ਖੰਨਾ, 14 ਸਤੰਬਰ: ਲੰਘੀ ਸੋਮਵਾਰ 9 ਸਤੰਬਰ ਦੀ ਦੇਰ ਸ਼ਾਮ ਨੂੰ ਖੰਨਾ ਦੇ ਪਿੰਡ ਇਕਲਾਹਾ ਵਾਸੀ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਆਗੂ ਤਰਲੋਚਨ ਸਿੰਘ ਉਰਫ਼ ਡੀਸੀ ਦੇ ਕਤਲ ਮਾਮਲੇ ਵਿਚ ਬੀਤੀ ਰਾਤ ਪੁਲਿਸ ਨੇ ਉਕਤ ਪਿੰਡ ਨਾਲ ਸਬੰਧਤ ਇੱਕ ਵੱਡੇ ਅਕਾਲੀ ਆਗੂ ਨੂੰ ਗ੍ਰਿਫਤਾਰ ਕੀਤਾ ਹੈ। ਜਦੋਂਕਿ ਇਸ ਮਾਮਲੇ ਵਿਚ ਗੋਲੀ ਚਲਾਉਣ ਵਾਲੇ ਮੁਲਜਮ ਰਣਜੀਤ ਸਿੰਘ ਨੂੰ ਘਟਨਾ ਦੇ ਕੁੱਝ ਘੰਟਿਆਂ ਬਾਅਦ ਗ੍ਰਿਫਤਾਰ ਕਰ ਲਿਆ ਸੀ।
ਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਦਾ ਮੁੱਦਾ ਹੱਲ ਹੋਣ ਦੀ ਉਮੀਦ ਬੱਝੀ
ਹੁਣ ਇਸ ਮਾਮਲੇ ਵਿਚ ਇੱਕ ਹੋਰ ਨਾਮਜਦ ਮੁਲਜਮ ਦੀ ਗ੍ਰਿਫਤਾਰੀ ਬਾਕੀ ਹੈ, ਜੋਕਿ ਬੀਤੀ ਰਾਤ ਗ੍ਰਿਫਤਾਰ ਕੀਤੇ ਮੁਲਜਮ ਤੇਜਿੰਦਰ ਸਿੰਘ ਸਾਬਕਾ ਸਰਪੰਚ ਦਾ ਭਰਾ ਦਸਿਆ ਜਾ ਰਿਹਾ। ਜਿਕਰਯੋਗ ਹੈ ਕਿ ਮ੍ਰਿਤਕ ਤਰਲੋਚਨ ਸਿੰਘ ਉਰਫ਼ ਡੀਸੀ ਘਟਨਾ ਵਾਲੇ ਦਿਨ ਆਪਣੇ ਖੇਤ ਵਾਲੀ ਮੋਟਰ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਮੁਲਜਮ ਰਣਜੀਤ ਸਿੰਘ ਨੇ ਮੌਕਾ ਦੇਖ ਉੁਸਨੂੰ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਮਾਰ ਦਿੱਤੀਆਂ ਸਨ।
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ 1561 ਉਮੀਦਵਾਰ ਮੈਦਾਨ ਵਿੱਚ ਨਿੱਤਰੇ
ਇਸ ਮਾਮਲੇ ਵਿਚ ਖੰਨਾ ਸਦਰ ਦੀ ਪੁਲਿਸ ਨੇ ਮ੍ਰਿਤਕ ਤਰਲੋਚਨ ਸਿੰਘ ਦੇ ਪੁੱਤਰ ਹਰਪ੍ਰੀਤ ਸਿੰਘ ਹੈਪੀ ਦੇ ਬਿਆਨਾਂ ਉਪਰ ਰਣਜੀਤ ਸਿੰਘ ਅਤੇ ਤੇਜਿੰਦਰ ਸਿੰਘ ਸਹਿਤ ਤਿੰਨ ਜਣਿਆਂ ਵਿਰੁਧ ਪਰਚਾ ਦਰਜ਼ ਕਰ ਲਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਵਿਚ ਵਜ੍ਹਾ ਰੰਜਿਸ਼ ਇਹ ਸੀ ਕਿ ਸਾਲ 2018 ਵਿਚ ਮ੍ਰਿਤਕ ਤਰਲੋਚਨ ਸਿੰਘ ਅਤੇ ਕਾਤਲ ਰਣਜੀਤ ਸਿੰਘ ਵਿਚਕਾਰ ਸਰਪੰਚੀ ਚੋਣਾਂ ਵੇਲੇ ਲੜਾਈ ਹੋਈ ਸੀ। ਦਸਣਾ ਬਣਦਾ ਹੈ ਕਿ ਮ੍ਰਿਤਕ ਤਰਲੋਚਨ ਸਿੰਘ ਆਪ ਦੇ ਕਿਸਾਨ ਵਿੰਗ ਦੇ ਵੱਡੇ ਆਗੂ ਸਨ ਤੇ ਆਗਾਮੀ ਸਮੇਂ ਵਿਚ ਸਰਪੰਚੀ ਦੀ ਚੌਣ ਲੜਣ ਦੀਆਂ ਤਿਆਰੀਆਂ ਕਰ ਰਹੇ ਸਨ।