Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਫ਼ਿਰੋਜ਼ਪੁਰ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਸਾਇਕਲ ਰੈਲੀ ਅਤੇ ਮੈਰਾਥਨ ਦੋੜ ਦਾ ਆਯੋਜਨ

19 Views

ਜ਼ਿਲ੍ਹੇ ਦੀਆਂ ਇਤਿਹਾਸਕ ਥਾਂਵਾ ਅਤੇ ਸੈਰ-ਸਪਾਟੇ ਵਿੱਚ ਵਾਧਾ ਕਰਨ ਬਾਰੇ ਕੀਤਾ ਗਿਆ ਜਾਗਰੂਕ
ਫਿਰੋਜ਼ਪੁਰ,27 ਸਤੰਬਰ: ਵਿਸ਼ਵ ਸੈਰ-ਸਪਾਟਾ ਦਿਵਸ (ਵਰਲਡ ਟੂਰਜ਼ਿਮ ਡੇਅ) ਮੌਕੇ ਲੋਕਾਂ ਨੂੰ ਜ਼ਿਲ੍ਹੇ ਦੀਆ ਇਤਿਹਾਸਕ ਥਾਵਾਂ ਬਾਰੇ ਜਾਣੂ ਕਰਵਾਉਣ ਅਤੇ ਜ਼ਿਲ੍ਹੇ ਵਿੱਚ ਸੈਰ ਸਪਾਟਾ ਨੂੰ ਪ੍ਰਫੂਲਿਤ ਕਰਨ ਦੇ ਮਕਸਦ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਬਾਰੇ ਕੇ ਤੋਂ ਲੈ ਕੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਫਿਰੋਜ਼ਪੁਰ ਤੱਕ ਸਾਈਕਲ ਰੈਲੀ ਅਤੇ ਮੈਰਾਥਨ ਦੋੜ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਅਤੇ ਦੌੜ ਨੂੰ ਐਸ.ਡੀ.ਐਮ ਗੁਰੂਹਰਸਹਾਏ ਦਿਵਯਾ ਪੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੀ.ਸੈ.) ਡਾ. ਸਤਿੰਦਰ ਸਿੰਘ ਅਤੇ ਸਕੱਤਰ ਰੈੱਡ ਕਰਾਸ ਸ਼ੀ ਅਸ਼ੋਕ ਬਹਿਲ ਵੀ ਹਾਜ਼ਰ ਸਨ।ਇਸ ਮੌਕੇ ਐਸ.ਡੀ.ਐਮ ਦਿਵਯਾ ਪੀ ਨੇ ਕਿਹਾ ਕਿ ਇਸ ਰੈਲੀ ਦਾ ਮਕਸਦ ਲੋਕਾਂ ਨੂੰ ਜ਼ਿਲ੍ਹੇ ਦੀਆਂ ਇਤਿਹਾਸਕ ਥਾਵਾਂ ਜ਼ਿਵੇਂ ਕਿ ਹੁਸੈਨੀਵਾਲਾ ਸ਼ਹੀਦੀ ਸਮਾਰਕ, ਗੁਰਦੁਆਰਾ ਸਾਰਾਗੜ੍ਹੀ, ਫਿਰੋਜ਼ਸ਼ਾਹ ਐਂਗਲੋ ਸਿੱਖ ਵਾਰ ਆਦਿ ਬਾਰੇ ਜਾਣੂ ਕਰਵਾ ਕੇ ਇਨ੍ਹਾਂ ਥਾਵਾਂ ਤੇ ਸੈਰ-ਸਪਾਟੇ ਵਿੱਚ ਵਾਧਾ ਕਰਨਾ ਹੈ।

ਬਠਿੰਡਾ’ਚ ਟੂਰਿਜ਼ਮ ਡੇਅ ਦੇ ਮੱਦੇਨਜ਼ਰ ਕਰਵਾਈ ਹੈਰੀਟੇਜ ਵਾਕ

ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਨਾਲ ਅਸੀਂ ਜਿਸ ਵਿੱਚ ਜਗ੍ਹਾਂ ਦਾ ਦੌਰਾ ਕਰਦੇ ਹਾਂ ਇੱਕ ਤਾਂ ਸਾਨੂੰ ਉਸ ਜਗ੍ਹਾਂ ਦਾ ਦੌਰਾ ਕਰਨ ਨਾਲ ਸਕੂਨ ਮਿਲਦਾ ਹੈ ਦੂਜਾ ਨਾਲ ਹੀ ਉਸ ਜਗ੍ਹਾਂ ਬਾਰੇ ਵਡਮੁੱਲੀ ਜਾਣਕਾਰੀ ਵੀ ਹਾਸਲ ਹੁੰਦੀ ਹੈ। ਇਸ ਰੈਲੀ ਅਤੇ ਦੌੜ ਵਿੱਚ 200 ਵਿਦਿਆਰਥੀਆਂ ਨੇ ਹਿੱਸਾ ਲਿਆ ਜਿਸ ਵਿੱਚ 100 ਵਿਦਿਆਰਥੀ ਸਾਈਕਲ ਰੈਲੀ ਵਿਚ ਅਤੇ 100 ਵਿਦਿਆਰਥੀ ਮੈਰਾਥਨ ਦੌੜ ਵਿਚ ਸ਼ਾਮਲ ਹੋਏ। ਇਨ੍ਹਾਂ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਸੈਰ-ਸਪਾਟਾ ਦਿਵਸ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰਹਿਣ, ਵਾਤਾਵਰਨ ਬਚਾਉਣ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਰੈਲੀ ਅਤੇ ਦੌੜ ਵਿੱਚ ਪਹਿਲੇ ਤਿੰਨ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਾਈਕਲਿੰਗ ਵਿੱਚ ਪਹਿਲੇ ਸਥਾਨ ਤੇ ਆਉਣ ਵਾਲਾ ਵਿਦਿਆਰਥੀ ਸੁਮਿਤ ਕੁਮਾਰ (ਗੁਰੂ ਨਾਨਕ ਕਾਲਜ), ਦੂਜੇ ਸਥਾਨ ਤੇ ਵਿਦਿਆਰਥੀ ਹਾਰਦਿਕ ਰਾਜ (ਐਸਬੀਐਸ ਯੂਨੀਵਰਸਿਟੀ) ਅਤੇ ਤੀਜੇ ਸਥਾਨ ਤੇ ਵਿਦਿਆਰਥੀ ਸਾਗਰ (ਆਰ.ਐਸ.ਡੀ ਕਾਲਜ) ਫਿਰੋਜ਼ਪੁਰ ਰਿਹਾ।

ਪ੍ਰਾਇਮਰੀ ਅਧਿਆਪਕਾਂ ਦੀ ਟਰੇਨਿੰਗ ਸਬੰਧੀ ਹਰਜੋਤ ਸਿੰਘ ਬੈਂਸ ਵੱਲੋਂ ਫਿਨਲੈਂਡ ਦੇ ਸਫੀਰ ਨਾਲ ਸਮਝੌਤਾ

ਮੈਰਾਥਨ ਵਿੱਚ ਪਹਿਲੇ ਸਥਾਨ ਤੇ ਆਉਣ ਵਾਲਾ ਵਿਦਿਆਰਥੀ ਰਮਨਦੀਪ ਸਿੰਘ (ਸ.ਸ.ਸ. ਸਕੂਲ ਗੱਟੀ ਰਾਜੋ ਕੇ), ਦੂਜੇ ਸਥਾਨ ਤੇ ਵਿਦਿਆਰਥੀ ਹਰਪ੍ਰੀਤ ਸਿੰਘ (ਸ.ਸ.ਸ. ਸਕੂਲ ਗੱਟੀ ਰਾਜੋ ਕੇ) ਅਤੇ ਤੀਜੇ ਸਥਾਨ ਤੇ ਵਿਦਿਆਰਥੀ ਦਿਲਪ੍ਰੀਤ ਸਿੰਘ (ਸ.ਸ.ਸ. ਸਕੂਲ ਕਰੀਆਂ ਪਹਿਲਵਾਨ) ਰਿਹਾ।ਇਸ ਤੋਂ ਇਲਾਵਾ ਮੈਰਾਥਨ ਵਿਚ ਪਹਿਲੇ ਤਿੰਨ ਨੰਬਰ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਸੰਦੀਪ ਕੌਰ (ਸ.ਸ.ਸ. ਸਕੂਲ ਗੱਟੀ ਰਾਜੋ ਕੇ), ਕਾਜਲ ਕੌਰ (ਸ.ਸ.ਸ.ਸਕੂਲ ਗੱਟੀ ਰਾਜੋ ਕੇ) ਅਤੇ ਗਗਨਦੀਪ ਕੌਰ (ਸ.ਸ.ਸ. ਸਕੂਲ ਗੱਟੀ ਰਾਜੋ ਕੇ) ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਿਰੋਜ਼ਪੁਰ ਦੇ ਸੈਰ-ਸਪਾਟੇ ਦੇ ਸਥਾਨਾਂ ਦੀ ਸਾਂਭ-ਸੰਭਾਲ ਅਤੇ ਸਾਫ-ਸਫਾਈ ਰੱਖਣ ਲਈ ਪ੍ਰਣ ਵੀ ਦਵਾਇਆ ਗਿਆ।ਇਸ ਮੌਕੇ ਅਕਸ਼ ਕੁਮਾਰ ਖੇਡ ਨੋਡਲ ਇੰਚਾਰਜ, ਅਸ਼ਵਿੰਦਰ ਸਿੰਘ, ਲਖਵਿੰਦਰ ਸਿੰਘ, ਸੰਦੀਪ ਕੁਮਾਰ, ਨਵਪ੍ਰੀਤ ਸਿੰਘ, ਮਨੀ, ਬਲਜਿੰਦਰ ਸਿੰਘ, ਕੋਚ ਗੁਰਜੀਤ ਸਿੰਘ, ਕੋਚ ਅਵਤਾਰ ਕੌਰ ਸਮੇਤ ਵੱਖ ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ।

 

Related posts

ਪੰਜਾਬ ਦੇ ਪਹਿਲੇ ਮਿਰਚਾਂ ਦੇ ਕਲਸਟਰ ਦਾ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਰਸਮੀ ਉਦਘਾਟਨ

punjabusernewssite

ਫਿਰੋਜ਼ਪੁਰ ਨਹਿਰ ‘ਚ ਪਿਆ ਪਾੜ, ਕਿਸਾਨਾਂ ਦੀ ਫ਼ਸਲ ਹੋਈ ਤਬਾਹ

punjabusernewssite

ਕਾਂਗਰਸ ਪਾਰਟੀ ਦਾ ਇੱਕ ਹੋਰ ਸਾਬਕਾ ਵਿਧਾਇਕ ਗ੍ਰਿਫ਼ਤਾਰ

punjabusernewssite