ਪਟਿਆਲਾ, 12 ਸਤੰਬਰ : ਸੂਬੇ ਭਰ ਵਿਚ ਬਿਜਲੀ ਮੁਲਾਜਮਾਂ ਦੇ ਵੱਲੋਂ ਕੀਤੇ ਜਾ ਰਹੇ ਸੰਘਰਸ ਨੂੰ ਹੁਣ 17 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਸੰਘਰਸ਼ ਤਹਿਤ ਸਮੂਹਿਕ ਛੁੱਟੀ ਲੈ ਕੇ ਡਿਵੀਜ਼ਨ ਅਤੇ ਸਬ ਡਿਵੀਜ਼ਨ ਪੱਧਰ ‘ਤੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਪਹਿਲਾਂ ਉਲੀਕੇ ਪ੍ਰੋਗਰਾਮ ਤਹਿਤ ਇਹ ਸੰਘਰਸ਼ ਅੱਜ 12 ਸਤੰਬਰ ਨੂੰ ਖ਼ਤਮ ਹੋ ਜਾਣਾ ਸੀ ਪ੍ਰੰਤੂ ਹੁਣ ਇਸ ਨੂੰ ਪੰਜ ਦਿਨਾਂ ਲਈ ਹੋਰ ਵਧਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 10,11,12 ਸਤੰਬਰ ਦੀ ਸਮੂਹਿਕ ਛੁੱਟੀ 100% ਸਬੰਧਤ ਮੁਲਾਜ਼ਮਾਂ ਵਲੋਂ ਭਰੀ ਗਈ ਹੈ। ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਇੰਪਲਾਈਜ ਜੁਆਇੰਟ ਫੋਰਮ, ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ,ਟੀ ਐਸ ਯੂ ਭੰਗਲ, ਪੈਨਸ਼ਨਰ ਐਸੋਸੀਏਸ਼ਨ ਮੌੜ , ਕਿਸਾਨ ਜਥੇਬੰਦੀਆਂ ਆਦਿ ਦੇ ਆਧਾਰਤ ਜੁਆਇੰਟ ਫੌਰਮ ਪੰਜਾਬ ਵੱਲੋਂ ਅੱਜ ਬਿਜਲੀ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਵਿਚ 17 ਸਤੰਬਰ ਤੱਕ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਪੁਲਿਸ ਤੇ ਨਸ਼ਾ ਤਸਕਰ ’ ਚੱਲੀਆਂ ਗੋ+ਲੀਆਂ, ਮੁਲਾਜਮ ਤੇ ਮੁਲਜ਼ਮ ਦਾ ਭਰਾ ਹੋਇਆ ਜਖ਼ਮੀ
ਉਧਰ ਸਰਕਾਰ ਨੇ ਵੀ ਬਿਜਲੀ ਮੁਲਾਜਮਾਂ ਦੇ ਭਖਦੇ ਸੰਘਰਸ਼ ਨੂੰ ਦੇਖਦਿਆਂ ਗਰਿੱਡਾਂ ਉੱਪਰ ਕਲਰਕਾਂ ਦੀਆਂ ਡਿਊਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦੀ ਜੱਥੇਬੰਦੀਆਂ ਵੱਲੋਂ ਪੁਰਜ਼ੋਰ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੱਲਦੇ ਸੰਘਰਸ਼ ਦੌਰਾਨ ਬਦਲੀਆਂ ਜਾਂ ਸ਼ਿਫਟ ਡਿਊਟੀ ਲਗਾਈ ਜਾ ਰਹੀ ਹੈ ਤੇ ਗਰਿੱਡਾਂ ਉੱਪਰ ਗੈਰ ਤਕਨੀਕੀ ਮੁਲਾਜ਼ਮ ਲਗਾਏ ਜਾ ਰਹੇ ਹਨ। ਉਧਰ ਬਿਜਲੀ ਮੁਲਾਜਮਾਂ ਦੇ ਇਸ ਸੰਘਰਸ਼ ਵਿੱਚ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਕੀਤਾ ਗਿਆ । ਇਸ ਸੰਘਰਸ਼ ਦੀ ਹਮਾਇਤ ਪਟਵਾਰ ਯੂਨੀਅਨ ਪੰਜਾਬ ਵੱਲੋਂ ਵੀ ਕੀਤੀ ਗਈ। ਮੋੜ ਡਿਵੀਜ਼ਨ ਵਿਖੇ ਹੋਏ ਰੋਸ਼ ਪ੍ਰਦਰਸ਼ਨ ਦੌਰਾਨ ਜਗਦੀਸ਼ ਸ਼ਰਮਾ ਪੈਨਸ਼ਨਰ ਆਗੂ, ਬਲਤੇਜ ਸਿੰਘ ਪੈਨਸ਼ਨਰ ਆਗੂ, ਅਮਰੀਕ ਸਿੰਘ ਪੈਨਸ਼ਨਰ ਆਗੂ, ਬਲਰਾਜ ਸਿੰਘ ਮੌੜ ਜਲ ਸਪਲਾਈ, ਬਲਰਾਜ ਸਿੰਘ ਡਵੀਜ਼ਨ ਪ੍ਰਧਾਨ ਇੰਪਲਾਈਜ ਫੈਡਰੇਸ਼ਨ ਪਹਿਲਵਾਨ, ਗੁਰਜੀਤ ਸਿੰਘ ਬੱਗੇਹਰ ਚੜ੍ਹਤ ਸਿੰਘ ਬਲਾਕ ਆਗੂ, ਕੱਲਕੱਤਾ ਸਿੰਘ ਮਾਣਕ ਖ਼ਾਨਾ ਬਲਾਕ ਆਗੂ, ਬਲਾਕ ਜਰਨਲ ਸਕੱਤਰ ਗੁਰਮੇਲ ਸਿੰਘ, ਰਾਜਵਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ, ਗੁਰਦੀਪ ਸਿੰਘ ਮਾਈਸਰਖਾਨਾ ਬਲਾਕ ਆਗੂ, ਅਮਨਦੀਪ ਸਿੰਘ ਮੌੜ , ਜਨਕ ਰਾਜ ਟੀ ਐਸ ਯੂ ਭੰਗਲ ਡਵੀਜ਼ਨ ਪ੍ਰਧਾਨ ,
ਕਾਂਗਰਸ ਕਮੇਟੀ ਦੀ ਹੋਈ ਮਹੀਨਾਵਾਰ ਮੀਟਿੰਗ, 17 ਸਤੰਬਰ ਨੂੰ ਸਰਕਾਰ ਵਿਰੁਧ ਧਰਨੇ ਦੇਣ ਦਾ ਐਲਾਨ
ਨਛੱਤਰ ਸਿੰਘ ਪ੍ਰਧਾਨ ਟੀ ਐਸ ਯੂ ਸੋਢੀ ਜੋਨ ਆਗੂ , ਮਹੇਸ਼ ਸਿੰਘ ਇੰਪਲਾਈਜ ਫੈਡਰੇਸ਼ਨ ਫਲਜੀਤ , ਨਛੱਤਰ ਸਿੰਘ ਜੋਨ ਸਕੱਤਰ ਟੀ ਐਸ ਯੂ ਬਠਿੰਡਾ, ਅਮਨ ਗੁਪਤਾ ਐਮ ਐਸ ਯੂ , ਸੁਰਜੀਤ ਸਿੰਘ ਐਮ ਐਸ ਯੂ, ਦਲਜੀਤ ਸਿੰਘ ਐਮ ਐਸ ਯੂ, 382 ਜਗਸੀਰ ਕੋਟਲੀ, 382 ਮਨੀ ਸੂਚ ਡਵੀਜ਼ਨ ਆਗੂ ਤ੍ਰਿਲੋਚਨ ਸਿੰਘ ਐਮ ਐਸ ਯੂ , ਵਿੱਕੀ ਸਿੰਘ ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ , ਪ੍ਰੈਸ ਸਕੱਤਰ ਗੁਰਪ੍ਰੀਤ ਕੋਟ ਭਾਰਾ , ਇੰਜੀਨੀਅਰ ਜਸਵਿੰਦਰ ਸਿੰਘ ਜੇਈ , ਇੰਜੀਨੀਅਰ ਗੁਰਪ੍ਰੀਤ ਸਿੰਘ ਜੇਈ , ਇੰਜੀਨੀਅਰ ਜਗਦੀਪ ਸਿੰਘ ਜੇਈ, ਗੁਰਪ੍ਰੀਤ ਸਿੰਘ ਡਵੀਜ਼ਨ ਆਗੂ ਟੀ ਐਸ ਯੂ, ਸਰਕਲ ਆਗੂ ਜਸਵੀਰ ਮੌੜ, ਜੋਨ ਆਗੂ ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਜੇਈ 1 ਮੌੜ , ਮਨਪ੍ਰੀਤ ਧਾਲੀਵਾਲ ਡਵੀਜ਼ਨ, ਕੁਲਵਿੰਦਰ ਨਥੇਹਾ ਸਰਕਲ ਮੀਤ ਪ੍ਰਧਾਨ, ਬੇਅੰਤ ਸਿੰਘ ਡਵੀਜ਼ਨ ਆਗੂ, ਰੁਪਿੰਦਰ ਪਾਲ ਕੁੱਬੇ ਜੇਈ , ਸੰਦੀਪ ਸਿੰਘ ਡਵੀਜ਼ਨ ਆਗੂ, ਗੁਰਬਾਜ਼ ਮੌੜ ਸਬ ਡਵੀਜ਼ਨ ਆਗੂ ਆਦਿ ਹਾਜ਼ਰ ਰਹੇ।