Thursday, April 16, 2026
spot_img
spot_img

ਬਟਾਲਾ ’ਚ ਸਕੂਲ ਦੇ ਸਾਹਮਣੇ ਚੱਲੀਆਂ ਗੋ.ਲੀਆਂ, ਇੱਕ ਨੌਜਵਾਨ ਦੀ ਹੋਈ ਮੌ+ਤ

Date:

spot_img

ਬਟਾਲਾ, 12 ਸਤੰਬਰ: ਪੰਜਾਬ ਦੇ ਨੌਜਵਾਨਾਂ ’ਚ ਵਧ ਰਹੀ ਗਰੁੱਪਬਾਜ਼ੀ ਅਤੇ ਅਸਹਿਣਸ਼ੀਲਤਾ ਦੇ ਚੱਲਦੇ ਹੁਣ ਛੋਟੇ-ਛੋਟੇ ਬੱਚਿਆਂ ਦੀ ਲੜਾਈ ’ਚ ਵੀ ਗੋਲੀਆਂ ਚੱਲਣ ਲੱਗ ਪਈਆਂ ਹਨ। ਅਜਿਹੀ ਹੀ ਇੱਕ ਘਟਨਾ ਮਾਝੇ ਦੇ ਇਲਾਕੇ ਬਟਾਲਾ ਦੀ ਇਕ ਪਾਸ਼ ਕਲੌਨੀ ਰਾਧਾ ਕ੍ਰਿਸ਼ਨਨ ਕਲੌੀ ਦੇ ਵਿਚ ਸਥਿਤ ਇੱਕ ਸਕੂਲ ਦੇ ਬਾਹਰ ਦੋ ਨੌਜਵਾਨਾਂ ਵੱਲੋਂ ਚਲਾਈਆਂ ਗੋਲੀਆਂ ਵਿਚ ਇੱਕ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਦਮਨਪ੍ਰੀਤ ਗੋਰਾਇਆ ਦੇ ਤੌਰ ‘ਤੇ ਹੋਈ ਹੈ, ਜੋਕਿ ਸਥਾਨਕ ਸ਼ਹਿਰ ਦਾ ਹੀ ਵਾਸੀ ਹੈ।

…ਤੇ ਜਦ ਪੁਲਿਸ ਦੀ ਹਾਜ਼ਰੀ ’ਚ ਲੋਕਾਂ ਨੇ ਲੁੱਟੀ ਸ਼ਰਾਬ, ਦੇਖੋ ਵੀਡੀਓ

ਹਾਲੇ ਤੱਕ ਗੋਲੀਆਂ ਚੱਲਣ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਘਟਨਾ ਦੇ ਨਜਦੀਕ ਹੀ ਮੌਜੂਦ ਇੱਕ ਆਪ ਆਗੂ ਦੇ ਗੰਨਮੈਨ ਨੇ ਹਮਲਾਵਾਰਾਂ ਦਾ ਪਿੱਛਾ ਕੀਤਾ ਤੇ ਇੱਕ ਨੂੰ ਫ਼ੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉਧਰ ਜਖ਼ਮੀ ਦਮਨ ਨੂੰ ਪਹਿਲਾਂ ਉਸਦੇ ਦੋਸਤਾਂ ਵੱਲੋਂ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਸੀ ਪ੍ਰੰਤੂ ਉਥੇ ਉਸਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਮ੍ਰਿਤਕ ਨੌਜਵਾਨ ਦਾ ਬਾਪ ਘਟਨਾ ਸਥਾਨ ਦੇ ਨੇੜੇ ਹੀ ਜਿੰਮ ਚਲਾਇਆ ਜਾ ਰਿਹਾ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...