ਬਠਿੰਡਾ, 9 ਸਤੰਬਰ: ਟਰੀ ਲਵਰ ਸੋਸਾਇਟੀ ਬਠਿੰਡਾ ਵੱਲੋਂ ਮਾਡਲ ਟਾਊਨ ਫੇਜ਼ 4-5 ਦਫ਼ਤਰ ਵਿਖੇ ਪ੍ਰੋਜੈਕਟ ਮੋਰਿੰਗਾ ( ਸੋਹੰਜਣਾ) ਦੀ ਸ਼ੁਰੂਆਤ ਕੀਤੀ ਗਈ ।ਇਸ ਵਿੱਚ ਪ੍ਰੇਗਮਾ ਮੈਡੀਕਲ ਇੰਸਟੀਚਿਊਟ ਦੇ ਐਮਡੀ ਡਾਕਟਰ ਜੀ.ਐਸ.ਗਿੱਲ ਤੇ ਡਾਕਟਰ ਸਵਰਨਜੀਤ ਕੌਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਇਸ ਪ੍ਰੋਗਰਾਮ ਵਿਚ ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਅਮਰਿੰਦਰ ਸਿੰਘ ਨੇ ਮੌਰਿੰਗਾ ਦੇ ਫ਼ਾਇਦਿਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸਨੂੰ ਆਪਣੀ ਰੋਜ਼ਾਨਾ ਦੇ ਭੋਜਨ ਦਾ ਹਿੱਸਾ ਬਣਾਉਦੇ ਹਾਂ
ਜੱਚਾ-ਬੱਚਾ ਦੀ ਦੇਖਭਾਲ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੈਂਪ ਦਾ ਆਯੋਜਨ
ਤੇ ਸਹੀ ਮਿਕਦਾਰ ਵਿੱਚ ਇਸਦਾ ਉਪਯੋਗ ਕਰਦੇ ਹਾਂ ਤਾਂ ਸ਼ਰੀਰ ਵਿੱਚ ਕਿੱਸੇ ਵੀ ਕਿਸਮ ਦੇ ਵਿਟਾਮਿਨ ਤੇ ਮਿਨਰਲ ਦੀ ਕਮੀ ਨਹੀਂ ਰਹੇਗੀ। ਪ੍ਰਧਾਨ ਸਲਿਲ ਬਾਂਸਲ ਨੇ ਪ੍ਰੋਜੇਕਟ ਮੋਰਿੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਵੱਖ ਵੱਖ ਨਰਸਰੀਆਂ ਵਿੱਚ ਤਿਆਰ ਕੀਤੇ 10 ਹਜ਼ਾਰ ਬੂਟਿਆਂ ਨੂੰ ਸ਼ਹਿਰ ਵਿੱਚ ਮੁਫ਼ਤ ਵੰਡਿਆ ਜਾਵੇਗਾ ਤਾਂ ਜ਼ੋ ਹਰ ਇੱਕ ਸ਼ਹਿਰ ਵਾਸੀ ਨੂੰ ਇਹ ਸੁਪਰ ਫੂਡ ਮੁਹਈਆ ਕਰਵਾਇਆ ਜਾ ਸਕੇ। ਇਸ ਪ੍ਰੋਗਰਾਮ ਵਿਚ ਸੋਸਾਇਟੀ ਦੇ ਸਾਰੇ ਮੈਂਬਰਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਪ੍ਰੋਗਰਾਮ ਨੂੰ ਕਾਮਯਾਬ ਬਣਾਇਆ ।