9 ਜੋਨਾਂ ਵਿਚੋਂ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ
ਬਠਿੰਡਾ, 11 ਸਤੰਬਰ: ਬੁੱਧਵਾਰ ਨੂੰ ਇੱਥੇ ਖੇਤੀ ਵਿਕਾਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਹੋਈ ਚੋਣ ਵਿਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਪਾਰਟੀ ਦੇ ਬੈਂਕ ਦੇ ਕੁੱਲ 9 ਜੋਨਾਂ ਵਿਚੋਂ 7 ਜੋਨਾਂ ਵਿਚ ਬਿਨ੍ਹਾਂ ਮੁਕਾਬਲੇ ਡਾਇਰੈਕਟਰ ਚੁਣੇ ਗਏ ਹਨ। ਚੋਣ ਜਿੱਤਣ ਵਾਲੇ ਇੰਨਾਂ ਸੱਤ ਡਾਇਰੈਕਟਰਾਂ ਵਿੱਚੋਂ ਪੰਜ ਇਕੱਲੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਨਾਲ ਸਬੰਧਤ ਹਨ। ਡਾਇਰੈਕਟਰਾਂ ਦੀ ਚੌਣ ਜਿੱਤਣ ਤੋਂ ਬਾਅਦ ਹੁਣ ਕਿਸਾਨਾਂ ਨਾਲ ਜੁੜੀ ਇਸ ਬੈਂਕ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਵੀ ਇਸੇ ਪਾਰਟੀ ਦੇ ਬਣਨਾ ਯਕੀਨੀ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਖੇਤੀ ਵਿਕਾਸ ਬੈਂਕ ਬਠਿੰਡਾ ਦੇ ਡਾਇਰੈਕਟਰਾਂ ਦੀ ਚੋਣ ਰੱਖੀ ਗਈ ਸੀ,
ਜੇਲ੍ਹ ਬ੍ਰੇਕ ਕਾਂਡ ਦਾ ਮਾਸਟਰਮਾਈਡ ਰੋਮੀ ਨਾਭਾ ਜੇਲ੍ਹ ਤੋਂ ਅੰਮ੍ਰਿਤਸਰ ਤਬਦੀਲ
ਜਿਸ ਲਈ ਆਮ ਆਦਮੀ ਪਾਰਟੀ ਦੇ ਸੱਤ ਡਾਇਰੈਕਟਰਾਂ ਨੇ ਆਪਣੇ ਕਾਗਜ ਦਾਖਲ ਕੀਤੇ ਸਨ ਜਦੋਂ ਕਿ ਰਵਾਇਤੀ ਪਾਰਟੀਆਂ ਕਾਂਗਰਸ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਉਮੀਦਵਾਰ ਨੇ ਡਾਇਰੈਕਟਰ ਦੀ ਚੋਣ ਲਈ ਕਾਗਜ ਦਾਖਲ ਨਹੀਂ ਕੀਤੇ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਸੱਤੇ ਡਾਇਰੈਕਟਰ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿਚ ਜੋਨ ਨੰਬਰ ਇਕ ਬਾਂਡੀ ਤੋਂ ਮਹਿੰਦਰ ਸਿੰਘ, ਜੋਨ ਨੰਬਰ ਦੋ ਜੰਗੀਰਾਣਾ ਤੋਂ ਸੁਰਿੰਦਰ ਕੌਰ, ਜੋਨ ਨੰਬਰ ਚਾਰ ਚੁੱਘੇ ਕਲਾਂ ਤੋਂ ਭੁਪਿੰਦਰ ਸਿੰਘ, ਜੋਨ ਨੰਬਰ ਪੰਜ ਦਿਉਣ ਤੋਂ ਸੁਖਮੰਦਰ ਸਿੰਘ, ਜੋਨ ਨੰਬਰ ਸੱਤ ਕੋਟਸ਼ਮੀਰ ਤੋਂ ਪਰਮਜੀਤ ਸਿੰਘ ਕੋਟਫੱਤਾ, ਜੋਨ ਨੰਬਰ ਅੱਠ ਮਹਿਮਾ ਤੋਂ ਬਲਦੇਵ ਸਿੰਘ ਅਤੇ ਜੋਨ ਨੰਬਰ ਨੌਂ ਜੰਡਾਂਵਾਲਾ ਤੋਂ ਭੋਲਾ ਸਿੰਘ ਡਾਇਰੈਕਟਰ ਵਜੋਂ ਚੁਣੇ ਗਏ।
ਹਰਿਆਣਾ ’ਚ ਨਾਮਜਦਗੀਆਂ ਲਈ ਬਚਿਆ ਇੱਕ ਦਿਨ, ਕਾਂਗਰਸ ਤੇ ਆਪ ਵੱਲੋਂ ਅੱਧਿਓ ਵੱਧ ਉਮੀਦਵਾਰਾਂ ਦਾ ਐਲਾਨ ਬਾਕੀ
ਬਿਨਾਂ ਮੁਕਾਬਲਾ ਚੋਣ ਜਿੱਤਣ ਵਾਲੇ ਇਨ੍ਹਾਂ ਡਾਇਰੈਕਟਰਾਂ ਦਾ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਪਾਰਟੀ ਆਗੂਆਂ ਵੱਲੋਂ ਲੱਡੂ ਵੰਡੇ ਗਏ। ਇਸ ਮੌਕੇ ਜਤਿੰਦਰ ਭੱਲਾ ਨੇ ਕਿਹਾ ਕਿ ਖੇਤੀ ਵਿਕਾਸ ਬੈਂਕ ਦੇ ਸੱਤ ਡਾਇਰੈਕਟਰ ਬਿਨਾਂ ਮੁਕਾਬਲਾ ਜੇਤੂ ਰਹਿਣਾ ਆਮ ਆਦਮੀ ਪਾਰਟੀ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਜੇਤੂ ਰਹੇ ਸਮੂਹ ਡਾਇਰੈਕਟਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜੰਗਲਾਤ ਵਿਭਾਗ ਦੇ ਚੇਅਰਮੈਨ ਰਕੇਸ਼ ਪੁਰੀ ਨੇ ਵੀ ਮੌਕੇ ’ਤੇ ਪੁੱਜ ਕੇ ਬਿਨਾਂ ਮੁਕਾਬਲਾ ਜੇਤੂ ਰਹੇ ਡਾਇਰੈਕਟਰਾਂ ਦਾ ਮੂੰਹ ਮਿੱਠਾ ਕਰਵਾਇਆ।
Share the post "ਬਠਿੰਡਾ ’ਚ ਖੇਤੀ ਵਿਕਾਸ ਬੈਂਕ ਦੇ ਡਾਇਰੈਕਟਰਾਂ ਦੀ ਚੋਣ ’ਚ ਆਪ ਨੇ ਮਾਰੀ ਬਾਜੀ"