’ਆਪ’ ਦਾ ਸਬਸਿਡੀ ਵਾਪਸ ਲੈਣ ਦਾ ਫ਼ੈਸਲਾ ਪੰਜਾਬ ਦੀ 95% ਆਬਾਦੀ ਨੂੰ ਪ੍ਰਭਾਵਿਤ ਕਰੇਗਾ: ਰਾਜਾ ਵੜਿੰਗ
ਪਟਿਆਲਾ, 11 ਸਤੰਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਆਪ ਸਰਕਾਰ ਵਿਰੁੱਧ ਪੰਜਾਬ ਭਰ ਵਿੱਚ 7 ਕਿਲੋਵਾਟ ਤੋਂ ਘੱਟ ਖਪਤ ਲਈ ਸਬਸਿਡੀ ਨੂੰ ਹਟਾ ਕੇ ਬਿਜਲੀ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵੜਿੰਗ ਨੇ ਲੋਕਾਂ ਦੇ ਭਰੋਸੇ ਨਾਲ ਧੋਖਾ ਕਰਨ ਲਈ ’ਆਪ’ ’ਤੇ ਵਰ੍ਹਦਿਆਂ ਕਿਹਾ, ’ਆਮ ਆਦਮੀ ਪਾਰਟੀ, ਜੋ ਕਿ ਆਮ ਆਦਮੀ ਦੀ ਸਰਕਾਰ ਹੋਣ ਦਾ ਦਾਅਵਾ ਕਰਦੀ ਹੈ ਉਸ ਨੇ ਲੋਕਾਂ ’ਤੇ ਵਿੱਤੀ ਬੋਝ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।
ਰਿਸ਼ਵਤ ਦੀ ਰਾਸੀ ਲੈਣ ’ਚ ਹੁਣ ਤੱਕ ਦਾ ਰਿਕਾਰਡ ਤੋੜਣ ਵਾਲਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਕਾਂਗਰਸ ਵੱਲੋਂ 7 ਕਿਲੋਵਾਟ ਤੋਂ ਘੱਟ ਖਪਤ ਲਈ ਦਿੱਤੀ ਗਈ ਬਿਜਲੀ ਸਬਸਿਡੀ ਨੂੰ ਹਟਾਉਣ ਦਾ ਸਿੱਧਾ ਅਸਰ ਪੰਜਾਬ ਦੀ 90-95% ਆਬਾਦੀ ’ਤੇ ਪਿਆ ਹੈ, ਜਿਸ ਨਾਲ ਬਿਜਲੀ ਦਰਾਂ ‘ਚ ਪ੍ਰਤੀ ਯੂਨਿਟ 3 ਰੁਪਏ ਦਾ ਵਾਧਾ ਹੋਇਆ ਹੈ।’’ਪ੍ਰਦੇਸ਼ ਕਾਂਗਰਸ ਪ੍ਰਧਾਨ ’ਆਪ’ ਸਰਕਾਰ ਦੇ ਵਿੱਤੀ ਦੁਰਪ੍ਰਬੰਧ ਦੀ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਟੇ। ਉਨ੍ਹਾਂ ਕਿਹਾ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ’ਆਪ’ ਸਰਕਾਰ ਨੇ 30,000 ਕਰੋੜ ਰੁਪਏ ਵਾਧੂ ਲੈਣ ਦੇ ਨਾਲ 61,000 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕੀਤਾ ਹੈ। ਅਸੀਂ ਇਸ ਬਾਰੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਤੇ ਹੁਣ ਅਸੀਂ ਪੈਟਰੋਲੀਅਮ ਅਤੇ ਡੀਜ਼ਲ ’ਤੇ ਟੈਕਸਾਂ ਵਿੱਚ ਵਾਧੇ ਰਾਹੀਂ ਇਸ ਦੇ ਨਤੀਜੇ ਦੇਖ ਰਹੇ ਹਾਂ।
ਹਰਿਆਣਾ ’ਚ ਨਾਮਜਦਗੀਆਂ ਲਈ ਬਚਿਆ ਇੱਕ ਦਿਨ, ਕਾਂਗਰਸ ਤੇ ਆਪ ਵੱਲੋਂ ਅੱਧਿਓ ਵੱਧ ਉਮੀਦਵਾਰਾਂ ਦਾ ਐਲਾਨ ਬਾਕੀ
ਆਪਣੇ ਸੰਬੋਧਨ ਦੀ ਸਮਾਪਤੀ ਕਰਦਿਆਂ ਵੜਿੰਗ ਨੇ ‘ਆਪ’ ਅਤੇ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਖ਼ਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਨਾਲ ਡਾ: ਧਰਮਵੀਰ ਗਾਂਧੀ , ਰਾਣਾ ਗੁਰਜੀਤ ਸਿੰਘ, ਬਲਬੀਰ ਸਿੰਘ ਸਿੱਧੂ, ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਰਜਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਬਲਵਿੰਦਰ ਸਿੰਘ ਬੈਂਸ, ਹਰਪ੍ਰਤਾਪ ਸਿੰਘ ਅਜਨਾਲਾ, ਜੱਸੀ ਖੰਗੂੜਾ, ਹਰਵਿੰਦਰ ਸਿੰਘ ਖਨੌੜਾ, ਹਰਿੰਦਰਪਾਲ ਸਿੰਘ ਹੈਰੀ ਮਾਨ, ਰੁਪਿੰਦਰ ਸਿੰਘ ਰਾਜਾ ਗਿੱਲ , ਗੁਰਸ਼ਰਨ ਕੌਰ ਰੰਧਾਵਾ ਅਤੇ ਮੋਹਿਤ ਮਹਿੰਦਰਾ ਸਮੇਤ ਉੱਘੇ ਕਾਂਗਰਸੀ ਆਗੂ ਸ਼ਾਮਲ ਹੋਏ।