WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਵਿਸ਼ੇਸ਼ ਪਹਿਲਕਦਮੀਆਂ:ਡਿਪਟੀ ਕਮਿਸ਼ਨਰ

ਬਠਿੰਡਾ, 17 ਸਤੰਬਰ : ਵਾਤਾਵਰਣ ਦੀ ਸੰਭਾਲ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਸਬੰਧੀ ਪੰਜਾਬ ਸਰਕਾਰ ਲਗਾਤਾਰ ਵਿਸ਼ੇਸ਼ ਪਹਿਲਕਦਮੀਆਂ ਕਰ ਰਹੀ ਹੈ। ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਲੱਸਟਰ ਅਫ਼ਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉੱਨਤ ਕਿਸਾਨ ਐਪ ਸਬੰਧੀ ਵੱਧ ਤੋਂ ਵੱਧ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਵੇ।

ਘਰੇਲੂ ਕਲੈਸ਼ ਨੇ ਪੱਟਿਆ ਘਰ: ਨਸ਼ੇ ਦੇ ਲੋਰ ’ਚ ਹੋਈ ਲੜਾਈ ਦੌਰਾਨ ਪੁੱਤ ਨੇ ਪਿਊ ਮਾ+ਰਿਆ

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਲੱਸਟਰ ਅਫ਼ਸਰਾਂ ਨੂੰ ਕਿਹਾ ਕਿ ਉਹ ਇਸ ਐਪ ਸਬੰਧੀ ਪੂਰਨ ਜਾਣਕਾਰੀ ਪ੍ਰਾਪਤ ਕਰਕੇ ਨੋਡਲ ਅਫ਼ਸਰਾਂ ਨੂੰ ਸਿਖਲਾਈ ਦੇਣੀ ਯਕੀਨੀ ਬਣਾਉਣ ਤਾਂ ਜੋ ਉਹ ਅੱਗੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਐਪ ਸਬੰਧੀ ਜਾਣੂ ਕਰਵਾ ਸਕਣ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਉੱਨਤ ਕਿਸਾਨ ਐਪ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਇਸ ਐਪ ਤੋਂ ਸੁਪਰ ਐਸ.ਐਮ.ਐਸ., ਸਰਫੇਸ ਸੀਡਰ, ਸਰਬ ਮਾਸਟਰ/ਰੋਟਰੀ ਸਲੈਸ਼ਰ, ਹੈਪੀ ਸੀਡਰ, ਸੁਪਰ ਸੀਡਰ, ਉਲਟਾਵੇ ਪਲਾਓ, ਪੈਡੀ ਸਟਰਾਅ ਚੌਪਰ/ਸਰੈਡਰ/ਮਲਚਰ, ਬੇਲਰ, ਰੇਕ, ਸਮਾਰਟ ਸੀਡਰ, ਕਰਾਪ ਰੀਪਰ, ਜੀਰੋ ਟਿੱਲ ਡਰਿੱਲ ਮਸ਼ੀਨਾਂ ਘੱਟ ਰੇਟਾਂ ‘ਤੇ ਬੁੱਕ ਕਰਵਾ ਸਕਦੇ ਹਨ।

ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਦਾ ਪੁੱਤਰ NIA ਵੱਲੋਂ ਤਲਬ

ਉਨ੍ਹਾਂ ਕਿਹਾ ਕਿ ਉੱਨਤ ਕਿਸਾਨ ਐਪ ਨੂੰ 20 ਸਤੰਬਰ ਤੋਂ ਬਾਅਦ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਸਿਖਲਾਈ ਦੌਰਾਨ ਕਲੱਸਟਰ ਅਫ਼ਸਰਾਂ ਦੇ ਸੁਝਾਅ ਵੀ ਲਏ ਗਏ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਰਿੰਦਰ ਸਿੰਘ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਐਸਡੀਐਮ ਰਾਮਪੁਰਾ ਕੰਵਰਜੀਤ ਸਿੰਘ ਮਾਨ, ਐਸਡੀਐਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਜਗਸੀਰ ਸਿੰਘ ਮੋੜ ਅਤੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ।

 

Related posts

ਮਿੱਤਲ ਪ੍ਰਵਾਰ ਵਲੋਂ ਸ਼ੀਸ਼ ਮਹਿਲ ਹਾਈਟਸ ਦੇ ਪਹਿਲੇ ਫਲੈਟ ਦੀਆਂ ਚਾਬੀਆਂ ਪਰਿਵਾਰ ਨੂੰ ਸੌਪੀਆਂ

punjabusernewssite

ਸ਼ਹੀਦਾਂ ਦੀ ਯਾਦ ’ਚ ਨਵੀਂ ਦਿੱਲੀ ਵਿਖੇ ਬਣਨ ਵਾਲੀ ‘ਅੰਮ੍ਰਿਤਾ ਵਾਟਿਕਾ’ ਲਈ ਹਰ ਪਿੰਡ ਦੀ ਮਿੱਟੀ ਬਣੇਗੀ ਹਿੱਸਾ: ਦਿਆਲ ਸੋਢੀ

punjabusernewssite

ਬਠਿੰਡਾ ’ਚ ਐਸਐਸਪੀ ਦਫ਼ਤਰ ਦੇ ਅੰਦਰ ਨਹੀਂ, ਬਾਹਰ ਲੱਗਦਾ ਹੈ ਜਨਤਾ ਦਰਬਾਰ

punjabusernewssite