ਚੰਡੀਗੜ੍ਹ, 12 ਸਤੰਬਰ: ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ ਪੰਚਾਇਤ ਸੰਮਤੀਆਂ ਨੂੰ ਭੰਗ ਕਰ ਦਿੱਤਾ ਗਿਆ ਹੈ। ਹੁਣ ਇਹਨਾਂ ਦਾ ਕੰਮ ਕਾਜ ਚਲਾਉਣ ਦੇ ਲਈ ਡੀਡੀਪੀਓਜ਼ ਨੂੰ ਪ੍ਰਸ਼ਾਸਕ ਲਾਇਆ ਗਿਆ ਹੈ। ਇਸ ਸੰਬੰਧ ਵਿੱਚ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਚਿਤ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਸੂਬੇ ਦੀਆਂ 74 ਪੰਚਾਇਤ ਸੰਮਤੀਆਂ ਦਾ ਕਾਰਜਕਾਲ 10 ਸਤੰਬਰ ਨੂੰ ਖਤਮ ਹੋ ਚੁੱਕਾ ਹੈ।
ਫ਼ਿਰੋਜ਼ਪੁਰ ਵਿਖੇ ’’ਸਾਰਾਗੜ੍ਹੀ ਜੰਗੀ ਯਾਦਗਾਰ” ਹੋਈ ਲੋਕ ਅਰਪਣ- ਡਾ. ਬਲਜੀਤ ਕੌਰ
ਜਿਸ ਦੌਰਾਨ ਇਹਨਾਂ ਦੀਆਂ ਚੋਣਾਂ ਕਰਵਾਉਣੀਆਂ ਜਾਂ ਕੰਮ ਕਾਰ ਚਲਾਉਣ ਦੇ ਲਈ ਪ੍ਰਸ਼ਾਸਕ ਲਗਾਉਣਾ ਜਰੂਰੀ ਹੋ ਗਿਆ ਸੀ। ਚਰਚਾ ਮੁਤਾਬਕ ਪੰਜਾਬ ਸਰਕਾਰ ਜਲਦ ਹੀ ਗ੍ਰਾਮ ਪੰਚਾਇਤ ਚੋਣਾਂ ਦੇ ਨਾਲ ਹੀ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਕਰਵਾ ਸਕਦੀ ਹੈ। ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਪੁੱਜਿਆ ਹੋਇਆ ਹੈ।
Share the post "ਪੰਜਾਬ ਸਰਕਾਰ ਨੇ ਸੂਬੇ ਦੀਆਂ ਪੰਚਾਇਤ ਸੰਮਤੀਆਂ ਕੀਤੀਆਂ ਭੰਗ,ਡੀਡੀਪੀਓਜ਼ ਨੂੰ ਲਾਇਆ ਪ੍ਰਸ਼ਾਸਕ"