ਬਠਿੰਡਾ ਬਲਾਕ ਦੇ 10 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਸਥਾਨ ਬਦਲਿਆ : ਡਿਪਟੀ ਕਮਿਸ਼ਨਰ

Date:

spot_img

 

ਬਠਿੰਡਾ, 28 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲੇ ਅਧੀਨ ਪੈਂਦੇ ਬਲਾਕ ਬਠਿੰਡਾ ਦੇ 10 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ (ਭੀਸੀਆਣਾ, ਵਿਰਕ ਕਲਾਂ, ਵਿਰਕ ਖੁਰਦ, ਬੁਰਜ ਮਹਿਮਾ, ਦਿਉਣ, ਦਿਉਣ ਖੁਰਦ, ਬੁਲਾਡੇ ਵਾਲਾ, ਬਹਿਮਣ ਦੀਵਾਨਾ, ਬਸਤੀ ਬਾਜੀਗਰ ਅਤੇ ਪਿੰਡ ਬੁੱਲੂਆਣਾ) ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਸਥਾਨ ਬਦਲ ਕੇ ਦਫਤਰ ਲਾਈਨਿੰਗ ਮੰਡਲ ਨੰਬਰ 8, ਪਜ‌ਸਪਵਨ ਗੋਨਿਆਣਾ ਰੋਡ, ਨੇੜੇ ਰੋਜ ਗਾਰਡਨ, ਬਠਿੰਡਾ ਕਰ ਦਿੱਤਾ ਹੈ।

ਪੰਚਾਇਤ ਚੋਣਾਂ:ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਦਾ ਵਫ਼ਦ ਰਾਜ ਚੋਣ ਕਮਿਸ਼ਨਰ ਨੂੰ ਮਿਲਿਆ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾ ਉਕਤ ਪਿੰਡਾਂ ਦੀਆਂ ਪੰਚਾਇਤਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਥਾਨ ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਬਠਿੰਡਾ ਦੀ ਇਮਾਰਤ ਨਿਰਧਾਰਤ ਕੀਤੀ ਗਈ ਸੀ।ਉਹਨਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹੁਣ ਦਫਤਰ ਲਾਈਨਿੰਗ ਮੰਡਲ ਨੰਬਰ 8, ਪਜ‌ਸਪਵਨ ਗੋਨਿਆਣਾ ਰੋਡ, ਨੇੜੇ ਰੋਜ ਗਾਰਡਨ ਬਠਿੰਡਾ ਵਿਖੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...