ਦਾਨੀ ਕਮਲ ਵੋਹਰਾ ਵਲੋਂ ਆਮ ਪਬਲਿਕ ਲਈ ਭੁਪਿੰਦਰਾ ਪਾਰਕ ਵਿੱਚ ਫੁਹਾਰਾ ਲਗਾਉਣਾ ਸ਼ਲਾਘਾਯੋਗ – ਰਾਕੇਸ਼ ਸ਼ਰਮਾ

Date:

spot_img

ਪਟਿਆਲਾ 16 ਸਤੰਬਰ: ਭੁਪਿੰਦਰਾ ਰੋਡ ਪਾਰਕ ਵਿਖੇ ਸ੍ਰੀ ਕਮਲ ਵੋਹਰਾ ਸਾਬਕਾ ਨਿਗਰਾਨ ਇੰਜਨੀਅਰ ਪਬਲਿਕ ਹੈਲਥ ਪੰਜਾਬ ਨੂੰ ਉਨਾਂ ਵੱਲੋਂ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਭੁਪਿੰਦਰਾ ਰੋਡ ਪਾਰਕ ਪਟਿਆਲਾ ਵਿੱਚ ਇੱਕ ਸ਼ਾਨਦਾਰ ਅਤਿ ਸੁੰਦਰ ਫੁਆਰਾ ਲਗਵਾਉਣ ਤੇ ਸਨਮਾਨ ਕੀਤਾ ਗਿਆ । ਸੋਮ ਸਿੰਘ ਪ੍ਰਧਾਨ ਭੁਪਿੰਦਰਾ ਰੋਡ ਪਾਰਕ ਵੈਲਫੇਅਰ ਸੋਸਾਇਟੀ ਰਜਿ. ਵੱਲੋਂ ਉਨਾਂ ਨੂੰ ਇੱਕ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਨੋਦ ਕੁਮਾਰ, ਪਵਨ ਗੋਇਲ,ਅਬੇ ਗੋਇਲ ਭਗਵੰਤ ਸਿੰਘ, ਮੇਜਰ ਸਿੰਘ, ਜਸਵੀਰ ਸਿੰਘ ਚੰਦੀ ਬਲਕਾਰ ਸਿੰਘ,ਸਰਵਜੀਤ ਅੱਤਰੀ ਪਵਨਜੀਤ ਸਿੰਘ, ਤਰੁਨ ਜੋਸ਼ੀ, ਅਰਵਿੰਦਰ ਸਿੰਘ ਦਿਓਲ ਅਤੇ ਹੋਰ ਸਾਰੇ ਪਤਵੰਤੇ ਸੱਜਣ ਹਾਜ਼ਰ ਹੋਏ।

Sad news: NEET topper ਡਾਕਟਰ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌ+ਤ

ਇਸ ਮੌਕੇ ਸਾਬਕਾ ਪ੍ਰਿੰਸੀਪਲ ਜੇਲ ਟ੍ਰੇਨਿੰਗ ਸਕੂਲ ਪਟਿਆਲਾ ਰਕੇਸ਼ ਸ਼ਰਮਾ ਪੀ.ਪੀ.ਐੱਸ ਰਾਸ਼ਟਰਪਤੀ ਐਵਾਰਡੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਸਮਾਜ ਸੇਵੀ ਕੰਮ ਸਾਨੂੰ ਅਗਾਹ ਵੱਧ ਕੇ ਕਰਨੇ ਚਾਹੀਦੇ ਹਨ ਅਤੇ ਕਮਲ ਵੋਹਰਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ । ਇਹ ਸਮਾਜ ਲਈ ਇੱਕ ਪ੍ਰੇਰਨਾ ਹੈ ਅਤੇ ਕਮਲ ਵੋਹਰਾ ਵੱਲੋਂ ਪਬਲਿਕ ਲਈ ਇੱਕ ਖੂਬਸੂਰਤ ਫੁਆਰਾ ਲਵਾਉਣਾ ਸਲਾਘਾਯੋਗ ਕਦਮ ਹੈ।ਇੱਥੇ ਵੀ ਵਰਨਣ ਯੋਗ ਹੈ ਕਿ ਇਸ ਫੁਆਰੇ ਤੇ ਲਗਭਗ ਪੰਜ ਲੱਖ ਦੇ ਕਰੀਬ ਖਰਚਾ ਆਇਆ ਹੈ। ਕਮੇਟੀ ਵੱਲੋਂ ਅਰਵਿੰਦਰ ਸਿੰਘ ਦਿਓਲ ਦਾ ਵੀ ਧੰਨਵਾਦ ਕੀਤਾ ਜਿਨਾਂ ਕੁਝ ਦਿਨ ਪਹਿਲਾਂ ਇੱਕ ਪੱਖਾ ਸਮੇਤ ਉਸ ਨੂੰ ਲਗਾਉਣ ਲਈ ਪੋਲ ਅਤੇ ਸਾਰਾ ਸਾਜੋ ਸਮਾਨ ਦੇ ਕੇ ਪਬਲਿਕ ਲਈ ਇੱਕ ਸਹੂਲਤ ਦਾ ਕੰਮ ਕੀਤਾ। ‎

 

spot_img
spot_img

Share post:

Popular

More like this
Related

CM Nayab Singh Saini के स्वीडन दौरे में 4000 करोड़ रुपये के एलओआई साइन

👉गुरुग्राम-स्टॉकहोम सिटी-टू-सिटी सहयोग; सशक्त एवं आत्मनिर्भर भारत के क्षेत्र...

ਰਾਹੁਲ ਗਾਂਧੀ ਪੰਜਾਬ ਵਿੱਚ ਕਾਂਗਰਸ ਦੇ ਨਸ਼ਿਆਂ ਦੇ ਰਿਕਾਰਡ ਦਾ ਜਵਾਬ ਦੇਣ: ਬਲਤੇਜ ਪੰਨੂ

👉ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਖ਼ਤਮ ਕਰਨ ਲਈ ਸ੍ਰੀ...

Vigilance Bureau ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Barnala News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...

Guru Kashi University ਦੇ ਨਿਊਜ਼ ਲੈਟਰ ਅਤੇ ਵਿਦਿਆਰਥੀ ਮੈਗਜ਼ੀਨ ਦੇ ਪੋਸਟਰ ਰੀਲੀਜ਼

Talwandi Sabo News: Guru Kashi University (ਗੁਰੂ ਕਾਸ਼ੀ ਯੂਨੀਵਰਸਿਟੀ)...