Punjabi Khabarsaar
ਅਪਰਾਧ ਜਗਤ

ਸੁਨਿਆਰੇ ਤੋਂ ਘਰਵਾਲੀ ਲਈ ਖ਼ਰੀਦੇ ਸੋਨੇ ਦੇ ਪੈਸੇ ਮੁਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ

ਬਠਿੰਡਾ, 25 ਸਤੰਬਰ : ਆਪਣੇ ਵਿਆਹ ’ਤੇ ਘਰਵਾਲੀ ਲਈ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਖ਼ਰੀਦ ਕੇ ਪੈਸੇ ਮੁਕਰਨੇਂ ਸ਼੍ਰੋਮਣੀ ਕਮੇਟੀ ਦੇ ਇੱਕ ਮੁਲਾਜਮ ਨੂੰ ਮਹਿੰਗਾ ਪੈ ਗਏ। ਸੁਨਿਆਰੇ ਦੀ ਸਿਕਾਇਤ ’ਤੇ ਹੁਣ ਅਦਾਲਤ ਨੇ ਨਾ ਸਿਰਫ਼ ਊਕਤ ਨੌਜਵਾਨ ਨੂੰ ਮੁਲਜਮ ਕਰਾਰ ਦਿੰਦਿਆਂ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ, ਬਲਕਿ ਸੋਨੇ ਦੇ ਗਹਿਦਿਆਂ ਦੇ ਬਕਾਇਆ ਰਹਿੰਦੇ ਪੈਸੇ ਵੀ 9 ਫ਼ੀਸਦੀ ਵਿਆਜ ਨਾਲ ਦੇਣ ਦਾ ਹੁਕਮ ਸੁਣਾ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਸਵਰਨਕਾਰ ਪਰਵਿੰਦਰ ਸਿੰਘ ਜੋੜਾ ਅਤੇ ਉਨ੍ਹਾਂ ਦੇ ਵਕੀਲ ਲਲਿਤ ਗਰਗ ਨੇ ਦਸਿਆ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਚੱਕ ਫ਼ਤਿਹ ਸਿੰਘ ਵਾਲਾ ਜੋ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਹੈ, ਨੇ ਨਵੰਬਰ 2020 ਵਿਚ ਆਪਣੇ ਵਿਆਹ ਮੌਕੇ ਘਰਵਾਲੀ ਵਾਸਤੇ ਉਸਦੀ ਨੀਟਾ ਜਿਊਲਰਜ਼ ਦੁਕਾਨ ਤੋਂ 11 ਨਵੰਬਰ 2020 ਨੂੰ ਸੋਨੇ ਦਾ ਸੈੱਟ ਖ਼ਰੀਦਿਆ ਸੀ।

Big news: ਸਿਵਲ ਅਧਿਕਾਰੀਆਂ ਤੋਂ ਬਾਅਦ ਹੁਣ ਸਰਕਾਰ ਵੱਲੋਂ ਪੁਲਿਸ ਵਿਭਾਗ ਵਿਚ ਵੱਡੀ ਰੱਦੋਬਦਲ

ਇਸਦੇ ਬਦਲੇ ਬਣਦੀ ਰਾਸ਼ੀ 1 ਲੱਖ 60 ਹਜ਼ਾਰ ਰੁਪਏ ਦਾ ਇੱਕ ਚੈੱਕ (ਨੰਬਰ 000006 ਐਚ. ਡੀ. ਐਫ. ਸੀ. ਬੈਂਕ ਬਰਾਂਚ ਦਿਆਲਪੁਰਾ ਮਿਰਜ਼ਾ) 26 ਨਵੰਬਰ 2020 ਦੀ ਤਾਰੀਕ ਪਾ ਕੇ ਦਿੱਤਾ ਸੀ। ਪ੍ਰੰਤੂ ਖਾਤੇ ਵਿਚ ਪੈਸੇ ਨਾ ਹੋਣ ਕਾਰਨ ਇਹ ਚੈਕ ਬਾਉਂਸ ਹੋ ਗਿਆ ਸੀ। ਜਿਸਤੋਂ ਬਾਅਦ ਸਵਰਨਕਾਰ ਪਰਵਿੰਦਰ ਸਿੰਘ ਜੌੜਾ ਨੇ ਆਪਣੇ ਵਕੀਲ ਲਲਿਤ ਗਰਗ ਰਾਹੀਂ ਗੁਰਪ੍ਰੀਤ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਫਿਰ ਵੀ ਗੁਰਪ੍ਰੀਤ ਸਿੰਘ ਵੱਲੋਂ ਰਕਮ ਨਾ ਦੇਣ ’ਤੇ 15 ਅਪ੍ਰੈਲ 2021 ਨੂੰ ਬਠਿੰਡਾ ਵਿਖੇ ਅਦਾਲਤ ਵਿਚ ਕੇਸ ਦਾਈਰ ਕੀਤਾ ਗਿਆ।

Big News: ਭਾਜਪਾ ਐਮ.ਪੀ ਕੰਗਨਾ ਰਣੌਤ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ, ਦੇਖੋ ਵੀਡੀਓ

ਕਰੀਬ ਸਾਢੇ 3 ਸਾਲ ਲੰਮੇ ਚੱਲੇ ਇਸ ਮੁਕੱਦਮੇ ਦਾ ਹੁਣ ਨਿਪਟਾਰਾ ਕਰਦਿਆਂ ਜੱਜ ਰਾਜਬੀਰ ਕੌਰ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਦੀ ਅਦਾਲਤ ਨੇ ਗੁਰਪ੍ਰੀਤ ਸਿੰਘ ਨੂੰ ਨਿਗੋਟੀਏਬਲ ਇੰਸਟੂਮੈਂਟਸ ਐਕਟ ਦੀ ਧਾਰਾ 138 ਤਹਿਤ ਦੋਸ਼ੀ ਠਹਿਰਾਉਂਦਿਆਂ ਨਾ ਸਿਰਫ਼ ਇੱਕ ਸਾਲ ਦੀ ਸਜ਼ਾ ਸੁਣਾਈ ਸਗੋਂ ਸਮੁੱਚੀ ਚੈੱਕ ਰਕਮ 1.60 ਲੱਖ ਰੁਪਏ ਸਮੇਤ 9 ਫ਼ੀਸਦੀ ਸਾਲਾਨਾ ਵਿਆਜ ਦਰ ਨਾਲ ਅਦਾ ਕਰਨ ਦਾ ਹੁਕਮ ਸੁਣਾਇਆ।

 

Related posts

ਨਸ਼ਿਆਂ ਵਿਰੁਧ ਮੁਹਿੰਮ: ਮੋੜ ਪੁਲਿਸ ਨੇ ਪਿੰਡਾਂ ਵਿਚ ਕਰਵਾਏ ਸੈਮੀਨਾਰ

punjabusernewssite

ਪੰਜਾਬ ਪੁਲਿਸ ਦੀ ਦੋ ਰੋਜ਼ਾ ਚੌਕਸੀ ਮੁਹਿੰਮ, ਬਠਿੰਡਾ ਪੁਲਿਸ ਨੇ ਥਾਂ-ਥਾਂ ਕੀਤੀ ਚੈਕਿੰਗ

punjabusernewssite

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

punjabusernewssite