spot_img
spot_img

Big News: ਸੁਖਬੀਰ ਸਿੰਘ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ

Date:

spot_img

Amritsar News: ਪਿਛਲੇ ਲੰਮੇ ਸਮੇਂ ਤੋਂ ਧਾਰਮਿਕ ਤੇ ਸਿਆਸੀ ‘ਮੋਰਚਿਆਂ’ ਉਪਰ ਲਗਾਤਾਰ ਜੂਝ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ 12 ਅਪ੍ਰੈਲ ਨੂੰ ਮੁੜ ਨਵਾਂ ਪ੍ਰਧਾਨ ਮਿਲ ਗਿਆ ਹੈ। ਪਹਿਲਾਂ ਤੋਂ ਲਗਾਏ ਜਾ ਰਹੇ ਕਿਆਸਿਆਂ ਨੂੰ ਸੱਚ ਸਾਬਤ ਕਰਦਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਤੇਜ਼ਾ ਸਿੰਘ ਸਮੁੰਦਰੀ ਹਾਲ ਵਿਖੇ ਇਕੱਠੇ ਹੋਏ 500 ਤੋਂ ਵੱਧ ਡੈਲੀਗੇਟਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਚੁਣ ਲਿਆ।

ਸੂਚਨਾ ਮੁਤਾਬਕ ਅਕਾਲੀ ਦਲ ਦੇ ਡੈਲੀਗੇਟ ਜਨਰਲ ਹਾਊਸ ਵਿਚ ਬਲਵਿੰਦਰ ਸਿੰਘ ਭੂੰਦੜ ਨੇ ਸੁਖਬੀਰ ਬਾਦਲ ਦਾ ਨਾਮ ਪ੍ਧਾਨਗੀ ਲਈ ਰੱਖਿਆ ਅਤੇ ਪਰਮਜੀਤ ਸਿੰਘ ਸਰਨਾ ਨੇ ਉਸਦੀ ਤਾਦੀਦ ਕੀਤੀ। ਸ: ਬਾਦਲ ਤੋਂ ਇਲਾਵਾ ਕਿਸੇ ਹੋਰ ਨਾਮ ਦੀ ਤਜਵੀਜ਼ ਨਹੀਂ ਆਈ, ਜਿਸਦੇ ਚੱਲਦੇ ਜੈਕਾਰਿਆਂ ਦੀ ਗੂੰਜ ਵਿਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਹੀ ਪ੍ਰਧਾਨ ਚੁਣ ਲਿਆ ਗਿਆ।

ਇਹ ਵੀ ਪੜ੍ਹੋ ਵੱਡੀ ਖ਼ਬਰ: ਦਲਵੀਰ ਗੋਲਡੀ ਮੁੜ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਲ

ਸੁਖਬੀਰ ਸਿੰਘ ਬਾਦਲ, ਜਿਹੜੇ ਕਿ ਸਾਲ 2008 ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੱਲੇ ਆ ਰਹੇ ਹਨ, ਨੇ 16 ਨਵੰਬਰ 2024 ਨੂੰ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਅਕਾਲੀ ਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਆਪਣਾ ਕਾਰਜ਼ਕਾਰੀ ਪ੍ਰਧਾਨ ਚੁਣ ਲਿਆ ਸੀ ਤੇ ਸ: ਭੂੰਦੜ ਦੀ ਅਗਵਾਈ ਹੇਠ ਹੀ ਅਕਾਲੀ ਦਲ ਦੀ ਭਰਤੀ ਮੁਹਿੰਮ ਚਲਾਈ ਗਈ ਤੇ ਡੈਲੀਗੇਟ ਚੁਣੇ ਗਏ।

ਜਿਸਤੋਂ ਬਾਅਦ ਅੱਜ ਇੰਨ੍ਹਾਂ ਡੈਲੀਗੇਟਾਂ ਵੱਲੋਂ ਅਗਲੇ ਪੰਜ ਸਾਲ ਲਈ ਆਪਣਾ ਪ੍ਰਧਾਨ ਚੁਣਿਆ ਗਿਆ। ਜਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰਨ ਦੇ ਲਈ ਅਕਾਲੀ ਦਲ ਦੇ ਖੇਮਿਆਂ ਵਿਚ ਵੰਡਿਆ ਗਿਆ ।

ਇਹ ਵੀ ਪੜ੍ਹੋ ਅਪ੍ਰੇਸ਼ਨ ਸਤਰਕ; ਰਾਤ 10 ਵਜੇਂ ਤੋਂ ਸਵੇਰ 4 ਵਜੇਂ ਤੱਕ ਸੜਕਾਂ ’ਤੇ ਉੱਤਰੇ ਪੁਲਿਸ ਅਧਿਕਾਰੀ ਤੇ ਮੁਲਾਜਮ

ਦੂਜੇ ਖੇਮੇ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰਨ ਦੇ ਮੁਲਜਮ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ, ਅਕਾਲੀ ਸਰਕਾਰ ਦੌਰਾਨ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੁਖਬੀਰ ਧੜੇ ਵਿਰੁਧ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਕਾਇਤ ਕੀਤੀ ਸੀ,

ਜਿਸਦੀ ਪੜਤਾਲ ਤੋਂ ਬਾਅਦ 2 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬਾਦਲ ਅਤੇ ਵਿਰੋਧੀ ਧੜੇ ਦੇ ਦਰਜ਼ਨਾਂ ਆਗੂਆਂ ਨੂੰ ਧਾਰਮਿਕ ਅਵੱਗਿਆ ਦਾ ਦੋਸ਼ੀ ਮੰਨਦਿਆਂ ਸਜਾਵਾਂ ਸੁਣਾਈਆਂ ਗਈਆਂ ਸਨ। ਇਸਤੋਂ ਬਾਅਦ ਮੁੜ ਦੋਨੋਂ ਧੜਿਆਂ ਦੇ ਇਕਜੁਟ ਹੋਣ ਦੀ ਉਮੀਦ ਬੱਝੀ ਸੀ ਪ੍ਰੰਤੂ ਹੁਣ ਇਹ ਧੜੇ ਅਲੱਗ ਅਲੱਗ ਚੱਲ ਰਹੇ ਹਨ ਤੇ ਦੂਜੇ ਧੜੇ ਵੱਲੋਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉਪਰ ਭਰਤੀ ਮੁਹਿੰਮ ਵਿੱਢੀ ਹੋਈ ਹੈੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

आज का भारत दुनिया के सामने विकास के नए मॉडल का उदाहरण पेश कर रहा: मुख्यमंत्री

👉मुख्यमंत्री नायब सैनी ने हरियाणा को विकास की सौगातें...

अमृत भारत स्टेशन योजना के तहत हरियाणा के दो पुनर्विकसित रेलवे स्टेशनों का उद्घाटन

👉मुख्यमंत्री ने पुनर्विकसित कालका रेलवे स्टेशन पर आयोजित कार्यक्रम...