ਦਸੂਹਾ, 10 ਸਤੰਬਰ: ਮੰਗਲਵਾਰ ਸਵੇਰੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੀ ਇੱਕ ਤੇਜ ਰਫ਼ਤਾਰ ਪ੍ਰਾਈਵੇਟ ਬੱਸ ਵੱਲੋਂ ਇੱਕ ਪ੍ਰਵਾਰ ਦੇ ਤਿੰਨ ਜੀਆਂ ਨੂੰ ਦਰੜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ ਪ੍ਰਵਾਰ ਦੇ ਇੱਕ ਮੈਂਬਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੋ ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਅਤੇ ਕੰਢਕਡਰ ਮੌਕੇ ਤੋਂ ਬੱਸ ਛੱਡ ਕੇ ਫ਼ਰਾਰ ਹੋ ਗਏ। ਉਧਰ ਘਟਨਾ ਤੋਂ ਬਾਅਦ ਰੋਸ਼ ਵਿਚ ਆੲੈ ਪ੍ਰਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਵੱਲੋਂ ਮੁੱਖ ਮਾਰਗ ’ਤੇ ਜਾਮ ਲਗਾ ਦਿੱਤਾ ਗਿਆ।
ਬਠਿੰਡਾ ਦੇ ਇਸ ਪਿੰਡ ‘ਚ ਘਰੇ ਵੜ੍ਹ ਕੇ ਪਿਊ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕ+ਤਲ
ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਤੇ ਸਿਵਲ ਦੇ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਤੇ ਕਾਫ਼ੀ ਲੰਮੀ ਮੁਸ਼ੱਕਤ ਤੋਂ ਬਾਅਦ ਜਾਮ ਖੁਲਵਾਇਆ। ਹਸਪਤਾਲ ਵਿਚ ਦਾਖ਼ਲ ਜਖਮੀਆਂ ਦੀ ਹਾਲਾਤ ਗੰਭੀਰ ਦਸੀ ਜਾ ਰਹੀ ਹੈ। ਮੁਢਲੀ ਜਾਣਕਾਰੀ ਮੁਤਾਬਕ ਪਿੰਡ ਭਾਵੇ ਚਿੰਗੜ ਪਰਮਜੀਤ ਕੌਰ ਆਪਣੇ ਦੋ ਪੁੱਤਰਾਂ ਸੁਖਵਿੰਦਰ ਸਿੰਘ ਤੇ ਰਵਿੰਦਰ ਸਿੰਘ ਦੇ ਨਾਲ ਆਪਣੀ ਵਿਧਵਾ ਪੈਨਸਨ ਲੈਣ ਤੇ ਰਾਸ਼ਨ ਕਾਰਡ ਦੀ ਕੇਵਾਈਸੀ ਕਰਵਾਉਣ ਦੇ ਲਈ ਪਿੰਡ ਦੇ ਸਰਪੰਚ ਦੇ ਘਰ ਪੈਦਲ ਹੀ ਜਾ ਰਹੀ ਸੀ।
ਪੰਜਾਬ ’ਚ ਆਮ ਆਦਮੀ ਪਾਰਟੀ ਦੇ ਆਗੂ ਦਾ ਕ+ਤਲ, ਕਾਤਲਾਂ ਦੀ ਭਾਲ ਜਾਰੀ
ਇਸ ਦੌਰਾਨ ਅੱਡਾ ਗਰਨਾ ਸਾਹਿਬ ਦੇ ਨਜਦੀਕ ਜਲੰਧਰ-ਪਠਾਨਕੋਟ ਕੌਮੀ ਮਾਰਗ ‘ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿਸ ਕਾਰਨ ਸੁਖਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋਨੋਂ ਮਾਂ-ਪੁੱਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਦਸੂਹਾ ਦੇ ਥਾਣੇਦਾਰ ਅਨਿਲ ਕੁਮਾਰ ਨੇ ਦਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪ੍ਰਵਾਰ ਦੇ ਬਿਆਨਾਂ ਉਪਰ ਬਣਦੀ ਕਾਨੂੂੰਨੀ ਕਾਰਵਾਈ ਕੀਤੀ ਜਾਵੇਗੀ।