ਸੁਨਾਮ, 16 ਸਤੰਬਰ: ਸੋਮਵਾਰ ਦੁਪਹਿਰ ਸਥਾਨਕ ਮਾਨਸਾ- ਪਟਿਆਲਾ ਰੋਡ ‘ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਤੇਜ਼ ਰਫਤਾਰ ਟਰੱਕ ਦੀ ਚਪੇਟ ‘ਚ ਆਉਣ ਕਾਰਨ ਚਾਰ ਮਨਰੇਗਾ ਕੰਮਾਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਦੱਸੇ ਜਾ ਰਹੇ ਹਨ, ਜਿਨਾਂ ਦੀ ਮੌਕੇ ‘ਤੇ ਹੀ ਜਾਨ ਨਿਕਲ ਗਈ। ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਇੱਥੇ ਕੰਮ ਕਰ ਰਹੇ ਮਨਰੇਗਾ ਕਾਮਿਆਂ ਵਿੱਚ ਹਫੜਾ ਦਫੜੀ ਤੇ ਗੁੱਸਾ ਆਪਣੇ ਰੋਹ ਫੈਲ ਗਿਆ।
ਦਾਨੀ ਕਮਲ ਵੋਹਰਾ ਵਲੋਂ ਆਮ ਪਬਲਿਕ ਲਈ ਭੁਪਿੰਦਰਾ ਪਾਰਕ ਵਿੱਚ ਫੁਹਾਰਾ ਲਗਾਉਣਾ ਸ਼ਲਾਘਾਯੋਗ – ਰਾਕੇਸ਼ ਸ਼ਰਮਾ
ਜਿਸ ਕਾਰਨ ਉਹਨਾਂ ਆਪਣੇ ਹੋਰ ਸਾਥੀਆਂ ਨੂੰ ਇਕੱਠੇ ਕਰਕੇ ਰੋਡ ਉੱਪਰ ਜਾਮ ਲਗਾ ਦਿੱਤਾ ਅਤੇ ਟਰੱਕ ਚਾਲਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਤੇ ਸਿਵਲ ਵਿਭਾਗ ਦੇ ਉੱਚ ਅਧਿਕਾਰੀ ਦੀ ਮੌਕੇ ‘ਤੇ ਪੁੱਜੇ ਅਤੇ ਉਹਨਾਂ ਭੜਕੇ ਮਨਰੇਗਾ ਕੰਮਾਂ ਨੂੰ ਸ਼ਾਂਤ ਕਰਦਿਆਂ ਇਨਸਾਫ ਦਾ ਭਰੋਸਾ ਦਵਾਇਆ। ਖਬਰ ਲਿਖੇ ਜਾਣ ਤੱਕ ਮਨਰੇਗਾ ਕਾਮਿਆਂ ਵੱਲੋਂ ਲਾਸ਼ਾਂ ਨੂੰ ਸੜਕ ਉੱਪਰ ਰੱਖ ਕੇ ਜਾਮ ਜਾਰੀ ਰੱਖਿਆ ਹੋਇਆ ਸੀ।
ਮਾਲਵਾ ਕਾਲਜ ਬਠਿੰਡਾ ਵੱਲੋਂ ਵਿਦਿਆਰਥੀਆਂ ਲਈ ਫਨ ਵਰਲਡ ਇਕ ਰੋਜਾ ਮਨੋਰੰਜਨ ਮੇਲੇ ਦਾ ਆਯੋਜਨ
ਸੂਚਨਾ ਮੁਤਾਬਿਕ ਘਟਨਾ ਸਮੇਂ ਇਹ ਮਨਰੇਗਾ ਕਾਮੇ ਸੜਕ ਦੇ ਨਾਲ ਲੱਗੇ ਬਰਮਾ ਉੱਪਰ ਸਾਫ ਸਫਾਈ ਦਾ ਕੰਮ ਕਰ ਰਹੇ ਸਨ ਕਿ ਇਸ ਦੌਰਾਨ ਪਟਿਆਲਾ ਦੀ ਤਰਫੋਂ ਆਏ ਇੱਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਹਨਾਂ ਨੂੰ ਦਰੜ ਦਿੱਤਾ। ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜਮ ਟਰੱਕ ਡਰਾਈਵਰ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Share the post "ਤੇਜ਼ ਰਫ਼ਤਾਰ ਟਰੱਕ ਚਾਲਕ ਨੇ ਮਨਰੇਗਾ ਕਾਮਿਆਂ ‘ਤੇ ਚੜਾਇਆ ਟਰੱਕ,ਚਾਰ ਦੀ ਹੋਈ ਮੌਤ"