ਪਟਿਆਲਾ, 2 ਅਕਤੂਬਰ: ਪੰਚਾਇਤੀ ਵਿਭਾਗ ਦੇ ਇੱਕ ਅਧਿਕਾਰੀ ਵਲਂੋ ਪੰਚਾਇਤੀ ਚੋਣਾਂ ’ਚ ਨਾਮਜਦਗੀ ਕਾਗਜ਼ ਦਾਖ਼ਲ ਕਰਵਾਉਣ ਲਈ ਲੋੜੀਦੇ ਕਾਗਜ਼ ਲੈਣ ਆਏ ਇੱਕ ਵਿਅਕਤੀ ਨੂੰ ਗਾਲਾਂ ਕੱਢਣ ਦੀ ਵਾਈਰਲ ਹੋ ਰਹੀ ਇੱਕ ਵੀਡੀਓ ਤੋਂ ਬਾਅਦ ਹੁਣ ਉਸਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਹਿੰਦਰਜੀਤ ਸਿੰਘ ਨਾਂ ਦੇ ਇਸ ਵੀਡੀਓ ਕੋਲੋਂ ਹੁਣ ਜ਼ਿਲ੍ਹਾ ਅਧਿਕਾਰੀਆਂ ਨੇ ਜਵਾਬਤਲਬੀ ਕੀਤੀ ਹੈ ਅਤੇ ਦੋ ਦਿਨਾਂ ਵਿਚ ਜਵਾਬ ਦੇਣ ਲਈ ਕਿਹਾ ਹੈ।ਸੂਬੇ ਦੇ ਚੋਣ ਕਮਿਸ਼ਨਰ ਸ਼੍ਰੀ ਰਾਜ ਕਮਲ ਚੌਧਰੀ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਉਕਤ ਅਧਿਕਾਰੀ ਵਿਰੁਧ ਕਾਰਵਾਈ ਲਈ ਹੁਕਮ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ: ਸੀਆਈਏ ਸਟਾਫ਼ ਦਾ ਮੁੱਖ ਮੁਨਸ਼ੀ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਜਿਕਰਯੋਗ ਹੈ ਕਿ ਹੁਣ ਪੰਚਾਇਤੀ ਚੌਣਾਂ ਨੂੰ ਲੈ ਕੇ ਪੰਚਾਇਤੀ ਵਿਭਾਗ ਦੇ ਦਫ਼ਤਰਾਂ ’ਚ ਪੂਰੀ ਚਹਿਲ-ਪਹਿਲ ਹੈ ਅਤੇ ਐਨ.ਓ.ਸੀ ਤੇ ਚੁੱਲਾ ਟੈਕਸ ਆਦਿ ਲੈਣ ਲਈ ਪੰਚਾਇਤੀ ਚੋਣਾਂ ਦੇ ਦਾਅਵੇਦਾਰਾਂ ਵੱਲੋਂ ਪੰਚਾਇਤ ਦਫ਼ਤਰਾਂ ਵਿਚ ਪੁੱਜਿਆ ਜਾ ਰਿਹਾ। ਇਸੇ ਦੌਰਾਨ ਇਸ ਵਾਈਰਲ ਹੋ ਰਹੀ ਵੀਡੀਓ ਵਿਚ ਪਟਿਆਲਾ ਦੇ ਭੁੰਨਣਹੇੜੀ ਬਲਾਕ ਦੇ ਵਿਚ ਵੀ ਕਾਫੀ ਲੋਕ ਪੁੱਜੇ ਸਨ ਤੇ ਪਿੰਡ ਜਲਵੇੜਾ ਦੇ ਇੱਕ ਬਜ਼ੁਰਗ ਵਿਅਕਤੀ ਨੇ ਪੰਚਾਇਤ ਅਧਿਕਾਰੀਆਂ ਉਪਰ ਗੱਲ ਨਾ ਸੁਣਨ ਦੇ ਦੋਸ਼ ਲਗਾਏ ਸਨ, ਜਿਸਤੋਂ ਬਾਅਦ ਇਹ ਅਧਿਕਾਰੀ ਤੈਸ਼ ਵਿਚ ਆ ਗਿਆ ਅਤੇ ਉਸ ਬਜ਼ੁਰਗ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਚੁੱਕ ਕੇ ਥਾਣੇ ਵਿਚ ਬੰਦ ਕਰਵਾਉਣ ਦੇ ਡਰਾਵੇ ਦੇਣੇ ਸ਼ੁਰੂ ਕਰ ਦਿੱਤੇ।