Punjabi Khabarsaar
ਸਿੱਖਿਆਮੁਲਾਜ਼ਮ ਮੰਚ

Pay Scale ਦੀ ਮੰਗ ਨੂੰ ਲੈ ਕੇ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਪ੍ਰਦਰਸ਼ਨ 11ਵੇਂ ਦਿਨ ਵੀ ਜਾਰੀ

ਬਠਿੰਡਾ, 30 ਸਤੰਬਰ: ਪੰਜਾਬ ਦੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਦਾ ਪ੍ਰਦਰਸ਼ਨ ਅੱਜ 11ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਵੱਖ-ਵੱਖ ਤਕਨੀਕੀ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆਪਣੇ ਕੈਂਪਸਾਂ ਦੇ ਮੁੱਖ ਦਰਵਾਜਿਆਂ ‘ਤੇ ਧਰਨਾ ਦੇ ਕੇ ਬੈਠੇ ਹਨ, ਨਵੀਂ ਤਨਖਾਹ ਸਕੀਮ ਲਾਗੂ ਕਰਨ ਦੀ ਮੰਗ ਕਰ ਰਹੇ ਹਨ।ਇਸ ਮੌਕੇ ‘ਤੇ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (MRSPTU) ਦੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਰਜਿਸਟਰਾਰ ਸਾਹਿਬ ਨੂੰ ਰੱਖੀਆਂ। ਰਜਿਸਟਰਾਰ ਨੇ ਸਭ ਨੂੰ ਭਰੋਸਾ ਦਿੱਤਾ ਕਿ ਉਹ ਨਵੀਂ ਤਨਖਾਹ ਸਕੇਲਾਂ ਨਾਲ ਜੁੜੇ ਲੰਬੇ ਸਮੇਂ ਤੋਂ ਚਲ ਰਹੇ ਸਮੱਸਿਆਂ ਨੂੰ ਹੱਲ ਕਰਨ ਲਈ ਮਾਣਯੋਗ ਵਿੱਤ ਮੰਤਰੀ ਨਾਲ ਮੁਲਾਕਾਤ ਕਰਨਗੇ।

ਚੋਣ ਡਿਊਟੀਆਂ ਦੌਰਾਨ ਅਧਿਆਪਕਾਂ ਦੀਆਂ ਸਮੱਸਿਆਂਵਾਂ ਅਤੇ ਮੰਗਾਂ ਸਬੰਧੀ ਡੀ. ਟੀ਼. ਐੱਫ. ਨੇ ਏ ਡੀ ਸੀ ਬਠਿੰਡਾ ਰਾਹੀਂ ਭੇਜਿਆ ਚੋਣ ਕਮਿਸਨ ਨੂੰ ਮੰਗ ਪੱਤਰ

ਇਸ ਤੋਂ ਇਲਾਵਾ, ਬਠਿੰਡਾ ਤੋਂ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ 27 ਸਤੰਬਰ 2024 ਨੂੰ ਧਰਨੇ ਦੌਰਾਨ ਵਿਜ਼ਿਟ ਕਰਦੇ ਹੋਏ ਅਧਿਆਪਕਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਅਤੇ ਵਿੱਤ ਮੰਤਰੀ ਨਾਲ ਜਲਦੀ ਮੁਲਾਕਾਤ ਕਰਵਾਉਣ ਦੀ ਭਰੋਸਾ ਦਿਤੀ।ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਨੁਮਾਇੰਦਿਆਂ ਦੇ ਇਕ ਵਫਦ ਨੇ 26 ਸਤੰਬਰ 2024 ਨੂੰ ਤਕਨੀਕੀ ਸਿੱਖਿਆ ਬੋਰਡ ਦੇ ਸਕੱਤਰ ਨਾਲ ਵੀ ਮੁਲਾਕਾਤ ਕੀਤੀ। ਸਕੱਤਰ ਨੇ ਦੱਸਿਆ ਕਿ ਸਾਰਾ ਜ਼ਰੂਰੀ ਦਸਤਾਵੇਜ਼ ਪਹਿਲਾਂ ਹੀ ਵਿੱਤ ਵਿਭਾਗ ਨੂੰ ਭੇਜ ਦਿੱਤਾ ਗਿਆ ਸੀ,

ਗੁਰੂ ਕਾਸ਼ੀ ਯੂਨੀਵਰਸਿਟੀ ਤੇ ਐਸ.ਐਸ.ਡੀ ਗਰਲਜ਼ ਕਾਲਜ ਬਠਿੰਡਾ ਵੱਲੋ ਕੁਇਜ਼ ਮੁਕਾਬਲਾ ਆਯੋਜਿਤ

ਪਰ ਫ਼ਾਈਲ ਇਸ ਵੇਲੇ ਉਥੇ ਅਟਕੀ ਹੋਈ ਹੈ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਤਿਨਿਧੀਆਂ ਨੂੰ ਭਰੋਸਾ ਦਿੱਤਾ ਕਿ ਉਹ ਵਿੱਤ ਵਿਭਾਗ ਨਾਲ ਸਹਿਯੋਗ ਕਰਨਗੇ ਅਤੇ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।ਅੱਜ, ਅਧਿਆਪਕਾਂ ਨੇ ਵੀ ਸ੍ਰੀ ਨੀਲ ਗਰਗ ਨਾਲ ਸੰਪਰਕ ਕੀਤਾ, ਜਿਥੇ ਉਨ੍ਹਾਂ ਨੇ ਨਵੀਆਂ ਤਨਖਾਹ ਸਕੇਲਾਂ ਦੇ ਲਾਗੂ ਨਾ ਹੋਣ ਦੇ ਸੰਬੰਧ ਵਿੱਚ ਆਪਣੀ ਚਿੰਤਾ ਜਤਾਈ।ਅਧਿਆਪਕ ਆਪਣੀਆਂ ਮੰਗਾਂ ‘ਤੇ ਅਡਿੱਠ ਹਨ ਅਤੇ ਸਰਕਾਰ ਨੂੰ ਫਿਰ ਅਪੀਲ ਕਰਦੇ ਹਨ ਕਿ ਨਵੀਆਂ ਤਨਖਾਹ ਸਕੇਲਾਂ ਨੂੰ ਬਿਨਾ ਕਿਸੇ ਹੋਰ ਦੇਰੀ ਤੋਂ ਤੁਰੰਤ ਲਾਗੂ ਕੀਤਾ ਜਾਵੇ।

 

Related posts

ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ.ਯੂਨਿਟ ਵੱਲੋਂ ਸੈਮੀਨਾਰ ਆਯੋਜਿਤ

punjabusernewssite

ਸਿਲਵਰ ਓਕਸ ਸਕੂਲ ’ਚ ਸੱਤਵੀਂ ਤੋਂ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ‘ਕਰੀਅਰ ਕਾਊਂਸਲਿੰਗ ਵਰਕਸ਼ਾਪ’ ਆਯੋਜਿਤ

punjabusernewssite

ਪੰਦਰਵਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਆਯੋਜਿਤ

punjabusernewssite