WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਖਨੌਰੀ ਬਾਰਡਰ ’ਤੇ ਮਾਰੇ ਗਏ ਸੁਭਕਰਨ ਦੀ ਮਾਂ ਸਾਹਮਣੇ ਆਈ, ਪਿਊ ਤੇ ਦਾਦੀ ਨੇ ਕਿਹਾ ਕਿ ਛੋਟੇ-ਛੋਟੇ ਬੱਚੇ ਛੱਡ ਕੇ ਗਈ ਸੀ ਚਲੀ

ਬਠਿੰਡਾ, 23 ਫਰਵਰੀ : ਲੰਘੀ 21 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਕੂਚ ਦੇ ਦਿੱਤੇ ਸੱਦੇ ਦੌਰਾਨ ਕਿਸਾਨ ਅੰਦੋਲਨ ਦੇ ਪਹਿਲੇ ਸ਼ਹੀਦ ਕਰਾਰ ਦਿੱਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਪ੍ਰਵਾਰ ਹੁਣ ਆਹਮੋ-ਸਾਹਮਣੇ ਆ ਗਿਆ ਹੈ। ਅੱਜ ਦੋ ਦਿਨਾਂ ਬਾਅਦ ਅਚਾਨਕ ਸ਼ੁਭਕਰਨ ਦੀ ਮਾਂ ਮੀਡੀਆ ਸਾਹਮਣੇ ਆ ਗਈ ਹੈ। ਵੀਰਪਾਲ ਕੌਰ ਨਾਂ ਦੀ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਮਰੀ ਨਹੀਂ, ਬਲਕਿ ਜਿਉਂਦੀ ਹੈ ਤੇ ਉਸਦੀ ਕੁੱਖੋ ਹੀ ਸ਼ੁਭਕਰਨ ਨੇ ਜਨਮ ਲਿਆ ਸੀ।

ਹਰਸਿਮਰਤ ਨੇ ਕਿਸਾਨ ਸ਼ੁਭਕਰਨ ਦੇ ਪਰਿਵਾਰ ਨਾਲ ਵੰਡਾਇਆ ਦੁੱਖ, ਕੀਤੀ ਹਰਿਆਣਾ ਪੁਲਿਸ ਵਿਰੁਧ ਪਰਚਾ ਦਰਜ਼ ਕਰਨ ਦੀ ਮੰਗ

ਪਟਿਆਲਾ ਦੇ ਰਜਿੰਦਰਾ ਮੈਡੀਕਲ ਕਾਲਜ਼, ਜਿੱਥੇ ਸ਼ੁਭਕਰਨ ਦੀ ਮ੍ਰਿਤਕ ਦੇਹ ਰੱਖੀ ਹੋਈ ਹੈ, ਵਿਖੇ ਉਸਦਾ ਅੰਤਿਮ ਵਾਰ ਮੂੰਹ ਦੇਖਣ ਆਈ ਇਸ ਔਰਤ ਨੇ ਜਲਦੀ ਅੰਤਿਮ ਸੰਸਕਾਰ ਦੀ ਵੀ ਮੰਗ ਕੀਤੀ।ਪ੍ਰਵਾਰ ਵੱਲੋਂ ਉਸਨੂੰ ਮ੍ਰਿਤਕ ਕਰਾਰ ਦੇਣ ’ਤੇ ਉਸਨੇ ਦੁੱਖ ਜ਼ਾਹਰ ਕਰਦਿਆਂ ਦਾਅਵਾ ਕੀਤਾ ਕਿ ਉਸਦੀ ਕੁੱਟਮਾਰ ਕਰਕੇ ਉਸਨੂੰ ਘਰੋਂ ਕੱਢ ਦਿੱਤਾ ਸੀ, ਜਿਸਤੋਂ ਬਾਅਦ ਉਹ ਅਪਣੀ ਮਾਂ ਕੋਲ ਪੇਕੇ ਚਲੀ ਗਈ ਸੀ ਤੇ ਅਦਾਲਤ ਵਿਚ ਉਸਦਾ ਤਲਾਕ ਹੋ ਗਿਆ ਸੀ। ਦੂਜੇ ਪਾਸੇ ਅਚਾਨਕ ਉਕਤ ਔਰਤ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੁਭਕਰਨ ਦਾ ਪਿਤਾ ਚਰਨਜੀਤ ਸਿੰਘ ਤੇ ਦਾਦੀ ਤੋਂ ਇਲਾਵਾ ਛੋਟੀ ਭੈਣ ਨੇ ਵੀ ਅਪਣਾ ਪੱਖ ਰੱਖਿਆ ਹੈ।

Big News: ਮੁੱਖ ਮੰਤਰੀ ਵੱਲੋਂ ‘ਸ਼ੁਭਕਰਨ’ ਦੇ ਪ੍ਰਵਾਰ ਨੂੰ ਇੱਕ ਕਰੋੜ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਦਾਦੀ ਨੇ ਕਿਹਾ ਕਿ ਉਕਤ ਔਰਤ ਉਸ ਸਮੇਂ ਘਰ ਛੱਡ ਕੇ ਚਲੀ ਗਈ ਸੀ ਜਦ ਸ਼ੁਭਕਰਨ ਸਿਰਫ਼ ਦੋ ਸਾਲ ਦਾ ਸੀ ਤੇ ਉਸਦੀ ਛੋਟੀ ਭੈਣ ਇੱਕ ਸਾਲ ਦੀ।ਦਾਦੀ ਨੇ ਕਿਹਾ ਕਿ ਅੱਜ ਇੰਨੇਂ ਸਾਲਾਂ ਬਾਅਦ ਉਸਨੂੰ ਸ਼ੁਭਕਰਨ ਦੀ ਕਿਸ ਤਰ੍ਹਾਂ ਯਾਦ ਆ ਗਈ, ਜਦਕਿ ਪਹਿਲਾਂ ਕਦੇ ਬਾਤ ਨਹੀਂ ਪੁੱਛੀ। ਦਾਦੀ ਨੇ ਇਹ ਵੀ ਕਿਹਾ ਕਿ ਅਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਉਸ ਔਰਤ ਨੇ ਦੂਜਾ ਵਿਆਹ ਕਰਵਾ ਲਿਆ ਸੀ। ਪਿਊ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਉਸਦੇ ਨਾਲ ਕੋਈ ਸਬੰਧ ਨਹੀਂ ਹੈ। ਛੋਟੀ ਭੈਣ ਨੇ ਵੀ ਦਾਅਵਾ ਕੀਤਾ ਕਿ ਹੁਣ ਉਹ ਉਨ੍ਹਾਂ ਦੀ ਕੁੱਝ ਨਹੀਂ ਲੱਗਦੀ ਤੇ ਨਾਂ ਹੀ ਕਦੇ ਕੋਈ ਸੰਪਰਕ ਰਿਹਾ ਹੈ।

 

Related posts

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ ਨਾਲ ਕੀਤੀ ਮੁਲਾਕਾਤ

punjabusernewssite

ਕਿਸਾਨੀ ਮੰਗਾਂ ਸਬੰਧੀ ਉਗਰਾਹਾਂ ਜਥੇਬੰਦੀ ਨੇ ਕੀਤੀ ਖੇਤੀਬਾੜੀ ਮੰਤਰੀ ਨਾਲ ਮੀਟਿੰਗ

punjabusernewssite

ਪਿੰਡ ਗੋਬਿੰਦਪੁਰਾ ’ਚ ਭਾਜਪਾ ਨੂੰ ਸਵਾਲ ਪੁੱਛਣ ਲਈ ਲਗਾਇਆ ਬੈਨਰ

punjabusernewssite