Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਫ਼ਿਰੋਜ਼ਪੁਰ

ਪਿੰਡ ਚੰਦੜ ਵਿਖੇ ਕਬੱਡੀ ਕੱਪ ਵਿਚ ਪਿੰਡ ਚੰਦੜ ਦੀ ਟੀਮ ਰਹੀਂ ਜੇਤੂ

10 Views

ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ
ਫਿਰੋਜ਼ਪੁਰ, 11 ਸਤੰਬਰ:ਬਾਬਾ ਚੰਦੜ ਪੀਰ ਜੀ ਮੇਲਾ ਕਮੇਟੀ ਵੱਲੋਂ ਪਿੰਡ ਚੰਦੜ ਫਿਰੋਜ਼ਪੁਰ ਵਿਖੇ 32ਵਾਂ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਥਾਵਾਂ ਤੋਂ 32 ਟੀਮਾਂ ਨੇ ਭਾਗ ਲਿਆ। ਇਸ ਮੌਕੇ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਮੌਕੇ ਤੇ ਜਿੱਥੇ ਕਬੱਡੀ ਮੈਚ ਦਾ ਆਨੰਦ ਮਾਨਿਆ ਉਥੇ ਹੀ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਬੱਡੀ ਪੰਜਾਬ ਦੀ ਸ਼ਾਨ ਹੈ ਜਦੋਂ ਕਿੱਤੇ ਵੀ ਕਬੱਡੀ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਕਬੱਡੀ ਦੇ ਖਿਡਾਰੀਆਂ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤਾ ਗਿਆ ਹੈ ਅਤੇ ਜਿਸ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਪੰਜਾਬ ਵਿਚ ਹੋਰ ਵੀ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਦੇਖਣ ਨੂੰ ਮਿਲਣਗੇ।

ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਡ ਰੋਮੀ ਨਾਭਾ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ

ਇਸ ਮੌਕੇ ਉਨ੍ਹਾਂ ਹੋਰਨਾਂ ਨੋਜਵਾਨਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਇਸ ਕਬੱਡੀ ਕੱਪ ਵਿੱਚ ਆਪਣੀ ਤਰਫੋਂ ਵੱਖਰੇ ਤੋਰ ਤੇ ਕਮੇਟੀ ਨੂੰ 21 ਹਜ਼ਾਰ ਤੇ ਜੇਤੂ ਟੀਮ ਨੂੰ ਵੀ 21 ਹਜ਼ਾਰ ਰਪੁਏ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ 21 ਹਜ਼ਾਰ ਦਾ ਇਨਾਮ ਤੇ ਸਨਮਾਨ ਜੇਤੂ ਟੀਮ ਨੂੰ ਵਿਧਾਨਸਭਾ ਵਿੱਚ ਬੁਲਾ ਕੇ ਦਿੱਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਨੋਜਵਾਨਾਂ ਨੂੰ ਇਨ੍ਹਾਂ ਤੋਂ ਪ੍ਰੇਰਨਾ ਮਿਲ ਸਕੇ। ਇਸ ਮੌਕੇ ਉਹ ਖਾਸ ਤੌਰ ਤੇ ਮੈਦਾਨ ਵਿੱਚ ਪਹੁੰਚ ਕੇ ਕਬੱਡੀ ਖਿਡਾਰੀਆਂ ਨੂੰ ਵੀ ਮਿਲੇ। ਉਨ੍ਹਾਂ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਪਿੰਡ ਘੁਮਿਆਰਾ ਤੋਂ ਚੰਦੜ ਤੱਕ ਦੀ ਸੜੱਕ ਬਣਾੳਣ ਦੀ ਮੰਗ ਤੇ ਸਪੀਕਰ ਵੱਲੋਂ ਸੜਕ ਨੂੰ ਪਾਸ ਕਰਵਾਉਣ ਅਤੇ ਕੇਂਦਰ ਸਰਕਾਰ ਵੱਲੋਂ ਰੋਕੇ ਬਜਟ ਨੂੰ ਮਿਲੱਣ ਤੇ ਸੜਕ ਬਣਵਾਉਣ ਦਾ ਭਰੋਸਾ ਦਵਾਇਆ।ਇਸ ਕਬੱਡੀ ਕੱਪ ਦੌਰਾਨ 32 ਟੀਮਾਂ ਵੱਲੋਂ ਵੱਖ ਵੱਖ ਟੀਮਾਂ ਨਾਲ ਮੈਚ ਖੇਡੇ ਗਏ। ਫਾਈਨਲ ਮੈਚ ਵਿੱਚ ਪਿੰਡ ਚੰਦੜ ਅਤੇ ਪਿੰਡ ਸੁਰੇ ਵਾਲਾ ਵਿਚਕਾਰ ਹੋਇਆ, ਜਿਸ ਵਿੱਚ ਪਿੰਡ ਚੰਦੜ ਦੀ ਟੀਮ ਨੇ ਪਿੰਡ ਸੂਰੇ ਵਾਲਾ ਦੀ ਟੀਮ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।

ਡਾਕਟਰਾਂ ਦੀ ਹੜਤਾਲ ਅੱਜ ਤੀਜ਼ੇ ਦਿਨ ਵੀ ਜਾਰੀ, ਕੈਬਨਿਟ ਸਬ ਕਮੇਟੀ ਨਾਲ ਹੋਵੇਗੀ ਮੀਟਿੰਗ

ਜੇਤੂ ਟੀਮ ਨੂੰ ਕਮੇਟੀ ਵੱਲੋਂ 31 ਹਜ਼ਾਰ ਰੁਪਏ ਤੇ ਕੱਪ ਅਤੇ ਦੂਜੀ ਸਥਾਨ ਤੇ ਰਹਿਣ ਵਾਲੀ ਟੀਮ ਨੂੰ 21000 ਹਜ਼ਾਰ ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਕਾਰ ਬੋਰਡ ਫਿਰੋਜ਼ਪੁਰ ਚੰਦ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਆਪ ਡਾ. ਮਲਕੀਤ ਥਿੰਦ, ਚੇਅਰਮੈਨ ਜ਼ਿਲ੍ਹਾ ਯੋਜਨਕਾਰ ਬੋਰਡ ਫਰੀਦਕੋਟ ਸੁਖਜੀਤ ਸਿੰਘ, ਪੀ.ਆਰ.ਓ ਮਨਪ੍ਰੀਤ ਧਾਲੀਵਾਲ, ਆਪ ਆਗੂ ਰੋਬੀ ਸੰਧੂ, ਬੇਅੰਤ ਸਿੰਘ, ਬਾਬਾ ਚੰਦੜ ਪੀਰ ਜੀ ਮੇਲਾ ਕਮੇਟੀ ਚੰਦੜ ਦੇ ਪ੍ਰਧਾਨ ਸੁਖਜਿੰਦਰ ਸਿੰਘ, ਬਗੇਲ ਸਿੰਘ ਬਰਾੜ ਖਜਾਂਚੀ, ਮੋੜਾ ਸਿੰਘ ਮੈਂਬਰ, ਸੁਖਰਾਜ ਸਿੰਘ ਮੀਤ ਪ੍ਰਧਾਨ, ਗੁਰਜਿੰਦਰ ਸਿੰਘ ਮੈਂਬਰ, ਵਰਯਾਮ ਸਿੰਘ ਮੈਂਬਰ, ਉਡੀਕ ਸਿੰਘ ਬਰਾੜ ਮੈਂਬਰ, ਬਿੰਦਰ ਉਸਤਾਦ ਮੈਂਬਰ ਸਮੇਤ ਪਿੰਡ ਵਾਸੀ ਹਾਜ਼ਰ ਸਨ।

 

Related posts

ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਖ਼ੇ ਵੇਚਣ ਲਈ ਥਾਵਾਂ ਨਿਰਧਾਰਿਤ

punjabusernewssite

ਵੱਖ ਵੱਖ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਇਆ ਕੈਂਪ

punjabusernewssite

ਫਿਰੋਜ਼ਪੁਰ ‘ਚ ਹੋਈ ਬੇਅਦਬੀ, ਮੌਕੇ ‘ਤੇ ਇੱਕਠੀ ਹੋਈ ਭੀੜ ਨੇ ਮੁਲਜ਼ਮ ਨੂੰ ਕੁੱਟ-ਕੁੱਟ ਕੱਡ੍ਹੇ ਪਰਾਣ

punjabusernewssite