ਚੰਡੀਗੜ੍ਹ, 18 ਸਤੰਬਰ: ਵਿਵਾਦਤ ਫ਼ਿਲਮੀ ਹੀਰੋਇਨ ਤੇ ਹੁਣ ਕੁੱਝ ਮਹੀਨੇ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਨਵੀਂ ਐਮ.ਪੀ ਕੰਗਨਾ ਰਣੌਤ ਲਈ ਹੁਣ ਹੋਰ ਮੁਸ਼ਕਿਲ ਖੜੀ ਹੋ ਗਈ ਹੈ। ਆਪਣੀ ਚਰਚਿਤ ਫ਼ਿਲਮ ਐਮਰਜੈਂਸੀ ’ਚ ਸਿੱਖਾਂ ਦੀ ਦਿੱਖ ਵਿਗਾੜਣ ਦੇ ਮਾਮਲੇ ਵਿਚ ਪਹਿਲਾਂ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਹੀ ਕੰਗਨਾ ਨੂੰ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ 5 ਦਸੰਬਰ ਲਈ ਸੰਮਨ ਕਰ ਲਿਆ ਹੈ। ਸੀਨੀਅਰ ਵਕੀਲ ਤੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਬੱਸੀ ਵੱਲੋਂ 30 ਅਗਸਤ ਨੂੰ ਦਾਈਰ ਇਹ ਪਿਟੀਸ਼ਨ ਦਾਈਰ ਕੀਤੀ ਗਈ ਸੀ।
ਅਸਤੀਫ਼ਾ ਦੇਣ ਤੋਂ ਬਾਅਦ ਕੇਜ਼ਰੀਵਾਲ ਹੁਣ ਹਫ਼ਤੇ ’ਚ ਛੱਡਣਗੇ ਸਰਕਾਰੀ ਰਿਹਾਇਸ਼ ਤੇ ਸਹੂਲਤ
ਜਿਸਦੇ ਵਿਚ ਉਨ੍ਹਾਂ ਧਾਰਾ 196 ਪਾਰਟ 1, 197 ਪਾਰਟ 1, 302 ਅਤੇ 299 ਬੀਐਨਐਸ ਅਧੀਨ ਸੰਮਨ ਕਰਕੇ ਉਸਦੇ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਵਕੀਲ ਬੱਸੀ ਮੁਤਾਬਕ ਇਸ ਫ਼ਿਲਮ ਰਾਹੀਂ ਕੰਗਨਾ ਨੇ ਨਾ ਸਿਰਫ਼ ਸਿੱਖਾਂ ਦੀ ਦਿੱਖ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਹੈ, ਬਲਕਿ ਸਿੱਖਾਂ ਦੇ ਪੋਪ ਵਜੋਂ ਜਾਣੇ ਜਾਂਦੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਭੂਮਿਕਾ ’ਤੇ ਵੀ ਸਵਾਲੀਆਂ ਨਿਸ਼ਾਨ ਲਗਾਏ ਹਨ। ਗੌਰਤਲਬ ਹੈ ਕਿ ਇਸ ਫ਼ਿਲਮ ਨੂੰ ਲੈਕੇ ਉੱਠੇ ਵਿਵਾਦ ਤੋਂ ਬਾਅਦ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ’ਤੇ ਰੋਕ ਲੱਗ ਗਈ ਸੀ। ਇਸੇ ਤਰ੍ਹਾਂ ਇਸਦੇ ਵਿਚ ਸੈਂਸਰ ਬੋਰਡ ਵੱਲੋਂ ਤਿੰਨ ਕੱਟ ਲਗਾਏ ਗਏ ਸਨ ਤੇ 10 ਬਦਲਾਅ ਕਰਨ ਦੇ ਹੁਕਮ ਦਿੱਤੇ ਸਨ।