ਪ੍ਰਸਿੱਧ ਸੂਫ਼ੀ ਗਾਇਕ ਅਮੀਕਾ ਧਾਲੀਵਾਲ ਦੇ ਨਵੇ ਸੂਫ਼ੀ ਗੀਤ ‘‘ਦੀਦਾਰ ਹੋ ਗਿਆ’’ ਦਾ ਪੋਸਟਰ ਰਲੀਜ਼

0
140

ਪਟਿਆਲਾ, 10 ਅਕਤੂਬਰ: ਨਿਰਮਾਤਾ ਦਲਬਾਰਾ ਐਸ ਦੁਬਈ ਅਤੇ ਨਿਰਦੇਸ਼ਕ ਜੋਗਾ ਸਿੰਘ ਵਲੋਂ ਪ੍ਰਸਿੱਧ ਸੂਫ਼ੀ ਗਾਇਕ ਅਮੀਕਾ ਧਾਲੀਵਾਲ ਦੇ ਨਵੇ ਗੀਤ ‘‘ਦੀਦਾਰ ਹੋ ਗਿਆ ’’ ਦਾ ਪੋਸਟਰ ਰਿਲੀਜ਼ ਸ਼ਾਹੀ ਸ਼ਹਿਰ ਦੇ ਕਸਬੇ ਸਨੌਰ ਵਿਖੇ ਸਮਾਰੋਹ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਸਾਬਕਾ ਪ੍ਰਧਾਨ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਸਨ। ਅੰਤਰਰਾਸ਼ਟਰੀ ਪੱਤਰਕਾਰ ਤੇ ਲੇਖਕ ਨਰਪਾਲ ਸ਼ੇਰਗਿੱਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।

ਇਹ ਵੀ ਪੜੋ: ਆਪ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਜਬਰੀ ਖ਼ਾਲੀ ਕਰਵਾਉਣ ਦਾ ਲਗਾਇਆ ਦੋਸ਼

ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਗੀਤ ਦੇ ਰੰਗੀਨ ਪੋਸਟਰ ਨੂੰ ਰਲੀਜ਼ ਕਰਨ ਦੀ ਰਸਮ ਮੁੱਖ ਮਹਿਮਾਨ ਭਗਵਾਨ ਦਾਸ ਗੁਪਤਾ ਨੇ ਨਰਪਾਲ ਸ਼ੇਰਗਿੱਲ, ਦਲਬਾਰਾ ਐਸ, ਜੋਗਾ ਸਿੰਘ, ਮਨਜਿੰਦਰ ਸਿੰਘ , ਸੰਪਾਦਕ ਸੰਨੀ ਕੰਬੋਜ਼ ਨਾਲ ਮਿਲਕੇ ਪੂਰੀ ਕੀਤੀ। ਦੀਦਾਰ ਹੋ ਗਿਆ ਗੀਤ ਨੂੰ ਸੰਗੀਤਬਧ ਸੰਗੀਤਕਾਰ ਤਰਲੋਚਨ ਤੋਚੀ ਬਾਈ ਨੇ ਕੀਤਾ ਅਤੇ ਗੀਤ ਦਾ ਫਿਲਮਾਂਕਣ ਪ੍ਰਸਿੱਧ ਕੈਮਰਾਮੈਨ ਦਰਸ਼ਨ ਸਿੱਧੂ ਨੇ ਕੀਤਾ ਹੈ।ਭਗਵਾਨ ਦਾਸ ਗੁਪਤਾ ਨੇ ਰਲੀਜ਼ ਸਮਾਰੋਹ ਮੌਕੇ ਬੋਲਦਿਆਂ ਕਿਹਾ ਕਿ ਗੀਤ ਸੰਗੀਤ ਰੂਹ ਦੀ ਖੁਰਾਕ ਹੁੰਦਾ ਹੈ ।

ਇਹ ਵੀ ਪੜੋ: ਭਗਵੰਤ ਮਾਨ ਸਰਕਾਰ ਸਾਬਕਾ ਸੈਨਿਕਾਂ ਦੀ ਸੁਵਿਧਾ ਲਈ ਰਾਜ ਭਰ ਦੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰਾਂ ਨੂੰ ਹੋਰ ਮਜ਼ਬੂਤ ਕਰੇਗੀ: ਮਹਿੰਦਰ ਭਗਤ

ਸੰਗੀਤ ਟੁੱਟੇ ਦਿਲਾਂ ਲਈ ਮੱਲ੍ਹਮ ਅਤੇ ਦਵਾਈ ਦਾ ਕੰਮ ਕਰਦਾ ਹੈ।ਸ੍ਰੀ ਗੁਪਤਾ ਨੇ ਪ੍ਰਬੰਧਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਗੀਤ ਦੀ ਸਫਲਤਾ ਲਈ ਕਾਮਨਾ ਕੀਤੀ ਤੇ ਗਾਇਕ ਅਮੀਕਾ ਧਾਲੀਵਾਲ ਤੇ ਪੂਰੀ ਟੀਮ ਨੂੰ ਆਸ਼ੀਰਵਾਦ ਵੀ ਦਿੱਤਾ।ਨਿਰਦੇਸ਼ਕ ਜੋਗਾ ਸਿੰਘ ਖੀਵਾ ਨੇ ਦੱਸਿਆ ਕਿ ਇਸ ਖੂਬਸੂਰਤ ਗੀਤ ਨੂੰ ਲਾਸ਼ ਏਜੰਲਜ਼ ਯੂ ਟਿਊਬ ਚੈਨਲ ਤੇ ਵੇਖਿਆ ਜਾ ਸਕੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਫੌਜੀ, ਕੁਲਜੀਤ ਐਸ ਦੁਬਈ, ਜਗਦੀਸ਼ ਕੁਮਾਰ ਰੁਪਾਲੀ, ਪਰਮਜੀਤ ਪੰਮੀ, ਤੇ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਰ ਸਨ।

 

LEAVE A REPLY

Please enter your comment!
Please enter your name here