ਬਠਿੰਡਾ, 24 ਸਤੰਬਰ: ਬੀਤੀ ਦੇਰ ਸ਼ਾਮ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੇ ਵਿਚ ਬਠਿੰਡਾ ਜ਼ਿਲ੍ਹੇ ਨੂੰ ਵੀ ਇੱਕ ਦਰਜ਼ਨ ਤੋਂ ਵੱਧ ਸਿਵਲ ਤੇ ਪੁਲਿਸ ਅਫ਼ਸਰ ਨਵੇਂ ਮਿਲੇ ਹਨ। ਇੰਨ੍ਹਾਂ ਤਬਾਦਲਿਆਂ ਦੇ ਵਿਚ ਜਿੱਥੇ ਇਕੱਲੇ ਤਲਵੰਡੀ ਸਾਬੋ ਸਬ ਡਿਵੀਜ਼ਨ ਨੂੰ ਛੱਡ ਬਾਕੀ ਤਿੰਨਾਂ ਸਬ ਡਿਵੀਜ਼ਨਾਂ ਦੇ ਐਸ.ਡੀ.ਐਮਜ਼ ਬਦਲ ਦਿੱਤੇ ਗਏ ਹਨ, ਉਥੇ ਦੋਨੋਂ ਏਡੀਸੀ ਵੀ ਨਵੇਂ ਆ ਗਏ ਹਨ। ਹਾਲਾਂਕਿ ਏਡੀਸੀ ਡਿਵੇਲਪਮੈਂਟ ਦੀ ਪੋਸਟ ਹਾਲੇ ਖ਼ਾਲੀ ਪਈ ਹੈ। ਇਸਤੋਂ ਇਲਾਵਾ ਪਿਛਲੇ ਦਿਨੀਂ ਇੱਥੋਂ ਤਬਦੀਲ ਕੀਤੇ ਗਏ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਦੀ ਥਾਂ ਹੁਣ ਆਈਏਐਸ ਸੰਜਮ ਅਗਰਵਾਲ ਨੂੰ ਕਮਿਸ਼ਨਰ ਤੈਨਾਤ ਕੀਤਾ ਗਿਆ।
ਮੰਤਰੀ ਮੰਡਲ ਤੋਂ ਬਾਅਦ ਮਾਨ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਿੱਚ ਰੱਦੋਬਦਲ
ਏਡੀਸੀ ਵਜੋਂ ਕੁੱਝ ਸਮਾਂ ਪਹਿਲਾਂ ਇੱਥੋਂ ਬਦਲ ਕੇ ਗਏ ਪੂਨਮ ਸਿੰਘ ਨੂੰ ਏਡੀਸੀ ਜਨਰਲ ਅਤੇ ਮੋੜ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੂੰ ਤਰੱਕੀ ਦੇ ਕੇ ਮਨਦੀਪ ਕੌਰ ਦੀ ਥਾਂ ਏਡੀਸੀ ਅਰਬਨ ਡਿਵੇਲਪਮੈਂਟ ਲਗਾਇਆ ਗਿਆ। ਇਸੇ ਤਰ੍ਹਾਂ ਸੈਕਟਰੀ ਆਰਟੀਏ ਦੀ ਜਿੰਮੇਵਾਰੀ ਆਰ.ਪੀ ਸਿੰਘ ਨੂੰ ਦਿੱਤੀ ਗਈ ਹੈ। ਰਾਮਪੁਰਾ ਫ਼ੂਲ ਦੇ ਐਸ.ਡੀ.ਐਮ ਕੰਵਰਜੀਤ ਸਿੰਘ ਦੀ ਥਾਂ ਗਗਨਦੀਪ ਸਿੰਘ, ਬਠਿੰਡਾ ਦੀ ਐਸਡੀਐਮ ਇਨਾਯਤ ਦੀ ਥਾਂ ਬਲਕਰਨ ਸਿੰਘ ਮਾਹਲ ਅਤੇ ਮੋੜ ਦੇ ਨਵੇਂ ਐਸਡੀਐਮ ਵਜੋਂ ਸੁਖਰਾਜ ਸਿੰਘ ਢਿੱਲੋਂ ਨੂੰ ਜਿੰਮੇਵਾਰੀ ਦਿੱਤੀ ਹੈ।
ਬਹੁ-ਕਰੋੜੀ ਝੋਨਾ ਘੁਟਾਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ
ਉਧਰ ਜੇਕਰ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਮੋੜ ਦੇ ਡੀਐਸਪੀ ਰਾਹੁਲ ਭਾਰਦਵਾਜ ਬਠਿੰਡਾ ਡੀਐਸਪੀ ਹੈਡਕੁਆਟਰ ਬਠਿੰਡਾ , ਲੰਮਾ ਸਮਾਂ ਡੀਐਸਪੀ ਸਿਟੀ ਬਠਿੰਡਾ ਰਹੇ ਕੁਲਦੀਪ ਸਿੰਘ ਨੂੰ ਡੀਐਸਪੀ ਮੌੜ ਮੰਡੀ, ਪਹਿਲਾਂ ਵੀ ਤਲਵੰਡੀ ਰਹਿ ਚੁੱਕੇ ਡੀਐਸਪੀ ਰਾਜੇਸ਼ ਸਨੇਹੀ ਬੱਤਾ ਨੂੰ ਮੁੜ ਤਲਵੰਡੀ ਸਾਬੋ, ਤਲਵੰਡੀ ਸਾਬੋ ਦੇ ਮੌਜੂਦਾ ਡੀਐਸਪੀ ਈਸ਼ਾਨ ਸਿੰਗਲਾ ਨੂੰ ਡੀਐਸਪੀ ਪੀਬੀਆਈ ਕਰਾਇਮ ਅਗੈਂਸਟ ਵੂਮੈਂਨ ਐਂਡ ਚਿਲਡਰਨ ਬਠਿੰਡਾ, ਡੀਐਸਪੀ ਕਰਮਜੀਤ ਸਿੰਘ ਨੂੰ ਡੀਐਸਪੀ ਸਪੈਸ਼ਲ ਕਰਾਇਮ ਅਤੇ ਕੋਰਟ ਕੋ-ਆਰਡੀਨੇਟਰ, ਡੀਐਸਪੀ ਅਮਰਜੀਤ ਸਿੰਘ ਨੂੰ ਡੀਐਸਪੀ ਡੀ ਬਠਿੰਡਾ ਅਤੇ ਮਨਜੀਤ ਸਿੰਘ ਨੂੰ ਡੀਐਸਪੀ ਪੀਬੀਆਈ ਹੋਮੀਸਾਈਡ ਐਂਡ ਫ਼ੌਰੇਂਸਕ ਲਗਾਇਆ ਗਿਆ ਹੈ।