ਬਠਿੰਡਾ , 24 ਸਤੰਬਰ : ਐਸ.ਐਸ.ਡੀ. ਗਰਲਜ਼ ਕਾਲਜ, ਐਸ.ਐਸ.ਡੀ. ਵੂਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਐਸ.ਐਸ.ਡੀ. ਕਾਲਜੀਏਟ ਸੀਨੀ. ਸੈਕੰ. ਸਕੂਲ ਬਠਿੰਡਾ ਵਿਖੇ ਪ੍ਰਿੰਸੀਪਲ ਡਾ.ਨੀਰੂ ਗਰਗ ਦੀ ਅਗਵਾਈ ਅਧੀਨ ਐਨ.ਐਸ.ਐਸ. ਯੂਨਿਟਾਂ ਦੁਆਰਾ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਉਂਦੇ ਹੋਏ ਐਸ.ਐਸ.ਡੀ. ਕਾਲਜੀਏਟ ਸੀਨੀ.ਸੈਕੰ.ਸਕੂਲ ਦੇ ਐਨ.ਐਸ.ਐਸ. ਯੂਨਿਟਾਂ ਦਾ ਉਦਘਾਟਨੀ ਸਮਾਰੋਹ ਦੀ ਰਸਮ ਕੇਕ ਕੱਟ ਕੇ ਕੀਤੀ ਗਈ । ਇਸ ਪ੍ਰੋਗਰਾਮ ਅਧੀਨ ਡਾ. ਊਸ਼ਾ ਸ਼ਰਮਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਦਿਆਂ ਵਲੰਟੀਅਰਾਂ ਨੂੰ ਐਨ.ਐਸ.ਐਸ. ਦੇ ਰੋਲ ਅਤੇ ਮਹੱਤਤਾ’ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਉਹਨਾਂ ਵਲੋਂ ਵਲੰਟੀਅਰਾਂ ਨੂੰ ਐਨ.ਐਸ.ਐਸ. ਦੀ ਸਹੁੰ ਵੀ ਚਕਾਈ ਗਈ ।
ਨਵੇਂ ਬਣੇ ਮੰਤਰੀਆਂ ਨੇ ਪ੍ਰਵਾਰਾਂ ਸਹਿਤ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ
ਇਸ ਤੋਂ ਇਲਾਵਾ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਸਮਾਜਿਕ ਬੁਰਾਈਆਂ ਤੇ ਨੁਕੜ ਨਾਟਕ ਅਤੇ ਮਾਨਸਿਕ ਸਿਹਤ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਗਈ । ਖੁਸ਼ੀ ਸਿਕਾ ਦੁਆਰਾ ਐਨ.ਐਸ.ਐਸ ਬਾਰੇ ਚਾਨਣਾ ਪਾਇਆ ਅਤੇ ਨਿਹਾਰੀਕਾ ਦੁਆਰਾ ਕਵਿਤਾ ਪੇਸ਼ ਕੀਤੀ ਗਈ । ਇਸ ਮੌਕੇ ਤੇ ਕਾਲਜ ਦੇ ਪ੍ਰੋਗਰਾਮ ਅਫ਼ਸਰ ਡਾ. ਸਿਮਰਜੀਤ ਕੌਰ, ਮੈਡਮ ਗੁਰਮਿੰਦਰ ਜੀਤ ਕੌਰ, ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਰਸ਼ਮੀ ਤਿਵਾੜੀ, ਪ੍ਰੋਗਰਾਮ ਅਫ਼ਸਰ ਮੈਡਮ ਰੇਖਾ ਰਾਣੀ ਅਤੇ ਐਸ.ਐਸ.ਡੀ. ਵੂਮੈਨਜ਼ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਪ੍ਰੋਗਰਾਮ ਅਫ਼ਸਰ ਸ਼ਾਮਿਲ ਰਹੇ । ਇਸ ਤੋਂ ਇਲਾਵਾ ਐਨ.ਐਸ.ਐਸ. ਦਿਨ ਨੂੰ ਸਮਰਪਿਤ ਲੋਗੋ ਬਣਾਉਣ, ਪੋਸਟਰ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ । ਪਲਾਸਟਿਕ ਰਹਿਤ ਭਾਰਤ ਬਣਾਉਣ ਲਈ ਕਾਗਜ਼ ਅਤੇ ਕੱਪੜੇ ਦੇ ਬੈਗ ਬਣਵਾਏ ਗਏ ।
ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ
ਕਾਗਜ਼ ਦੇ ਬੈਗ ਬਣਾਉਣ ਦੇ ਮੁਕਾਬਲੇ ਵਿੱਚ ਰਸ਼ਮੀ ਸ਼ਰਮਾ, ਰਵਨੀਤ ਕੌਰ ਅਤੇ ਮੁਸਕਾਨ ਸ਼ਰਮਾ ਅਤੇ ਕੱਪੜੇ ਦੇ ਬੈਗ ਬਣਾਉਣ ਦੇ ਮੁਕਾਬਲੇ ਵਿੱਚ ਰੁਪਿੰਦਰ ਸੋਨੀ, ਸੁੱਖਪ੍ਰੀਤ ਕੌਰ ਅਤੇ ਜੀਵੀਕਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ । ਇਸ ਸਮੇਂ ਹੋਣਹਾਰ ਵਲੰਟੀਅਰਾਂ ਨੂੰ ਇਨਾਮ ਦੇ ਕੇ ਅਤੇ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਕਾਲਜਾਂ ਦੇ 300 ਅਤੇ ਸਕੂਲ ਦੇ 100 ਵਲੰਟੀਅਰਾਂ ਨੇ ਭਾਗ ਲਿਆ । ਮੰਚ ਦਾ ਸੰਚਾਲਨ ਵਲੰਟੀਅਰ ਪ੍ਰਭਜੋਤ ਕੌਰ ਅਤੇ ਯਾਦਵੀ ਦੁਆਰਾ ਕੀਤਾ ਗਿਆ । ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ, ਜਰਨਲ ਸੱਕਤਰ ਸ਼੍ਰੀ ਵਿਕਾਸ ਗਰਗ ਅਤੇ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐਨ.ਐਸ.ਐਸ. ਯੂਨਿਟਾਂ ਦੇ ਪ੍ਰੋਗਰਾਮ ਅਫਸਰਾਂ ਨੂੰ ਸਫਲਤਾਪੂਰਵਕ ਪ੍ਰੋਗਰਾਮ ਲਈ ਵਧਾਈ ਦਿੱਤੀ ।