ਸਿਰਸਾ ਜਿਲ੍ਹੇ ਵਿਚ ਸੱਭ ਤੋਂ ਵੱਧ 75.36 ਫੀਸਦੀ ਤੇ ਫਰੀਦਾਬਾਦ ਜਿਲ੍ਹੇ ਵਿਚ ਸੱਭ ਤੋਂ ਘੱਟ 56.49 ਫੀਸਦੀ ਵੋਟਿੰਗ
ਏਲਨਾਬਾਦ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ 80.61 ਫੀਸਦੀ ਵੋਟਿੰਗ
ਸੱਭ ਤੋਂ ਘੱਟ ਵੋਟਿੰਗ ਬੜਖਲ ਵਿਧਾਨਸਭਾ ਸਭਾ ਖੇਤਰ ਵਿਚ 48.27 ਫੀਸਦੀ
ਚੰਡੀਗੜ੍ਹ, 6 ਅਕਤੂਬਰ:ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ 15ਵੀਂ ਵਿਧਾਨਸਭਾ ਆਮ ਚੋਣ-2024 ਲਈ 5 ਅਕਤੂਬਰ ਨੂੰ 67.90 ਫੀਸਦੀ ਵੋਟਿੰਗ ਹੋਈ ਹੈ। ਸਿਰਸਾ ਜਿਲ੍ਹਾ ਵਿਚ ਸੱਭ ਤੋਂ ਵੱਧ 75.36 ਫੀਸਦੀ ਵੋਟਿੰਗ ਤੇ ਫਰੀਦਾਬਾਦ ਜਿਲ੍ਹਾ ਵਿਚ ਸੱਭ ਤੋਂ ਘੱਟ 56.49 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ, ਏਲਨਾਬਾਦ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ 80.61 ਫੀਸਦੀ ਵੋਟਿੰਗ ਅਤੇ ਬੜਖਲ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਘੱਟ 48.27 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ:ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਹੋਸਟਲ ’ਚ ਕੀਤੀ ਆਤਮ+ਹੱਤਿਆ
ਪੰਕਜ ਅਗਰਵਾਲ ਨੇ ਦਸਿਆ ਕਿ ਸੂਬੇ ਵਿਚ ਚੋਣ ਸ਼ਾਂਤੀਪੂਰਨ ਰਿਹਾ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅੰਬਾਲਾ ਜਿਲ੍ਹਾ ਵਿਚ 67.62 ਫੀਸਦੀ ਚੋਣ ਹੋਇਆ ਹੈ। ਪੰਚਕੂਲਾ ਜਿਲ੍ਹਾ ਵਿਚ 65.23 ਫੀਸਦੀ, ਯਮੁਨਾਨਗਰ ਜਿਲ੍ਹਾ ਵਿਚ 74.20 ਫੀਸਦੀ, ਕੁਰੂਕਸ਼ੇਤਰ ਜਿਲ੍ਹਾ ਵਿਚ 69.59 ਫੀਸਦੀ, ਕੈਥਲ ਜਿਲ੍ਹਾ ਵਿਚ 72.36 ਫੀਸਦੀ, ਕਰਨਾਲ ਜਿਲ੍ਹਾ ਵਿਚ 65.67 ਫੀਸਦੀ, ਪਾਣੀਪਤ ਜਿਲ੍ਹਾ ਵਿਚ 68.80 ਫੀਸਦੀ, ਸੋਨੀਪਤ ਜਿਲ੍ਹਾ ਵਿਚ 66.08 ਫੀਸਦੀ, ਜੀਂਦ ਜਿਲ੍ਹਾ ਵਿਚ 72.19 ਫੀਸਦੀ, ਫਤਿਹਾਬਾਦ ਜਿਲ੍ਹਾ ਵਿਚ 74.77 ਫੀਸਦੀ ਵੋਟਿੰਗ ਰਹੀ ਹੈ।ਇਸ ਤਰ੍ਹਾ, ਹਿਸਾਰ ਜਿਲ੍ਹਾ ਵਿਚ 70.38 ਫੀਸਦੀ, ਭਿਵਾਨੀ ਜਿਲ੍ਹਾ ਵਿਚ 70.46 ਫੀਸਦੀ, ਚਰਖੀ ਦਾਦਰੀ ਜਿਲ੍ਹਾ ਵਿਚ 69.58 ਫੀਸਦੀ, ਰੋਹਤਕ ਜਿਲ੍ਹਾ ਵਿਚ 66.73 ਫੀਸਦੀ, ਝੱਜਰ ਜਿਲ੍ਹਾ ਵਿਚ 65.69 ਫੀਸਦੀ, ਮਹੇਂਦਰਗੜ੍ਹ ਜਿਲ੍ਹਾ ਵਿਚ 70.45 ਫੀਸਦੀ, ਰਿਵਾੜੀ ਜਿਲ੍ਹੇ ਵਿਚ 67.99
ਇਹ ਵੀ ਪੜ੍ਹੋ:ਬਾਜਵਾ ਨੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਪੰਚਾਇਤੀ ਚੋਣਾਂ ’ਚ ’ਲੋਕਤੰਤਰ ਨੂੰ ਕੁਚਲਣ’ ਲਈ ਦੀ ਕੀਤੀ ਨਿੰਦਾ
ਫੀਸਦੀ, ਗੁਰੁਗ੍ਰਾਮ ਜਿਲ੍ਹਾ ਵਿਚ 57.96 ਫੀਸਦੀ, ਮੇਵਾਤ ਜਿਲ੍ਹਾ ਵਿਚ 72.81 ਫੀਸਦੀ, ਪਲਵਲ ਜਿਲ੍ਹਾ ਵਿਚ 73.89 ਫੀਸਦੀ ਵੋਟਿੰਗ ਹੋਈ ਹੈ। ਹਰਿਆਣਾ ਵਿਚ 90 ਵਿਧਾਨਸਭਾ ਖੇਤਰਾਂ ਲਈ ਇਕ ਹੀ ਪੜਾਅ ਵਿਚ 5 ਅਕਤੂਬਰ ਨੂੰ ਨੂੰ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਈ। ਜਿਸ ਵਿਚ 20,632 ਚੋਣ ਕੇਂਦਰ ਸਥਾਪਿਤ ਕੀਤੇ ਗਏ ਸਨ। ਸੂਬੇ ਦੇ 2,03,54,350 ਵੋਟਰਾਂ ਵਿੱਚੋਂ 1,38,19,776 ਵੋਟਰਾਂ ਨੇ ਵੋਟਿੰਗ ਕੀਤੀ। ਇੰਨ੍ਹਾਂ ਵਿੱਚੋਂ 74,28,124 ਪੁਰਸ਼ ਤੇ 63,91,534 ਮਹਿਲਾਵਾਂ ਅਤੇ 118 ਥਰਡਜੇਂਡਰ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋ ਕੀਤੀ ਹੈ। ਉਨ੍ਹਾਂ ਨੇ ਦਸਿਆ ਕਿ ਚੋਣ ਨੂੰ ਸੁਚਾਰੂ ਰੂਪ ਨਾਲ ਸਪੰਨ ਕਰਵਾਉਣ ਲਈ ਵੱਖ-ਵੱਖ ਪੱਧਰਾਂ ‘ਤੇ ਤਿਆਰੀਆਂ ਕੀਤੀਆਂ ਗਈਆਂ ਸਨ। ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਚੋਣ ਪ੍ਰਕ੍ਰਿਆ ‘ਤੇ ਸਖਤ ਅਤੇ ਲਗਾਤਾਰ ਨਿਗਰਾਨੀ ਲਹੀ ਚੋਣ ਕੇਂਦਰਾਂ ‘ਤੇ ਵੈਬਕਾਸਟਿੰਗ ਦੀ ਵਿਵਸਥਾ ਕੀਤੀ ਗਈ ਸੀ।
ਇਹ ਵੀ ਪੜ੍ਹੋ:Panchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼
ਕਮਿਸ਼ਨ ਵੱਲੋਂ ਫੀਲਡ ਮਾਨੀਟਰਿੰਗ ਅਤੇ ਲਗਾਤਾਰ ਫੀਡਬੈਕ ਲਈ 97 ਕੇਂਦਰੀ ਓਬਜਰਵਰ ਵੀ ਤੈਨਾਤ ਸਨ। ਸ੍ਰੀ ਅਗਰਵਾਲ ਨੇ ਕਿਹਾ ਕਿ ਲੋਭ-ਲਾਲਚ ਮੁਕਤ ਚੋਣ ਲਈ ਲਗਾਤਾਰ ਯਤਨਾਂ ਦੇ ਚਲਦੇ, ਚੋਣਾਂ ਦਾ ਐਲਾਨ ਦੇ ਬਾਅਦ ਤੋਂ ਸੂਬੇ ਵਿਚ 75.97 ਕਰੋੜ ਰੁਪਏ ਦੀ ਪਾਬੰਦੀਸ਼ੁਦਾ ਸਮੱਗਰੀ ਜਬਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਸ਼ਾਂਤੀਪੂਰਨ ਚੋਣ ਦੇ ਮੱਦੇਨਜਰ ਸੂਬੇ ਵਿਚ ਕੇਂਦਰੀ ਆਰਮਡ ਫੋਰਸਾਂ ਦੀ 225 ਕੰਪਨੀਆਂ ਦੀ ਤੈਨਾਤੀ ਕੀਤੀ ਗਈ। ਹਰਿਆਣਾ ਪੁਲਿਸ ਨੇ ਵੀ ਸੂਬੇ ਵਿਚ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ। ਵਿਧਾਨਸਭਾ ਚੋਣ ਨੂੰ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਲਈ 29 ਹਜਾਰ 462 ਪੁਲਿਸ ਕਰਮਚਾਰੀਆਂ, 21 ਹਜਾਰ 196 ਹੋਮਗਾਰਡ ਦੇ ਜਵਾਨ ਅਤੇ 10 ਹਜਾਰ 403 ਐਸਪੀਓ ਦੀ ਤੈਨਾਤੀ ਕੀਤੀ ਗਈ।
Share the post "ਹਰਿਆਣਾ ਵਿਚ ਦਰਜ ਹੋਈ 67.90 ਫੀਸਦੀ ਵੋਟਿੰਗ:ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ"