ਗੈਂਗਸਟਰ ਤੇ ਅੱਤਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਮਾਮਲੇ ਨੂੰ
ਚੰਡੀਗੜ੍ਹ, 11 ਸਤੰਬਰ: ਕੇਂਦਰੀ ਸ਼ਾਸਤ ਪ੍ਰਦੇਸ਼ ਅਤੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਬੁੱਧਵਾਰ ਸ਼ਾਮ ਸ਼ਹਿਰ ਦੇ ਪਾਸ਼ ਇਲਾਕੇ ’ਚ ਇੱਕ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਗ੍ਰਨੇਡ ਹਮਲਾ ਹੋਣ ਦੀਆ ਕੰਨਸੋਆਂ ਹਨ। ਘਟਨਾ ਦਾ ਪਤਾ ਚੱਲਦਿਆਂ ਹੀ ਉਚ ਪੁਲਿਸ ਅਧਿਕਾਰੀਆਂ ਸਹਿਤ ਖੁਫ਼ੀਆ ਵਿੰਗਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਨੂੰ ਅੰਜਾਮ ਦੇਣ ਲਈ ਆਏ ਤਿੰਨ ਨੌਜਵਾਨਾਂ ਦੇ ਇੱਕ ਆਟੋ ਵਿਚ ਭੱਜਣ ਦੀਆਂ ਚਰਚਾਵਾਂ ਹਨ।ਸੈਕਟਰ 10 ਦੇ ਇੱਕ ਮਕਾਨ ਵਿਚ ਹੋਏ ਇਸ ਹਮਲੇ ਦੀ ਵੀਡੀਓ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ।
ਰਿਸ਼ਵਤ ਦੀ ਰਾਸੀ ਲੈਣ ’ਚ ਹੁਣ ਤੱਕ ਦਾ ਰਿਕਾਰਡ ਤੋੜਣ ਵਾਲਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਸਵਾ 6 ਦੇ ਕਰੀਬ ਵਾਪਰੀ ਇਸ ਘਟਨਾ ’ਚ ਬਲਾਸਟ ਦੀ ਅਵਾਜ਼ ਇਲਾਕੇ ਦੇ ਕਰੀਬ ਇੱਕ ਕਿਲੋਮੀਟਰ ਘੇਰੇ ਵਿਚ ਸੁਣਾਈ ਦਿੱਤੀ। ਬਲਾਸਟ ਦੇ ਨਾਲ ਘਰ ਦੇ ਲਾਅਨ ਵਿਚ ਵੱਡਾ ਟੋਆ ਪੈ ਗਿਆ। ਇਹ ਮਕਾਨ ਕਿਸੇ ਐਨਆਰਆਈ ਦਾ ਦਸਿਆ ਜਾ ਰਿਹਾ ਹੈ, ਜਿਸ ਵਿਚ ਇਹ ਪੁਲਿਸ ਅਧਿਕਾਰੀ ਕਿਰਾਏ ’ਤੇ ਰਹਿ ਰਿਹਾ ਸੀ। ਫ਼ਿਲਹਾਲ ਘਟਨਾ ਦੇ ਦੋਸ਼ੀਆਂ ਨੂੰ ਫ਼ੜਣ ਲਈ ਪੁਲਿਸ ਵੱਲੋਂ ਵੱਡੇ ਪੱਧਰ ’ਤੇ ਅਪਰੇਸ਼ਨ ਚਲਾਇਆ ਜਾ ਰਿਹਾ ਤੇ ਇਸਦੇ ਲਈ ਕੇਂਦਰੀ ਏਜੰਸੀਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਪੁਲਿਸ ਦੀ ਵੀ ਮਦਦ ਲਈ ਜਾ ਰਹੀ ਹੈ।
Share the post "ਚੰਡੀਗੜ੍ਹ ’ਚ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਗ੍ਰਨੇਡ ਹਮਲਾ, ਪੁਲਿਸ ਜਾਂਚ ’ਚ ਜੁਟੀ!"