ਖੰਨਾ, 10 ਸਤੰਬਰ: ਸੋਮਵਾਰ ਦੇਰ ਸ਼ਾਮ ਨੂੰ ਖੰਨਾ ਦੇ ਪਿੰਡ ਇਕਲਾਹਾ ਵਾਸੀ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਆਗੂ ਤਰਲੋਚਨ ਸਿੰਘ ਉਰਫ਼ ਡੀਸੀ ਨੂੰ ਕਤਲ ਕਰਨ ਵਾਲੇ ਕਥਿਤ ਕਾਤਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸਦੇ ਨਾਲ ਹੀ ਘਟਨਾ ਵਿਚ ਵਰਤੀ ਲਾਇਸੰਸੀ ਪਿਸਤੌਲ ਨੂੰ ਵੀ ਬਰਾਮਦ ਕਰਵਾ ਲਿਆ ਗਿਆ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਦੀ ਜਾਣਕਾਰੀ ਦਿੰਦਿਆਂ ਆਈਜੀ ਧੰਨਪ੍ਰੀਤ ਕੌਰ ਅਤੇ ਐਸਐਸਪੀ ਖੰਨਾ ਅਸ਼ਵਨੀ ਗੋਟਿਆਲ ਨੇ ਦਸਿਆ ਕਿ ਕਥਿਤ ਕਾਤਲ ਰਣਜੀਤ ਸਿੰਘ ਪਿੰਡ ਇਕਲਾਹਾ ਦਾ ਹੀ ਰਹਿਣ ਵਾਲਾ ਹੈ, ਜਿਸਦੀ ਮ੍ਰਿਤਕ ਤਰਲੌਚਨ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਬੀਤੀ ਸ਼ਾਮ ਉਸਨੇ ਮੌਕਾ ਦੇਖ ਤਰਲੋਚਨ ਸਿੰਘ ਨੂੰ ਉਸ ਸਮੇਂ ਗੋਲੀਆ ਮਾਰ ਦਿੱਤੀਆਂ ਜਦ ਉਹ ਆਪਣੇ ਖੇਤ ਵਾਲੀ ਮੋਟਰ ਤੋਂ ਘਰ ਵਾਪਸ ਆ ਰਿਹਾ ਸੀ।
ਬਠਿੰਡਾ ਦੇ ਇਸ ਪਿੰਡ ‘ਚ ਘਰੇ ਵੜ੍ਹ ਕੇ ਪਿਊ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕ+ਤਲ
ਪੁਲਿਸ ਅਧਿਕਾਰੀਆਂ ਮੁਤਾਬਕ ਬੇਸ਼ੱਕ ਮ੍ਰਿਤਕ ਦੇ ਪੁੱਤਰ ਵੱਲੋਂ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਵਿਰੁਧ ਪਰਚਾ ਦਰਜ਼ ਕਰਵਾਇਆ ਗਿਆ ਹੈ ਪ੍ਰੰਤੂ ਮੁੱਖ ਮੁਲਜਮ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਉਧਰ ਪੁਲਿਸ ਸੂਤਰਾਂ ਨੇ ਖ਼ੁਲਾਸਾ ਕੀਤਾ ਹੈ ਕਿ ਸਾਲ 2018 ਵਿਚ ਮ੍ਰਿਤਕ ਤਰਲੋਚਨ ਸਿੰਘ ਅਤੇ ਕਾਤਲ ਰਣਜੀਤ ਸਿੰਘ ਵਿਚਕਾਰ ਸਰਪੰਚੀ ਚੋਣਾਂ ਵੇਲੇ ਲੜਾਈ ਹੋਈ ਸੀ ਤੇ ਮ੍ਰਿਤਕ ਨੇ ਕਥਿਤ ਤੌਰ ‘ਤੇ ਰਣਜੀਤ ਸਿੰਘ ਦੀ ਬਾਹ ਤੋੜ ਦਿੱਤੀ ਸੀ ਤੇ ਨਾਲ ਹੀ ਪੱਗ ਵੀ ਲਾਹ ਦਿੱਤੀ ਸੀ। ਉਹ ਇਸੇ ਰੰਜਿਸ਼ ਨੂੰ ਦਿਲ ਵਿਚ ਰੱਖੀ ਬੈਠਾ ਸੀ ਤੇ ਬਦਲਾ ਲੈਣ ਦੀ ਤਾਕ ਵਿਚ ਸੀ। ਦਸਣਾ ਬਣਦਾ ਹੈ ਕਿ ਮ੍ਰਿਤਕ ਤਰਲੋਚਨ ਸਿੰਘ ਆਪ ਦੇ ਕਿਸਾਨ ਵਿੰਗ ਦੇ ਵੱਡੇ ਆਗੂ ਸਨ ਤੇ ਆਗਾਮੀ ਸਮੇਂ ਵਿਚ ਸਰਪੰਚੀ ਦੀ ਚੌਣ ਲੜਣ ਦੀਆਂ ਤਿਆਰੀਆਂ ਕਰ ਰਹੇ ਸਨ।
Share the post "ਆਪ ਆਗੂ ਦਾ ‘ਕਾਤਲ’ ਪੁਲਿਸ ਨੇ ਰਾਤੋ-ਰਾਤ ਚੁੱਕਿਆ, ਪੱਗ ਲਾਹੀ ਦਾ ਲਿਆ ਸੀ ਬਦਲਾ !!"