Thursday, April 16, 2026
spot_img
spot_img

ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਡਾਕਟਰ ਦੇ ਸਿਰ ’ਚ ਮਾਰੀ ਗੋ+ਲੀ, ਹੋਈ ਮੌ+ਤ

Date:

spot_img

ਨਵੀਂ ਦਿੱਲੀ, 3 ਅਕਤੂਬਰ: ਬੀਤੀ ਦੇਰ ਰਾਤ ਸਥਾਨਕ ਜੈਤਪੁਰ ਇਲਾਕੇ ਦੇ ਵਿਚ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਵਿਚ ਮਰੀਜ਼ ਬਣ ਕੇ ਆਏ ਦੋ ਬਦਮਾਸ਼ਾਂ ਵੱਲੋਂ ਡਾਕਟਰ ਦੇ ਸਿਰ ਵਿਚ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਡਾਕਟਰ ਦੀ ਪਹਿਚਾਣ ਜਾਵੇਦ ਅਖ਼ਤਰ ਵਜੋਂ ਹੋਈ ਹੈ। ਮੁਢਲੀ ਪੜਤਾਲ ਮੁਤਾਬਕ ਇਹ ਮਾਮਲਾ ਟਾਰਗੇਟ ਕਿÇਲੰਗ ਦਾ ਲੱਗ ਰਿਹਾ ਹੈ ਕਿ ਕਿਸੇ ਨੇ ਸੁਪਾਰੀ ਦੇ ਕੇ ਡਾਕਟਰ ਦਾ ਕਤਲ ਕਰਵਾਇਆ ਹੈ।

ਇਹ ਖ਼ਬਰ ਵੀ ਪੜ੍ਹੋ: ਪੰਜਾਬ ਦੇ ਇਸ MP ਦੇ ਘਰ ਨੂੰ ਪੱਕਾ ‘ਟਿਕਾਣਾ’ ਬਣਾਉਣਗੇ Arvind Kejriwal !

ਸੂਚਨਾ ਮੁਤਾਬਕ ਖੱਡਾ ਕਲੌਨੀ ਵਿਚ ਸਥਿਤ ਨਰਗਿਸ ਮਸਜਿਦ ਰੋਡ ’ਤੇ ਨਿਮਾ ਹਸਪਤਾਲ ਹੈ। ਜਿਸਦੇ ਵਿਚ ਮ੍ਰਿਤਕ ਡਾਕਟਰ ਜਾਵੇਦ ਦੀ ਰਾਤ ਸਮੇਂ ਦੀ ਡਿਊਟੀ ਹੁੰਦੀ ਹੈ। ਸੂਚਨਾ ਮੁਤਾਬਕ ਰਾਤ ਕਰੀਬ 1 ਵਜੇਂ ਦੋ ਨੌਜਵਾਨ ਮਰੀਜ਼ ਬਣ ਕੇ ਹਸਪਤਾਲ ਆਏ ਤੇ ਆਪਣੇ ਸੱਟ ਲੱਗੀ ਹੋਣ ਦਾ ਦਾਅਵਾ ਕੀਤਾ। ਜਦ ਡਾਕਟਰ ਜਾਵੇਦ ਉਨ੍ਹਾਂ ਦੇ ਪੱਟੀ ਕਰਨ ਲੱਗਿਆ ਤਾਂ ਇੱਕ ਨੌਜਵਾਨ ਨੇ ਉਸਦੇ ਸਿਰ ਵਿਚ ਗੋਲੀ ਮਾਰੀ ਤੇ ਦੋਨੋਂ ਫ਼ਰਾਰ ਹੋ ਗਏ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਰਿਜ਼ਨਲ ਸੈਂਟਰ ਬਠਿੰਡਾ ਦੀ MA (Eng) ਦੀ ਵਿਦਿਆਰਥਣ ਨੂੰ 41ਵੇਂ ਕਨਵੋਕੇਸ਼ਨ ‘ਤੇ ਮਿਲਿਆ ਗੋਲਡ ਮੈਡਲ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੇਂ ਕਨਵੋਕੇਸ਼ਨ 'ਤੇ...

ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ

Amritsar News:ਬੀਤੀ ਰਾਤ ਜਿਲਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ...

SSD Girls College ਵੱਲੋਂ ਸਿਹਤ ਸੰਬੰਧੀ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਗਿਆਨ ਲੈਕਚਰ ਦਾ ਆਯੋਜਨ

Bathinda News: SSD Girls College ਵੱਲੋਂ ਪ੍ਰਿੰਸੀਪਲ ਡਾ. ਨੀਰੂ...

Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

👉ਚੰਡੀਗੜ੍ਹ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਨਾਲ...