ਬਠਿੰਡਾ, 10 ਸਤੰਬਰ: ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਸਰਕਲ ਬਠਿੰਡਾ ਦੇ ਪ੍ਰਧਾਨ ਚੰਦਰ ਸ਼ਰਮਾ ਤੇ ਸਰਕਲ ਸੱਕਤਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਿਜਲੀ ਕਾਮਿਆਂ ਵੱਲੋਂ ਆਪਣੀ ਮੰਗਾਂ ਨੂੰ ਲੈਕੇ ਕੀਤੇ ਜਾ ਰਹੇ ਸੰਘਰਸ਼ ਦੀ ਲੜੀ ਚ ਜਾਰੀ ਵਰਕ ਟੂ ਰੂਲ ਤੇ 10,11,12 ਸਤੰਬਰ ਤਿੰਨ ਰੋਜ਼ਾ ਸਮੂਹਿਕ ਛੁੱਟੀ ਦੇ ਪਹਿਲੇ ਦਿਨ ਬਠਿੰਡਾ ਸਰਕਲ ਦੀਆਂ ਸਮੁੱਚੀਆਂ ਸਬਡਵੀਜ਼ਨਾ ਚ, ਧਰਨੇ ਤੇ ਰੈਲੀਆਂ ਕੀਤੀਆਂ। ਬਠਿੰਡਾ ਸਰਕਲ ਦੀ ਮਾਨਸਾ ਡਵੀਜ਼ਨ ਚ, ਪੈਨਸ਼ਨਰ ਐਸੋਸੀਏਸ਼ਨ ਮੰਡਲ ਮਾਨਸਾ ਤੇ ਮੁਲਾਜ਼ਮ ਜਥੇਬੰਦੀਆਂ ਨੇ ਆਪਸੀ ਤਾਲਮੇਲ ਬਿਠਾਉਦਿਆ ਬੱਸ ਸਟੈਂਡ ਨੇੜੇ ਧਰਨਾ ਦਿੱਤਾ। ਟੈਕਨੀਕਲ ਸਰਵਿਸਜ ਯੂਨੀਅਨ ਭੰਗਲ ਸਰਕਲ ਕਮੇਟੀ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਰੈਗੂਲਰ ਮੁਲਾਜ਼ਮਾਂ ਦੇ ਵੱਖ -ਵੱਖ ਮੰਚਾਂ ਦੇ ਸੰਘਰਸ਼ ਸੱਦੇ ਤੇ ਅੱਜ ਬਠਿੰਡਾ, ਰਾਮਪੁਰਾ, ਮੌੜ, ਬੁਢਲਾਡਾ,ਗੌਨਿਆਣਾ ਤੇ ਹੋਰਨਾਂ ਥਾਵਾਂ ਤੇ ਸਮੂਹਿਕ ਛੁੱਟੀ ਦੇ ਐਕਸ਼ਨ ਦੌਰਾਨ ਹੋਏ ਕੱਠਾ ਚ,
ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟ ਦੇਣ ਤੇ ਡੀਪੂ ਹੋਲਡਰ ਵਿਰੁਧ ਕਾਰਵਾਈ ਲਈ ਮਜ਼ਦੂਰਾਂ ਨੇ ਲਾਇਆ ਧਰਨਾ
ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਤੇ ਠੇਕਾ ਕਾਮਿਆਂ ਦੀਆਂ ਜੱਥੇਬੰਦੀਆਂ ਦੀ 5 ਸਤੰਬਰ 2024 ਦੀ ਮੀਟਿੰਗ ਚ ਹੋਏ ਫੈਸਲੇ ਮੁਤਾਬਕ ਵੱਡੀ ਗਿਣਤੀ ਠੇਕਾ ਕਾਮਿਆਂ ਨੇ ਸ਼ਮੂਲੀਅਤ ਕੀਤੀ ਤੇ ਰੈਗੂਲਰ ਕਾਮਿਆਂ ਦੇ ਸਮੂਹਿਕ ਛੁੱਟੀ ਤੇ ਹੋਣ ਕਾਰਨ, ਉਨਾਂ ਦੀ ਡਿਊਟੀ ਨਿਭਾਉਣ ਦੀ ਥਾਂ ਆਪਣਾ ਬਣਦਾ ਕੰਮ ਕਰਦਿਆਂ, ਰੈਗੂਲਰ ਕਾਮਿਆਂ ਨਾਲ ਸੰਘਰਸ਼ ਲਲਕਾਰ ਉੱਚੀ ਕਰਦਿਆਂ, ਪੰਜਾਬ ਸਰਕਾਰ ਤੇ ਮੈਨੇਜਮੈਂਟ ਨੂੰ ਸੁੱਚੇ ਕਾਮਿਆਂ ਦੇ ਮੱਸਲੇ ਛੇਤੀ ਹੱਲ ਨਾ ਕਰਨ ਤੇ ਤਿੱਖਾ ਤੇ ਵਿਆਪਕ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ। ਸੂਬਾ ਮੀਤ/ਸਰਕਲ ਪ੍ਰਧਾਨ ਚੰਦਰ ਸ਼ਰਮਾ, ਸਰਕਲ ਸੱਕਤਰ ਸਤਵਿੰਦਰ ਸਿੰਘ,ਸਰਕਲ ਕੈਸ਼ੀਅਰ ਸ਼ਮਸ਼ੇਰ ਸਿੰਘ, ਡਵੀਜ਼ਨ ਰਾਮਪੁਰਾ ਦੇ ਪ੍ਰਧਾਨ ਪਰਵਿੰਦਰ ਸਿੰਘ, ਬੁਢਲਾਡਾ ਦੇ ਪ੍ਰਧਾਨ ਰਮਨ ਕੁਮਾਰ, ਸੱਕਤਰ ਬਿਕਰਮਜੀਤ ਸਿੰਘ, ਬਠਿੰਡਾ ਦੇ ਪ੍ਰਧਾਨ ਰੇਸਮ ਕੁਮਾਰ ਗੋਨਿਆਣਾ,
ਆਪ ਆਗੂ ਦਾ ‘ਕਾਤਲ’ ਪੁਲਿਸ ਨੇ ਰਾਤੋ-ਰਾਤ ਚੁੱਕਿਆ, ਪੱਗ ਲਾਹੀ ਦਾ ਲਿਆ ਸੀ ਬਦਲਾ !!
ਮੌੜ ਡਵੀਜ਼ਨ ਪ੍ਰਧਾਨ ਜਨਕ ਰਾਜ ਤੇ ਸੱਕਤਰ ਸੰਦੀਪ ਸਿੰਘ ਭੈਣੀਬਾਘਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਤੇ ਕੱਠਾ ਚ, ਸ਼ਾਮਲ ਬਿਜਲੀ ਕਾਮਿਆਂ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਐਸਮਾ ਕਾਨੂੰਨ ਲਾਗੂ ਕਰਨ, ਆਪਣੀਆ ਹੱਕੀ ਮੰਗਾ ਸੰਬੰਧੀ ਮਟਕਾ ਚੌਂਕ ਪੁੱਜੇ ਮੁਲਾਜ਼ਮ ਤੇ ਰਿਟਾਇਰ ਦੀ ਆਗੂਆਂ ਤੇ ਪੁਲਿਸ ਕੇਸ ਦਰਜ ਕਰਨ, ਜੱਥੇਬੰਦੀਆਂ ਨਾਲ ਮੀਟਿੰਗਾਂ ਰੱਖਕੇ ਮੀਟਿੰਗਾਂ ਤੋਂ ਮੁੱਖ ਮੰਤਰੀ ਵੱਲੋਂ ਮੁੱਕਰ ਜਾਣ ਦੀ ਧਾਰਨ ਕੀਤੀ ਨੀਤੀ ਦੀ ਸਖ਼ਤ ਨਿਖੇਧੀ ਕਰਦਿਆਂ, ਸਰਕਾਰ ਤੇ ਮੈਨੇਜਮੈਂਟ ਤੋਂ ਮੱਸਲੇ ਹੱਲ ਕਰਵਾਉਣ ਲਈ ਜੱਥੇਬੰਦੀਆਂ ਦੇ ਆਗੂਆਂ ਤੋਂ ਸਾਂਝਾ ਮੰਗ ਪੱਤਰ ਤਿਆਰ ਕਰਕੇ,ਸਾਂਝਾ ਸੰਘਰਸ਼ ਸੱਦਾ ਦੇਣ ਦੀ ਮੰਗ ਕੀਤੀ।
Share the post "ਬਿਜਲੀ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਰੈਲੀਆਂ ਕਰਕੇ ਸਰਕਾਰ ਵਿਰੁਧ ਪ੍ਰਗਟ ਕੀਤਾ ਰੋਸ਼"