Punjabi Khabarsaar
ਸਿੱਖਿਆ

ਵਿਦਿਆਰਥੀਆਂ ਵੱਲੋਂ ਮੋਗਾ ਘੋਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਬਠਿੰਡਾ, 5 ਅਕਤੂਬਰ : ਅੱਜ ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ 1972 ਦੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਤੇ ਗੁਰਦਾਤ ਸਿੰਘ ਨੇ ਦੱਸਿਆ ਕਿ 5 ਤੇ 7 ਅਕਤੂਬਰ 1972 ਨੂੰ ਮੋਗੇ ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ। ਰੀਗਲ ਸਿਨੇਮੇ ਦੇ ਮਾਲਕ ਦੇ ਪਾਲਤੂ ਗੁੰਡਿਆਂ ਵੱਲੋਂ ਸ਼ਰੇਆਮ ਟਿਕਟਾਂ ਦੀ ਬਲੈਕ ਅਤੇ ਗੁੰਡਾਗਰਦੀ ਕੀਤੀ ਜਾਂਦੀ ਸੀ। ਇਸ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਉੱਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ, ਵਿਦਿਆਰਥੀਆਂ ਨੂੰ ਸ਼ਹੀਦ ਕਿਤਾ ਗਿਆ। ਇਸ ਕਤਲੋਗਾਰਦ ਖਿਲਾਫ ਪੂਰੇ ਪੰਜਾਬ ‘ਚ ਕਰੀਬ 3 ਮਹੀਨੇ ਲੋਕ ਰੋਹ ਦਾ ਤੂਫ਼ਾਨ ਉੱਠਿਆ।

ਪੰਚਾਇਤੀ ਚੋਣਾਂ ਨਿਰਪੱਖ, ਪਾਰਦਰਸ਼ੀ ਤੇ ਸੁਰੱਖਿਅਤ ਢੰਗ ਨਾਲ ਕਾਰਵਾਈਆਂ ਜਾਣਗੀਆਂ – ਡੀ.ਪੀ.ਐਸ. ਖਰਬੰਦਾ

ਨਵੀਂ ਨਵੀਂ ਬਣੀ ਪੰਜਾਬ ਸਟੂਡੈਂਟਸ ਯੂਨੀਅਨ ਨੇ ਘੋਲ (ਸੰਘਰਸ਼) ਦੀ ਅਗਵਾਈ ਕੀਤੀ, ਪਿੰਡਾਂ ਸ਼ਹਿਰਾਂ ਦੇ ਲੋਕਾਂ ਨੇ ਪੂਰਾ ਸਾਥ ਦਿੱਤਾ। ਸੰਘਰਸ਼ ਏਨਾ ਵਿਸ਼ਾਲ ਸੀ ਕੇ ਇਸਨੇ ਪੰਜਾਬੀ ਨੌਜਵਾਨਾਂ ਅੰਦਰ ਨਵੀਂ ਰੂਹ ਭਰ ਦਿੱਤੀ, ਹਰੇਕ ਮਸਲੇ ਤੇ ਉਸਤੋ ਬਾਅਦ ਵਿਦਿਆਰਥੀ ਡਟ ਕੇ ਬੋਲਣ ਲੱਗੇ ਸਨ। ਹਕੂਮਤ ਦੀ ਦਹਸ਼ਤਗਰਦੀ ਅਤੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਵਿਦਿਆਰਥੀਆਂ ਨੇ ਠੱਲ੍ਹ ਪਾਈ। ਯੂਨੀਵਰਸਿਟੀਆਂ ਕਾਲਜਾਂ ਚ ਪੀ ਐੱਸ ਯੂ ਦੀ ਅਗਵਾਈ ‘ਚ ਵਿਦਿਆਰਥੀ ਆਪਣੇ ਹੱਕਾਂ ਲਈ ਲਾਮਬੰਦ ਹੋਏ। ਇਸ ਮਹਾਨ ਵਿਦਿਆਰਥੀ ਸੰਘਰਸ਼ ਦੀ ਵਿਰਾਸਤ ਤੋਂ ਅਜੋਕੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ ਗਿਆ। ਇਸ ਮੌਕੇ ਵਿਦਿਆਰਥੀ ਆਗੂ ਅਕਾਸ਼ਦੀਪ ਸਿੰਘ, ਨਵਜੋਤ ਸਿੰਘ, ਅਮਰਜੀਤ ਸਿੰਘ, ਸਿਮਰਨ, ਅਲਕਾ, ਹਰਮਨ ਆਦਿ ਸ਼ਾਮਲ ਸਨ।

 

Related posts

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਰਾਸਤੀ ਫੁਲਕਾਰੀ ਕਲਾ ਦੀ ਸਿਖਲਾਈ ਲਈ ‘ਰੀਡ-ਇੰਡੀਆ’ਨਾਲ ਸਮਝੌਤਾ ਸਹੀਬੱਧ

punjabusernewssite

ਐਸ.ਐਸ.ਡੀ ਗਰਲਜ਼ ਕਾਲਜ ਵਿਖੇ ਟੇਲੈਂਟ ਹੰਟ ਦਾ ਆਯੋਜਨ ਕੀਤਾ ਗਿਆ

punjabusernewssite

ਪੀ.ਆਈ.ਟੀ. ਨੰਦਗੜ੍ਹ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ ਦੌਰਾਨ ਜਲੰਧਰ ਅਤੇ ਅੰਮ੍ਰਿਤਸਰ ਦੇ ਇਤਿਹਾਸਿਕ, ਵਿਗਿਆਨਿਕ ਅਤੇ ਉਦਯੋਗਿਕ ਖੇਤਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ

punjabusernewssite