ਧਾਰਮਿਕ ਸਥਾਨ ਤੋਂ ਮੱਥਾ ਟੇਕ ’ਕੇ ਵਾਪਸ ਮੁੜਦੇ ਸਮੇਂ ਕਾਰ ਨਹਿਰ ’ਚ ਡਿੱਗੀ
ਤਰਨਤਾਰਨ, 26 ਸਤੰਬਰ: ਨਵੀਂ ਕਾਰ ਲੈ ਕੇ ਧਾਰਮਿਕ ਸਥਾਨ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਇੱਕ ਪ੍ਰਵਾਰ ਦੇ ਨਾਲ ਹਾਦਸਾ ਵਾਪਰਨ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਘਟਨਾ ਦੇ ਵਿਚ ਪ੍ਰਵਾਰ ਸੁਰੱਖਿਅਤ ਹੈ ਪ੍ਰੰਤੂ ਨਵੀਂ ਕਾਰ ਨਹਿਰ ਵਿਚ ਡਿੱਗਣ ਕਾਰਨ ਚਕਨਾਚੂਰ ਹੋ ਗਈ। ਇਹ ਘਟਨਾ ਸਾਹਮਣੇ ਆ ਰਹੇ ਇੱਕ ਮੋਟਰਸਾਈਕਲ ਨੂੰ ਬਚਾਉਂਦਿਆਂ ਵਾਪਰੀ। ਸੂਚਨਾ ਮੁਤਾਬਕ ਪਿੰਡ ਮੂਲੇਚੱਕ ਦੇ ਵਾਸੀ ਹਰਜਿੰਦਰ ਸਿੰਘ ਨੇ ਨਵੀਂ ਇਨੋਵਾ ਕਾਰ ਲਈ ਸੀ। ਕਾਰ ਦੀ ਖ਼ੁਸੀ ਵਿਚ ਉਹ ਪ੍ਰਵਾਰ ਸਮੇਤ ਬਾਬਾ ਬੁੱਢੇ ਸ਼ਾਹ ਦੇ ਮੱਥਾ ਟੇਕ ਕੇ ਵਾਪਸ ਘਰ ਆ ਰਹੇ ਸਨ।
ਕੈਨੇਡਾ ’ਚ ਜਸਟਿਨ ਟਰੂਡੋ ਦੀ ਸਰਕਾਰ ਬਚੀ, ਭਾਰੀ ਵੋਟਾਂ ਦੇ ਅੰਤਰ ਨਾਲ ਕੰਜ਼ਰਵੇਟਿਵ ਨੂੰ ਹਰਾਇਆ
ਇਸ ਦੌਰਾਨ ਪਿੰਡ ਮੂਲੇਚੱਕ ਦੀ ਨਹਿਰ ਦੇ ਪੁਲ ਉਪਰ ਅਚਾਨਕ ਅੱਗਿਓ ਇੱਕ ਤੇਜ਼ ਰਫ਼ਤਾਰ ਮੋਟਰਸਾਈਕਲ ਆ ਗਿਆ ਤੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿਚ ਕਾਰ ਨਹਿਰ ਵਿਚ ਡਿੱਗ ਪਈ। ਪਿੰਡ ਵਾਸੀਆਂ ਮੁਤਾਬਕ ਇਹ ਪੁਲ ਬਹੁਤ ਹੀ ਤੰਗ ਹੈ ਅਤੇ ਇਸਦੇ ਆਸਪਾਸ ਰੈÇਲੰਗ ਵੀ ਸੁਰੱਖਿਅਤ ਨਹੀਂ, ਜਿਸ ਕਾਰਨ ਆਏ ਦਿਨ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ। ਘਟਨਾ ਦਾ ਪਤਾ ਚੱਲਦੇ ਹੀ ਲੋਕ ਇਕੱਠੇ ਹੋ ਗਏ ਤੇ ਪ੍ਰਵਾਰ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿੰਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਝੌਕੀ ਇੰਚਾਰਜ਼ ਨੇ ਦਸਿਆ ਕਿ ਗੱਡੀ ਦੇ ਮਾਲਕ ਨੇ ਕੋਈ ਵੀ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇੰਨਕਾਰ ਕਰ ਦਿੱਤਾ।