ਬਠਿੰਡਾ, 20 ਸਤੰਬਰ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗਾਂ ਨੇ ਵਿਦਿਆਰਥੀਆਂ ਨੂੰ ਯਾਦਗਾਰੀ ਫਰੈਸ਼ਰ ਪਾਰਟੀ ਦਿੱਤੀ ਗਈ। ਇਸ ਪਾਰਟੀ ਵਿੱਚ ਬੀ.ਏ., ਬੀ.ਕਾਮ., ਬੀ.ਐਸ.ਸੀ. (ਮੈਡੀਕਲ ਅਤੇ ਨਾਨ-ਮੈਡੀਕਲ), ਬੀ.ਐਸ.ਸੀ. (ਸੀ ਐਸ ਐਮ), ਐਮ.ਏ.(ਅੰਗਰੇਜ਼ੀ)ਅਤੇ ਐਮ.ਕਾਮ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਜਿੱਥੇ ਵਿਦਿਆਰਥਣਾਂ ਦੁਆਰਾ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ, ਉੱਥੇ ਮਿਸ ਫਰੈਸ਼ਰ ਦੀ ਚੋਣ ਲਈ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚੋਂ ਜੇਤੂਆਂ ਦੀ ਚੋਣ ਕਰਨ ਲਈ ਨਿਰਣਾਇਕ ਮੰਡਲ ਵਿੱਚ ਡਾ. ਵਿਜੈ ਲਕਸ਼ਮੀ, ਡਾ. ਏਕਤਾ ਅਤੇ ਈਸ਼ਾ ਸਾਰੀਨ ਹਾਜ਼ਰ ਰਹੇ ।
ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ:ਐਸ.ਈ. ਗੁਪਤਾ
ਫਰੈਸ਼ਰ ਪਾਰਟੀ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ , ਬੀ.ਐੱਡ ਕਾਲਜ ਦੇ ਸਕੱਤਰ ਦੁਰਗੇਸ਼ ਜਿੰਦਲ ਅਤੇ ਕਾਰਜਕਾਰੀ ਪ੍ਰਿੰਸੀਪਲ ਮਨਿੰਦਰ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ । ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਨੇ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਹੁੰਦਾ ਹੈ । ਇਸ ਸਮੇਂ 2024-25 ਦੇ ਸ਼ੈਸ਼ਨ ਵਿੱਚ ਆਏ ਹੋਏ ਨਵੇਂ ਅਧਿਆਪਕ ਸਾਹਿਬਾਨਾਂ ਨੂੰ ਵੀ ਜੀ ਆਇਆਂ ਕਿਹਾ ਗਿਆ। ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਫਰੈਸ਼ਰ ਪਾਰਟੀ ਦਾ ਮਤਲਬ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣਾ ਹੀ ਨਹੀਂ ਹੁੰਦਾ ਸਗੋਂ ਸ਼ੁੱਭ ਕਾਮਨਾਵਾਂ ਦੇਣਾ ਵੀ ਹੁੰਦਾ ਹੈ ਕਿਉਂਕਿ ਇਸ ਉਪਰੰਤ ਉਹ ਨਵੇਂ ਪੜ੍ਹਾਅ ਦਾ ਸਫ਼ਰ ਸ਼ੁਰੂ ਕਰਦੇ ਹਨ।
ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਨਵੇਂ ਤਨਖ਼ਾਹ ਸਕੇਲ ਨੂੰ ਲੈ ਕੇ ਸੰਘਰਸ਼ ਜਾਰੀ
ਕਰਵਾਏ ਗਏ ਮੁਕਾਬਲਿਆਂ ਦੇ ਅਧਾਰ ’ਤੇ ਬੀ.ਏ. ਵਿੱਚੋਂ ਮੁਸਕਾਨ (ਮਿਸ ਫਰੈਸ਼ਰ), ਤਨਵੀਰ (ਮਿਸ ਐਡੋਰਏਬਲ) ਅਤੇ ਸਿਦਕ (ਮਿਲ ਚਾਰਮਿੰਗ) ਰਹੀਆਂ । ਬੀ.ਕਾਮ ਵਿੱਚੋਂ, ਅਰਪਿਤਾ (ਮਿਸ ਐਲੀਗੈਂਟ), ਰਵਨੀਤ (ਮਿਸ ਬਿਊਟੀਫੁੱਲ ਅਟਾਇਰ) ਅਤੇ ਮੁਸਕਾਲ (ਮਿਸ ਫਰੈਸ਼ਰ) ਰਹੀਆਂ । ਬੀ.ਐਸ.ਸੀ. (ਸੀ ਐਸ ਐਮ) ਵਿੱਚੋਂ ਸ਼ੀਨਾ (ਮਿਸ ਐਡੋਰਏਬਲ) ਅਤੇ ਰਮਨ (ਮਿਸ ਫਰੈਸ਼ਰ) ਰਹੀਆਂ । ਪੀ. ਜੀ ਗਰੁੱਪ ਵਿੱਚੋਂ ਅਕਾਂਕਸ਼ਾ ਗੋਇਲ (ਮਿਸ ਫਰੈਸ਼ਰ), ਦਿਲਸ਼ਾਨ ਕੌਰ (ਮਿਸ ਚਾਰਮਿੰਗ) ਰਹੀਆਂ।ਮੰਚ ਸੰਚਾਲਨ ਅਰਪਿਤਾ ਅਤੇ ਰੁਪਿੰਦਰ (ਬੀ.ਕਾਮ), ਅੰਸ਼ੀਕਾ (ਬੀ.ਏ), ਅਕਾਂਕਸ਼ਾਂ ਅਤੇ ਸ਼ਾਇਨਾ (ਐਮ.ਏ ਅੰਗਰੇਜ਼ੀ) ਦੁਆਰਾ ਕੀਤਾ ਗਿਆ। ਸਮੁੱਚੀਆਂ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਦੁਆਰਾ ਪਾਰਟੀ ਦੇ ਆਯੋਜਨ ਲਈ ਅਗਵਾਈ ਡਾ. ਸਵੀਤਾ ਭਾਟੀਆ, ਡਾ. ਪੌਮੀ ਬਾਂਸਲ ਅਤੇ ਡਾ. ਤਰੂ ਮਿੱਤਲ ਨੇ ਕੀਤੀ ।
Share the post "SSD Girls College ਦੇ ਆਰਟਸ, ਕਾਮਰਸ ਅਤੇ ਸਾਇੰਸ ਵਿਭਾਗਾਂ ਨੇ ਵਿਦਿਆਰਥੀਆਂ ਨੂੰ ਦਿੱਤੀ ਫਰੈਸ਼ਰ ਪਾਰਟੀ"