ਬਠਿੰਡਾ, 9 ਸਤੰਬਰ: ਭਾਰਤੀ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਹਾਜੀਰਤਨ ਵਿਖੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਫਰੀਦਕੋਟ ਕੋਟਲੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੂਬਾ ਸਿਨਿਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਵਿਸੇਸ ਤੌਰ ਤੇ ਹਾਜਰ ਹੋਏ। ਮੀਟਿੰਗ ਵਿਚ ਜ਼ਿਲਾ ਜਰਨਲ ਸਕੱਤਰ ਗੁਰਨਾਮ ਸਿੰਘ ਮਹਿਰਾਜ ਅਤੇ ਜ਼ਿਲਾ ਖਜ਼ਾਨਚੀ ਤਰਸ਼ੇਮ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੀਏਪੀ ਖਾਦ ਦੀ ਕਟੋਤੀ ਕਰਕੇ ਕਿਸਾਨਾਂ ਨੂੰ ਨੈਨੋ ਡੀਏਪੀ ਲੈਣ ਲਈ ਮਜਬੂਰ ਕੀਤਾ ਜਾ ਰਿਹਾ।
ਪੰਜਾਬ ਕਬੱਡੀ ਐਸੋਸੀਏਸ਼ਨ ਦੀ ਚੋਣ ’ਚ ਹੰਗਾਮਾ,ਵਿਵਾਦ ਤੋਂ ਬਾਅਦ ਚੋਣ ਟਲੀ
ਜਿਲਾ ਪ੍ਰੈਸ ਸਕੱਤਰ ਗੁਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੀਜਲ ਅਤੇ ਪੈਟਰੋਲ ਦੇ ਵਿਚ ਵਾਧਾ ਕਰਕੇ ਲੋਕਾਂ ਉਪਰ ਬੋਝ ਪਾਇਆ ਜਾ ਰਿਹਾ ਹੈ, ਜਿਸਦੇ ਚੱਲਦੇ ਕਿਸਾਨਾਂ ਨੂੰ ਹੋਰ ਮੁਸਕਲਾ ਦਾ ਸਾਮਣਾ ਕਰਨਾ ਪਵੇਗਾ। ਨਾਹਰ ਸਿੰਘ ਭਾਈਰੂਪਾ ਨੇ ਕਿਹਾ ਕਿ ਸਰਕਾਰ ਨੇ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਕੇ ਆਪਣਾ ਅਸਲੀ ਚਿਹਰਾ ਲੋਕਾ ਸਾਮਣੇ ਲਿਆਦਾ ਹੈ। ਹਰਵਿੰਦਰ ਸਿੰਘ ਕੋਟਲੀ ਜ਼ਿਲਾ ਪ੍ਰਧਾਨ ਅਤੇ ਗੁਰਦੀਪ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਜੋ ਕੁਲਰੀਆ ਦੇ ਕਿਸਾਨਾ ਨੂੰ ਮਾਲਕੀ ਹੱਕ ਦੁਵਾਉਣ ਲਈ ਪਿਛਲੇ ਡੇਢ ਸਾਲ ਤੋ ਅੰਦੋਲਨ ਚੱਲ ਰਿਹਾ ਹੈ ਸਰਕਾਰ ਨਾਲ ਅਤੇ ਪ੍ਰਸਾਸਨ ਨਾਲ ਕਈ ਬਾਰ ਗੱਲ ਚੱਲੀ ਪਰ ਕੋਈ ਠੋਸ ਫੈਸਲਾ ਨਹੀ ਮਿਲਿਆ
ਕਾਰ-ਮੋਟਰਸਾਈਕਲ ਸੜਕ ਹਾਦਸੇ ’ਚ ਪਤੀ ਦੀ ਮੌਤ, ਪਤਨੀ ਗੰਭੀਰ ਜਖ਼ਮੀ
ਜਿਸ ਕਰਕੇ ਹੁਣ 20 ਸਤੰਬਰ ਤੋ ਪਿੰਡ ਕੁਲਰੀਆ ਵਿਖੇ ਮੋਰਚਾ ਲਾਇਆ ਜਾ ਰਿਹਾ ਹੈ ਜਿਸ ਵਿੱਚ 26 ਸਤੰਬਰ ਨੂੰ ਜ਼ਿਲਾ ਬਠਿੰਡਾ ਵਿੱਚੋ ਵੱਡੀ ਗਿਣਤੀ ਚ ਕਾਫ਼ਲਾ ਜਾਵੇਗਾ। ਮੀਟਿੰਗ ਵਿਚ ਸੰਗਤ ਬਲਾਕ ਪ੍ਰਧਾਨ ਬੰਤਾ ਸਿੰਘ, ਨਥਾਣਾ ਬਲਾਕ ਪ੍ਰਧਾਨ ਪਾਲਾ ਸਿੰਘ ਸੇਮਾ, ਜਰਨਲ ਸਕੱਤਰ ਜਗਦੇਵ ਸਿੰਘ ਲਹਿਰਾ ਮੁਹੱਬਤ, ਸੱਤਾ ਸਿੰਘ ਸੇਮਾ, ਜਿੰਦਰ ਸਿੰਘ ਸੇਮਾ, ਪਾਲੀ ਪ੍ਰਧਾਨ ਲਹਿਰਾ ਮੁਹੱਬਤ, ਚਰਨਾ ਸਿੰਘ ਪਿੰਡ ਪ੍ਰਧਾਨ ਲਹਿਰਾ ਮਹੁਬਤ, ਸੱਤਾ ਸਿੰਘ ਪ੍ਰਧਾਨ ਲਹਿਰਾ ਬੇਗਾ, ਬਹਾਦੁਰ ਸਿੰਘ ਨਾਥਪੁਰਾ , ਚੰਦ ਸਿੰਘ, ਸਰਾਭਾ ਸਿੰਘ, ਨੈਬ ਸਿੰਘ, ਬੰਤ ਸਿੰਘ ਗੋਬਿੰਦਪੁਰਾ ਆਦਿ ਹਾਜ਼ਰ ਸਨ।