿਲਣ ਲਈ ਗਿਆ ਸੀ। ਇਸ ਦੌਰਾਨ ਪ੍ਰਵਾਰ ਦੀ ਜਾਗ ਖੁੱਲ ਗਈ ਤੇ ਉਸਨੂੰ ਫ਼ੜ ਲਿਆ। ਹਾਲਾਂਕਿ ਮ੍ਰਿਤਕ ਦੇ ਪ੍ਰਵਾਰ ਵੱਲੋਂ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਮੁਤਾਬਕ ਘਟਨਾ ਵਾਲੀ ਰਾਤ ਜਦ ਹਰਦੁਆਰਾ ਸਿੰਘ ਘਰੋਂ ਮੋਟਰਸਾਈਕਲ ’ਤੇ ਬਾਹਰ
ਪੰਜਾਬ ’ਚ ਅੱਜ ਤੋਂ ਤਿੰਨ ਦਿਨਾਂ ਲਈ ਸਰਕਾਰੀ ਹਸਪਤਾਲਾਂ ਦੀ ਓਪੀਡੀ ਅੱਧੇ ਦਿਨ ਲਈ ਹੋਈ ਬੰਦ
ਨਿਕਲਿਆਂ ਤਾਂ ਉਕਤ ਔਰਤ ਦੇ ਪ੍ਰਵਾਰ ਵਾਲਿਆਂ ਨੇ ਹਮ-ਮਸਵਰਾ ਹੋ ਕੇ ਹਰਦੁਆਰ ਸਿੰਘ ਨੂੰ ਘੇਰ ਕੇ ਚੁੱਕ ਲਿਆ ਅਤੇ ਫਿਰ ਆਪਣੇ ਘਰ ਲਿਜਾ ਕੇ ਬੰਨ ਕੇ ਕੁੱਟਮਾਰ ਕਰਕੇ ਮਾਰ ਦਿੱਤਾ। ਇਹ ਘਟਨਾ 7-8 ਦੀ ਰਾਤ ਨੂੰ ਵਾਪਰੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸਰਦਾਰਾ ਸਿੰਘ ਉਰਫ ਦਾਰਾ, ਕੁਲਦੀਪ ਸਿੰਘ, ਬਲਕਰਨ ਸਿੰਘ, ਸਿੰਗਾਰਾ ਸਿੰਘ, ਸੋਹਣ ਸਿੰਘ, ਹਰਬੰਸ ਸਿੰਘ, ਤਰਲੋਕ ਸਿੰਘ, ਗੋਬਿੰਦ ਸਿੰਘ ਵਾਸੀਆਨ ਬੰਗੀ ਨਿਹਾਲ ਸਿੰਘ ਵਾਲਾ ਅਤੇ ਕੁਝ ਹੋਰ ਨਾਮਲੂਮ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰ ਲਿਆ। ਮਾਮਲੇ ਦੀ ਪੁਸ਼ਟੀ ਕਰਦਿਆਂ ਡੀਐਸਪੀ ਤਲਵੰਡੀ ਸਾਬੋ ਇਸ਼ਾਨ ਸਿੰਗਲਾ ਨੇ ਇੱਕ ਵੀਡੀਓ ਜਾਰੀ ਕਰਕੇ ਦਸਿਆ ਕਿ ਇ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ 03 ਮੁਲਜਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।