Punjabi Khabarsaar
ਵਪਾਰ

ਪੰਜਾਬ ਸਵਰਨਕਾਰ ਸੰਘ ਵੱਲੋਂ ਸਾਰੇ ਜਿਲਿ੍ਆਂ ਦੇ ਪ੍ਰਧਾਨਾਂ ਦੀ ਚੋਣਾਂ/ ਨਿਯੁਕਤੀਆਂ ਕਰਨ ਦਾ ਐਲਾਨ

ਭੀਮ ਸੈਨ ਵਰਮਾਂ ਪਟਿਆਲਾ ਅਤੇ ਪਰਵੀਨ ਕੁਮਾਰ ਲੱਕੀ ਸਿਟੀ ਦੇ ਤੀਜੀ ਵਾਰ ਸਰਵਸੰਮਤੀ ਨਾਲ ਪ੍ਰਧਾਨ ਬਣੇ
ਬਠਿੰਡਾ, 30 ਸਤੰਬਰ : ਸਵਰਨਕਾਰ ਸੰਘ ਦੀ ਇਸਦੇ ਹੈਡ ਆਫਿਸ ਸਿਰਕੀ ਬਜਾਰ ਬਠਿੰਡਾ ਵਿਖੇ ਮੀਟਿੰਗ ਹੋਈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਪੰਜਾਬ ਦੇ ਸਾਰੇ ਜਿਲਿ੍ਹਆਂ ਦੇ ਪ੍ਰਧਾਨਾਂ ਦੀਆਂ ਚੋਣਾਂ/ ਨਿਯੁਕਤੀਆਂ ਨੂੰ 2 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ, ਜਿਸਦੇ ਚੱਲਦੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਪੰਜਾਬ ਵਿੱਚ ਸਵਰਨਕਾਰ/ ਜਵੈਲਰ/ ਸੋਨਾ ਕਾਰੋਬਾਰੀਆਂ ਦੀਆਂ ਵਪਾਰਕ ਸਮੱਸਿਆਵਾਂ ਨਿੱਤ ਦਿਨ ਵਧਦੀਆਂ ਜਾ ਰਹੀਆਂ ਹਨ, ਜਿਵੇਂ ਕਿ ਇਨਕਮ ਟੈਕਸ, ਜੀ.ਐਸ.ਟੀ., ਹਾਲਮਾਰਕ, ਐਚ.ਯੂ.ਆਈ.ਡੀ, ਚੋਰੀਆਂ, ਡਕੈਤੀਆਂ, ਫਿਰੌਤੀਆਂ, ਲੁੱਟ-ਖੋਹ, ਚੋਰੀਆਂ ਦੇ ਮਾਲ ਦੀ ਰਿਕਵਰੀਆਂ ਸਮੇਂ ਪੁਲਿਸ ਦੀਆਂ ਜਿਆਦਤੀਆਂ ਅਤੇ ਧਾਰਾ 411 ਅਧੀਨ ਝੂਠੇ ਕੇਸਾਂ ਵਿੱਚ ਫਸਾਉਣ ਦੇ ਦਬਾਅ ਪਾ ਕੇ ਸਵਰਨਕਾਰ/ ਜਵੈਲਰਾਂ ਤੋਂ ਵੱਡੀਆਂ ਰਕਮਾਂ ਬਟੋਰਨਾ ਵਗੈਰਾ ਹਨ।

ਪੰਜਾਬ ਦੇ ਇਸ ਪਿੰਡ ’ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ, ਹਾਲੇ ਅੱਜ ਵੀ ਜਾਰੀ ਰਹੇਗੀ ਬੋਲੀ

ਸ੍ਰੀ ਜੌੜਾ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਵਪਾਰਕ ਯੁਨੀਅਨਾਂ ਨੂੰ ਸੁਚੱਗੇ ਢੰਗ ਨਾਲ ਚਲਾਉਣ ਲਈ ਸਾਰੇ ਜਿਲੇਆਂ ਦੇ ਪ੍ਰਧਾਨਾਂ ਦੀ ਚੋਣ ਜਾਂ ਸਰਸੰਮਤੀ ਨਾਲ ਮੇਹਨਤੀ ਪ੍ਰਧਾਨਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਜਾਣੀਆਂ ਜਰੂਰੀ ਹਨ। ਹਰ ਜਿਲ੍ਹੇ ਦੀ ਚੋਣ ਲਈ ਸਬੰਧਤ ਜਿਲ੍ਹੇ ਦੇ ਸ਼ਹਿਰ, ਮੰਡੀ, ਕਸਬਿਆਂ ਦੇ ਮੌਜੂਦਾ ਪ੍ਰਧਾਨ, ਜਰਨਲ ਸੈਕਟਰੀ ਅਤੇ ਹੋਰ ਪ੍ਰਮੁੱਖ ਵਿਅਕਤੀਆਂ ਤੋਂ ਗੁਪਤ ਤੌਰ ਤੇ ਅਤੇ ਖੁੱਲੇ ਤੌਰ ਤੇ ਵਿਚਾਰ ਲੈਣ ਉਪਰੰਤ ਅੱਗੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਈ ਜਿਲਿਆਂ ਵਿੱਚ ਸਵਰਨਕਾਰ ਸੰਘ ਦੇ ਪ੍ਰਧਾਨ, ਜਵੈਲਰਾਂ ਦੀਆਂ ਮੁਸ਼ਕਲਾਂ ਸਮੇਂ ਡਟ ਕੇ ਸਾਥ ਦਿੰਦੇ ਰਹੇ ਹਨ ਜਿਸ ਕਾਰਨ ਉਹਨਾਂ ਦੀਆਂ ਸੇਵਾਵਾਂ ਲਗਾਤਾਰ ਦੋ-ਦੋ ਵਾਰ ਜਾਂ ਇਸ ਤੋਂ ਵੀ ਵੱਧ ਸਮਾਂ ਤੋਂ ਚਲਦੀਆਂ ਆ ਰਹੀਆਂ ਹਨ।

‘ਭਣੌਈਏ’ ਨੂੰ ਕ+ਤਲ ਕਰਨ ਵਾਲਾ ‘ਸਾਲਾ’ ਦੋਸਤਾਂ ਸਹਿਤ ਕਾਬੂ, ਭੈਣ ਦੇ ਪ੍ਰੇਮ ਵਿਆਹ ਤੋਂ ਸੀ ਦੁਖ਼ੀ

ਇਸ ਦੌਰਾਨ ਪਟਿਆਲਾ ਦੇ ਜਿਲ੍ਹਾ ਪ੍ਰਧਾਨ ਭੀਮ ਸੈਨ ਵਰਮਾਂ ਨੂੰ ਤੀਜੀ ਵਾਰ ਜਿਲ੍ਹਾ ਪ੍ਰਧਾਨ ਅਤੇ ਪਰਵੀਨ ਕੁਮਾਰ ਲੱਕੀ ਨੂੰ ਤੀਜੀ ਵਾਰ ਸਿਟੀ ਪ੍ਰਧਾਨ ਬਣਾ ਕੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੇ ਨਾਲ ਹੀ ਸਮਾਨਾ ਦੇ ਪ੍ਰਧਾਨ ਰਾਜੀਵ ਵਰਮਾ ਅਤੇ ਜਰਨਲ ਸੈਕਟਰੀ ਪਰਦੀਪ ਕੁਮਾਰ (ਲੱਭੀ) ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ। ਸਵਰਨਕਾਰ ਸੰਘ ਪਟਿਆਲਾ ਵੱਲੋਂ ਕਰਤਾਰ ਸਿੰਘ ਜੌੜਾ ਨੂੰ ਚੀਫ ਗੈਸਟ ਮੁੱਖਤਿਆਰ ਸਿੰਘ ਸੋਨੀ ਨੂੰ ਗੈਸਟ ਆਫ ਆਨਰ ਦਾ ਵਿਸ਼ੇਸ ਸਨਮਾਨ ਦਿੰਦੇ ਹੋਏ, ਬੁੱਕੇ, ਸ਼ਾਲ, ਫੁੱਲਮਾਲਾ, ਨੋਟਾਂ ਦੇ ਹਾਰਾਂ ਨਾਲ ਅਤੇ ਸੰਘ ਦੇ ਸਾਰੇ ਮੈਬਰ, ਸਰਾਫਾ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਜਗਦੀਸ਼ ਜਵੈਲਰ ਦੇ ਮਾਲਕ ਮਨੋਜ, ਪੈਟਰਨ ਤਿਲਕ ਰਾਜ ਨੂੰ ਵੀ ਬੁੱਕੇ ਮੋਮੈਟੋਂ ਅਤੇ ਸ਼ਾਲ/ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ।

 

Related posts

ਸਾਲ 2047 ਤੱਕ 10 ਫੀਸਦੀ ਸਾਲਾਨਾ ਵਿਕਾਸ ਦਰ ਹਾਸਲ ਕਰਨ ਲਈ ਪੰਜਾਬ ਤਿਆਰ ਕਰ ਰਿਹਾ ਹੈ ਵਿਜ਼ਨ ਦਸਤਾਵੇਜ਼: ਚੀਮਾ

punjabusernewssite

ਕਰ ਪਾਲਣਾ ਨੂੰ ਉਤਸ਼ਾਹਿਤ ਕਰਨ ਵਿੱਚ ਮੀਲ ਪੱਥਰ ਸਾਬਤ ਹੋ ਰਹੀ ਹੈ ਪੰਜਾਬ ਦੀ ‘ਬਿੱਲ ਲਿਆਓ ਇਨਾਮ ਪਾਓ’ ਸਕੀਮ: ਚੀਮਾ

punjabusernewssite

ਦਸੰਬਰ ਤੱਕ ਜੀ.ਐਸ.ਟੀ ਵਿੱਚ 16.52 ਫੀਸਦੀ ਅਤੇ ਆਬਕਾਰੀ ਵਿੱਚ 10.4 ਫੀਸਦੀ ਹੋਇਆ ਵਾਧਾ: ਹਰਪਾਲ ਸਿੰਘ ਚੀਮਾ

punjabusernewssite