Punjabi Khabarsaar
ਬਠਿੰਡਾ

HMEL ਜ਼ਿਲ੍ਹੇ ਦੀਆਂ 19,000 ਤੋਂ ਵੱਧ ਵਿਧਵਾਵਾਂ ਨੂੰ ਇੰਡਕਸ਼ਨ ਕੁੱਕਟਾਪ ਮੁਹੱਈਆ ਕਰਵਾਏਗਾ

ਤਲਵੰਡੀ ਸਾਬੋ ‘ਚ 200 ਵਿਧਵਾਵਾਂ ਨੂੰ ਕੁੱਕਟਾਪ ਵੰਡੇ ਗਏ
ਬਠਿੰਡਾ, : ਧੂੰਆਂ-ਮੁਕਤ ਘਰੇਲੂ ਖਾਣਾ ਪਕਾਉਣ ਨੂੰ ਉਤਸ਼ਾਹਤ ਕਰਨ ਅਤੇ ਹਰੀਤ ਊਰਜਾ ਪਹਿਲਕਦਮੀ ਦਾ ਸਮਰਥਨ ਕਰਦਿਆਂ ਐਚਐਮਈਐਲ (ਐਚਪੀਸੀਐਲ-ਮਿੱਤਲ ਐਨਰਜੀ ਲਿਮਟਿਡ) ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਨੂੰ 19,320 ਇੰਡਕਸ਼ਨ ਕੁੱਕਟਾਪ ਮੁਹੱਈਆ ਕਰਵਾਇਆ ਜਾਵੇਗਾ।ਇਹ ਪਹਿਲ ਅੰਤਰਰਾਸ਼ਟਰੀ ਟਿਕਾਊ ਵਿਕਾਸ ਟੀਚੇ (ਐਸਡੀਜੀ) ਨੰਬਰ 7 ਦੇ ਤਹਿਤ ਹੈ ਜਿਸਦਾ ਉਦੇਸ਼ ਕਿਫਾਇਤੀ ਅਤੇ ਸਵੱਛ ਊਰਜਾ ਪ੍ਰਦਾਨ ਕਰਨਾ ਹੈ।

ਪੰਜਾਬ ਸਰਕਾਰ ਵੱਲੋਂ ਮੁੜ ਵੱਡਾ ਪ੍ਰਸ਼ਾਸਨਿਕ ਫ਼ੇਰਬਦਲ, 49 IAS ਅਤੇ PCS ਅਫ਼ਸਰ ਬਦਲੇ

ਇਹ ਮੁਹਿੰਮ ਸਥਾਨਕ ਘਰਾਂ ਲਈ ਭਰੋਸੇਯੋਗ ਅਤੇ ਟਿਕਾਊ ਊਰਜਾ ਤੱਕ ਪਹੁੰਚ ਨੂੰ ਵਧਾਏਗਾ।ਖਾਸ ਗੱਲ ਇਹ ਹੈ ਕਿ ਇਸ ਯੋਜਨਾ ਤਹਿਤ ਵੰਡੀ ਗਈ ਇੰਡਕਸ਼ਨ ਕੁੱਕਟਾਪ ਦੀ ਤਕਨੀਕ ਨੂੰ ਐਚਐਮਈਐਲ ਦੀ ਰਿਸਰਚ ਐਂਡ ਡਿਵੈਲਪਮੈਂਟ ਟੀਮ ਨੇ ਹੀ ਤਿਆਰ ਕੀਤਾ ਹੈ। ਇਸ ਤੋਂ ਬਾਅਦ ਇਸ ਤਕਨਾਲੋਜੀ ਦਾ ਪੇਟੈਂਟ ਕਰਵਾਉਣ ਤੋਂ ਬਾਅਦ ਇਸ ਪ੍ਰੋਡਕਟ ਨੂੰ ਖੁਦ ਐਚਐਮਈਐਲ ਨੇ ਤਿਆਰ ਕੀਤਾ ਹੈ, ਜਿਸ ਨੂੰ ਹੁਣ ਲੋੜਵੰਦ ਔਰਤਾਂ ਨੂੰ ਵੰਡਿਆ ਜਾਵੇਗਾ।ਇਹ ਮੁਹਿੰਮ ਤਲਵੰਡੀ ਸਾਬੋ ਤੋਂ ਸ਼ੁਰੂ ਹੋਈ ਅਤੇ 200 ਵਿਧਵਾ ਔਰਤਾਂ ਨੂੰ ਇੰਡਕਸ਼ਨ ਕੁੱਕਟਾਪ ਵੰਡੇ ਗਏ।

Big News: ਭਾਜਪਾ ਐਮ.ਪੀ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਦੇਖੋ ਵੀਡੀਓ

ਇਸ ਤੋਂ ਬਾਅਦ ਹੁਣ ਇਹ ਇੰਡਕਸ਼ਨ ਕੁੱਕਟਾਪ ਬਠਿੰਡਾ, ਭਗਤਾ ਭਾਈਕਾ, ਮੌੜ, ਨਥਾਣਾ, ਫੂਲ, ਰਾਮਪੁਰਾ, ਸੰਗਤ ਅਤੇ ਤਲਵੰਡੀ ਸਾਬੋ ਦੀਆਂ ਬਾਕੀ ਇਕਾਈਆਂ ਵਿਚ ਵਿਧਵਾਵਾਂ ਨੂੰ ਅਲਾਟ ਕੀਤੇ ਜਾਣਗੇ। ਇਸ ਪਹਿਲ ਕਦਮੀ ਤਹਿਤ ਇਹ ਇੰਡਕਸ਼ਨ ਕੁੱਕਟਾਪ 19 ਤੋਂ 55 ਸਾਲ ਦੀ ਉਮਰ ਵਰਗ ਦੀਆਂ 19 ਹਜ਼ਾਰ ਤੋਂ ਵੱਧ ਵਿਧਵਾਵਾਂ ਨੂੰ ਵੰਡੇ ਜਾਣਗੇ। ਇਸ ਮੌਕੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਨੁਮਾਇੰਦਿਆਂ ਅਤੇ ਐਚਐਮਈਐਲ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਦਰਸ਼ਨ ਕੁਮਾਰ ਨੇ ਐਚਐਮਈਐਲ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।

 

Related posts

ਅਮਰੀਕੀ ਯੂਨੀਵਰਸਟੀ ਨੇ ਬਠਿੰਡਾ ਦੇ ਸਮਾਜ ਸੇਵੀ ਕਰਤਾਰ ਜੌੜਾ ਨੂੰ ਪੀ.ਐਚ.ਡੀ. ਅਵਾਰਡ ਤੇ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

punjabusernewssite

ਮੁੱਖ ਖੇਤੀਬਾੜੀ ਅਫ਼ਸਰ ਨੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕੀਤੀ ਮੀਟਿੰਗ

punjabusernewssite

ਸਵਾਤੀ ਮਾਮਲੇ ਨੇ ਕੇਜਰੀਵਾਲ ਦੀ ਔਰਤਾਂ ਪ੍ਰਤੀ ਸੋਚ ਉਜਾਗਰ ਕੀਤੀ: ਪਰਮਪਾਲ ਕੌਰ ਮਲੂਕਾ

punjabusernewssite