spot_img
spot_img
spot_img

ਬਠਿੰਡਾ ‘ਚ ਮੁੜ ਆਏ ਪੁਰਾਣੇ DC, ਮੌਜੂਦਾ DC ਤੇ Commissioner ਦੇ ਹੋਏ ਤਬਾਦਲੇ

Date:

spot_img

ਬਠਿੰਡਾ, 12 ਸਤੰਬਰ: ਪੰਜਾਬ ਸਰਕਾਰ ਵੱਲੋਂ ਅੱਜ ਦੇਰ ਸ਼ਾਮ ਵੱਡੀ ਪੱਧਰ ‘ਤੇ ਆਈਏਐਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੇ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਨੂੰ ਵੀ ਬਦਲ ਦਿੱਤਾ ਹੈ । ਹਾਲਾਂਕਿ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਕਿਸੇ ਦੀ ਨਿਯੁਕਤੀ ਨਹੀਂ ਕੀਤੀ ਗਈ ਹੈ ਪ੍ਰੰਤੂ ਬਤੌਰ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੂੰ ਮੁੜ ਬਠਿੰਡਾ ਭੇਜਿਆ ਗਿਆ ਹੈ।

ਪੰਜਾਬ ’ਚ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ,8 DCs ਸਹਿਤ ਤਿੰਨ ਦਰਜ਼ਨ ਤੋਂ ਵੱਧ IAS ਬਦਲੇ

ਉਹ ਪਹਿਲਾ ਵੀ ਲੰਮਾ ਸਮਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਇੱਥੇ ਤੈਨਾਤ ਰਹੇ ਹਨ। ਮੌਜੂਦਾ ਸਮੇਂ ਉਹ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਜੋਂ ਕੰਮ ਕਰ ਰਹੇ ਸਨ। ਸ਼ੌਕਤ ਅਹਿਮਦ ਪਰੇ ਦੀ ਨਿਯੁਕਤੀ ਦਾ ਬਠਿੰਡਾ ਦੇ ਆਮ ਲੋਕਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ, ਕਿਉਂਕਿ ਜਿੱਥੇ ਉਹਨਾਂ ਨੂੰ ਇੱਕ ਕੱਟੜ ਇਮਾਨਦਾਰ ਅਫਸਰ ਵਜੋਂ ਜਾਣਿਆ ਜਾਂਦਾ ਹੈ, ਉੱਥੇ ਉਹ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਜਿਲ੍ਹੇ ਦੇ ਵਿੱਚ ਵਿਕਾਸ ਕੰਮਾਂ ਨੂੰ ਕਰਨ ਵਿੱਚ ਵਿਸ਼ੇਸ਼ ਰੁਚੀ ਦਿਖਾਉਂਦੇ ਰਹੇ ਹਨ।

 

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

मन की बात’ देश को जोड़ने और प्रेरित करने का सशक्त माध्यम- ऊर्जा मंत्री अनिल विज

👉खिलाड़ियों, युवाओं और समाजसेवियों की उपलब्धियों को देश के...