Punjabi Khabarsaar
ਫ਼ਾਜ਼ਿਲਕਾ

Panchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼

ਜਲਾਲਾਬਾਦ, 6 ਅਕਤੂਬਰ: panchayat election: ਬੀਤੀ ਸ਼ਾਮ ਸਥਾਨਕ ਬੀਡੀਪੀਓ ਦਫ਼ਤਰ ’ਚ ਪੰਚਾਇਤੀ ਚੌਣਾਂ ਨੂੰ ਲੈ ਕੇ ਚੱਲੀ ਗੋਲੀ ਦੇ ਮਾਮਲੇ ਵਿਚ ਜਲਾਲਾਬਾਦ ਸਿਟੀ ਪੁਲਿਸ ਨੇ ਮਰਹੂਮ ਐਮ.ਪੀ ਜੋਰਾ ਸਿੰਘ ਮਾਨ ਦੇ ਦੋਨਾਂ ਪੁੱਤਰਾਂ ਵਰਦੇਵ ਸਿੰਘ ਨੌਨੀ ਮਾਨ ਅਤੇ ਨਰਦੇਵ ਸਿੰਘ ਬੌਬੀ ਮਾਨ ਸਹਿਤ ਦਰਜਨਾਂ ਵਿਅਕਤੀਆਂ ਵਿਰੁਧ ਇਰਾਦਾ ਕਤਲ ਤੇ ਹੋਰਨਾਂ ਧਾਰਾਵਾਂ ਹੇਠ ਪਰਚਾ ਦਰਜ਼ ਕਰ ਲਿਆ। ਇਹ ਪਰਚਾ ਇੰਨ੍ਹਾਂ ਦੋਨਾਂ ਭਰਾਵਾਂ ਦੇ ਜੱਦੀ ਪਿੰਡ ਚੱਕ ਸੁਹੇਲੇ ਵਾਲਾ ਤੋਂ ਸਰਪੰਚੀ ਦੇ ਉਮੀਦਵਾਰ ਤੇ ਆਪ ਆਗੂ ਗੁਰਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ ਦੇ ਬਿਆਨਾਂ ਉਪਰ ਦਰਜ਼ ਕੀਤਾ ਗਿਆ ਹੈ। ਇਸ ਗੋਲੀਬਾਰੀ ਵਿਚ ਗੋਲੀ ਲੱਗਣ ਕਾਰਨ ਮਨਦੀਪ ਸਿੰਘ ਬਰਾੜ ਵਾਸੀ ਪਿੰਡ ਮੁਹਮਦੇ ਵਾਲਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਸੀ, ਜਿਸਦਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਇਲਾਜ਼ ਚੱਲ ਰਿਹਾ।

ਇਹ ਖ਼ਬਰ ਵੀ ਪੜ੍ਹੋ:Mumbai Fire Incident: ਇਕ ਹੀ ਪ੍ਰਵਾਰ ਦੇ ਦੋ ਮਾਸੂਮ ਬੱਚਿਆਂ ਸਹਿਤ ਪੰਜ ਜੀਆਂ ਦੀ ਹੋਈ ਮੌ+ਤ

ਇਸਤੋਂ ਇਲਾਵਾ ਇੱਕ ਹੋਰ ਆਪ ਵਰਕਰ ਰਜੀਵ ਕੁਮਾਰ ਵੀ ਜਖ਼ਮੀ ਹੋ ਗਿਆ ਸੀ। ਪੁਲਿਸ ਦੇ ਉਚ ਅਧਿਕਾਰੀਆਂ ਨੇ ਮਾਨ ਭਰਾਵਾਂ ਵਿਰੁਧ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜਿਕਰਯੋਗ ਹੈ ਕਿ ਸਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਵਰਦੇਵ ਸਿੰਘ ਨੌਨੀ ਮਾਨ ਦੇ ਪੁੱਤਰ ਹਰਪਿੰਦਰ ਸਿੰਘ ਦੇ ਮੁਕਾਬਲੇ ਸਰਪੰਚੀ ਦੇ ਕਾਗਜ਼ ਭਰੇ ਸਨ ਅਤੇ ਉਸਦੇ ਵੱਲੋਂ ਵਿਰੌਧੀ ਉਮੀਦਵਾਰ ਉਪਰ ਪਿੰਡ ਦੀ ਪੰਚਾਇਤੀ ਜਮੀਨ ਉਪਰ ਕਬਜ਼ਾ ਕਰਨ ਦੇ ਇਤਰਾਜ਼ ਲਗਾਏ ਸਨ, ਜਿਸਦਾ ਜਵਾਬਦਾਵਾ ਦਾਈਰ ਕਰਨ ਦੇ ਲਈ ਵਰਦੇਵ ਸਿੰਘ ਤੇ ਨਰਦੇਵ ਸਿੰਘ ਆਪਣੇ ਸਮਰਥਕਾਂ ਸਹਿਤ ਬੀਡੀਪੀਓ ਦਫ਼ਤਰ ਪੁੱਜੇ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ:Panchayat Elections: ਬਠਿੰਡਾ ’ਚ ਸਰਪੰਚੀ ਲਈ 1559 ਅਤੇ ਪੰਚੀ ਲਈ 5186 ਉਮੀਦਵਾਰ ਮੈਦਾਨ ’ਚ ਨਿੱਤਰੇ

ਇਸ ਦੌਰਾਨ ਦਫ਼ਤਰ ਵਿਚੋਂ ਬਾਹਰ ਨਿਕਲਦੇ ਹੀ ਦੋਨਾਂ ਧਿਰਾਂ ਵਿਚ ਤਕਰਾਰਬਾਜ਼ੀ ਹੋ ਗਈ ਤੇ ਸਿਕਾਇਤਕਰਤਾ ਮੁਤਾਬਕ ਦੋਨਾਂ ਭਰਾਵਾਂ ਨੇ ਆਪਣੇ ਲਾਇਸੰਸੀ ਪਿਸਤੌਲਾਂ ਦੇ ਨਾਲ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਗੋਲੀਬਾਰੀ ਵਿਚ ਗੁਰਪ੍ਰੀਤ ਸਿੰਘ ਬਚ ਗਿਆ ਪ੍ਰੰਤੂ ਮਨਦੀਪ ਸਿੰਘ ਬਰਾੜ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੁਰਪ੍ਰੀਤ ਦੇ ਬਿਆਨਾਂ ਉਪਰ ਵਰਦੇਵ ਸਿੰਘ ਮਾਨ ਤੇ ਨਰਦੇਵ ਸਿੰਘ ਮਾਨ ਤੋਂ ਇਲਾਵਾ 15-20 ਅਣਪਛਾਤੇ ਵਿਅਕਤੀਆਂ ਵਿਰੁਧ ਬੀਐਨਐਸ ਦੀ ਧਾਰਾ 109,115(2),351(3), 191(3),190 ਤੋਂ ਇਲਾਵਾ 25,27/54/59 ਆਰਮਜ਼ ਐਕਟ ਤਹਿਤ ਪਰਚਾ ਦਰਜ਼ ਕੀਤਾ ਜਾ ਚੁੱਕਾ ਹੈ।

 

Related posts

ਸਾਫ ਸੁਥਰਾ ਹੋਵੇਗਾ ਫਾਜ਼ਿਲਕਾ, ਸ਼ਹਿਰ ਲਈ 75 ਲੱਖ ਦੀ ਲਾਗਤ ਨਾਲ ਖਰੀਦੀਆਂ 10 ਹੋਰ ਨਵੀਆਂ ਗੱਡੀਆਂ

punjabusernewssite

ਫਾਜ਼ਿਲਕਾ ਦੇ ਐਸਐਸਪੀ ਵੱਲੋਂ ਪਬਲਿਕ ਦਰਬਾਰ ਦਾ ਆਯੋਜਨ, ਮੌਕੇ ‘ਤੇ ਸ਼ਿਕਾਇਤਾਂ ਦੇ ਨਿਪਟਾਰੇ ਦਾ ਯਤਨ

punjabusernewssite

ਮਿੰਨੀ ਬੱਸ ਪਲਟਣ ਕਾਰਨ ਚਾਰ ਸਵਾਰੀਆਂ ਦੀ ਮੌਤ, ਅੱਧੀ ਦਰਜ਼ਨ ਹੋਏ ਜਖ਼ਮੀ

punjabusernewssite