Punjabi Khabarsaar
ਹਰਿਆਣਾ

ਵੋਟਾਂ ਤੋਂ ਇੱਕ ਦਿਨ ਪਹਿਲਾਂ ਭਾਜਪਾ ਨੂੰ ਹਰਿਆਣਾ ‘ਚ ਵੱਡਾ ਝਟਕਾ

ਸੀਨੀਅਰ ਆਗੂ ਅਸ਼ੋਕ ਤੰਵਰ ਨੇ ਮੁੜ ਮਿਲਾਇਆ ਕਾਂਗਰਸ ਨਾਲ ਹੱਥ
ਚੰਡੀਗੜ੍ਹ, 3 ਅਕਤੂਬਰ: ਹਰਿਆਣਾ ਦੇ ਵਿੱਚ ਪਿਛਲੇ ਲਗਾਤਾਰ 10 ਸਾਲਾਂ ਤੋਂ ਸੱਤਾ ਵਿੱਚ ਸਥਾਪਿਤ ਭਾਰਤੀ ਜਨਤਾ ਪਾਰਟੀ ਨੂੰ ਅੱਜ ਵੋਟਾਂ ਤੋਂ ਇੱਕ ਦਿਨ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਤੰਵਰ ਨੇ ਮੁੜ ਕਾਂਗਰਸ ਦਾ ਹੱਥ ਫੜ ਲਿਆ ਹੈ। ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਹਰਿਆਣਾ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਪੁੱਜੇ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਅਸ਼ੋਕ ਤੰਵਰ ਨੇ ਪਾਰਟੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ: ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਡਾਕਟਰ ਦੇ ਸਿਰ ’ਚ ਮਾਰੀ ਗੋ+ਲੀ, ਹੋਈ ਮੌ+ਤ

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰਨਾਂ ਨੇ ਉਹਨਾਂ ਦਾ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਕਿਸੇ ਸਮੇਂ ਹਰਿਆਣਾ ਕਾਂਗਰਸ ਦੇ ਪ੍ਰਧਾਨ ਰਹੇ ਅਸ਼ੋਕ ਤੰਵਰ ਕੁਝ ਸਾਲ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਸਨ। ਜਿਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਅਤੇ ਹੁਣ ਮੁੜ ਉਹਨਾਂ ਆਪਣੀ ਘਰ ਵਾਪਸੀ ਕਰ ਲਈ ਹੈ।

Related posts

ਮੁੱਖ ਮੰਤਰੀ ਖੱਟਰ ਨੇ ਅੰਬਾਲਾ ਜਿਲ੍ਹੇ ਵਿਚ ਕੀਤੀ ਹੜ੍ਹ ਰਾਹਤ ਕੰਮਾਂ ਦੀ ਸਮੀਖਿਆ

punjabusernewssite

ਨੌਜਵਾਨਾਂ ਦੀ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਨ ਲਈ ਹੋਰ ਮਜਬੂਤ ਹੋਵੇਗਾ ਖੇਡ ਬੁਨਿਆਦੀ ਢਾਂਚਾ:ਮੁੱਖ ਮੰਤਰੀ

punjabusernewssite

ਸਿਹਤ ਮੰਤਰੀ ਨੇ ਪੰਚਕੂਲਾ ਦੇ ਸਿਵਲ ਹਸਪਤਾਲ ਵਿਚ ਕੋਵਿਡ ਨਾਲ ਨਜਿੱਠਣ ਲਈ ਕੀਤੀ ਮਾਕ ਡ੍ਰਿਲ ਵਿਚ ਦਾ ਲਿਆ ਜਾਇਜਾ

punjabusernewssite